ਪੰਜਾਬ ਵਿਚ ਪਟਵਾਰੀਆਂ ਨੇ ਗਿਰਦਾਵਰੀ ਤੋਂ ਕੀਤਾ ਇਨਕਾਰ; ਕਿਸਾਨਾਂ ਨੂੰ ਮੁਆਵਜ਼ਾ ਮਿਲਣ ਵਿਚ ਹੋ ਰਹੀ ਦੇਰੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਹੁਣ ਤਕ 188 ਕਰੋੜ ਰੁਪਏ ਵਿਚੋਂ ਦਿਤਾ ਗਿਆ ਕਰੀਬ 50 ਕਰੋੜ ਰੁਪਏ ਮੁਆਵਜ਼ਾ

Image: For representation purpose only.

 

ਚੰਡੀਗੜ੍ਹ: ਪੰਜਾਬ ਵਿਚ ਹੜ੍ਹਾਂ ਦਾ ਪਾਣੀ ਘਟੇ ਨੂੰ ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਸਰਕਾਰ ਵਲੋਂ ਕਿਸਾਨਾਂ ਨੂੰ ਹੜ੍ਹਾਂ ਦੇ ਮੁਆਵਜ਼ੇ ਵਜੋਂ 50 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦਿਤੀ ਗਈ ਹੈ। ਇਸ ਵਿਚੋਂ ਕਿਸਾਨਾਂ ਨੂੰ ਸਿਰਫ਼ 27 ਫੀ ਸਦੀ ਮੁਆਵਜ਼ਾ ਹੀ ਮਿਲ ਸਕਿਆ ਹੈ। ਦਰਅਸਲ ਪਟਵਾਰੀਆਂ ਨੇ ਹੜਤਾਲ ਜਾਰੀ ਰੱਖਣ ਦੀ ਗੱਲ ਕਹੀ ਹੈ ਅਤੇ ਕਿਹਾ ਹੈ ਕਿ ਪਟਵਾਰੀ ਹੋਰ ਖੇਤਰਾਂ ਦੀ ਗਿਰਦਾਵਰੀ ਨਹੀਂ ਕਰਨਗੇ।

ਇਹ ਵੀ ਪੜ੍ਹੋ: ਡਾਇਮੰਡ ਲੀਗ 'ਚ ਨੀਰਜ ਚੋਪੜਾ ਜਿੱਤਿਆ ਚਾਂਦੀ ਦਾ ਤਮਗ਼ਾ

ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਮੂਲੀ ਮੁਆਵਜ਼ਾ ਮਿਲ ਰਿਹਾ ਹੈ। ਕਿਸਾਨਾਂ ਦਾ ਕਰੀਬ 50 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਕਿਸਾਨ ਸਰਕਾਰ ਵਿਰੁਧ ਲਾਮਬੰਦ ਹੋ ਰਹੇ ਹਨ। ਕਿਸਾਨਾਂ ਵਲੋਂ 28, 29 ਅਤੇ 30 ਸਤੰਬਰ ਨੂੰ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ। ਉਧਰ ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦਸਿਆ ਕਿ 11 ਸਤੰਬਰ ਤਕ 48 ਹਜ਼ਾਰ ਕਰੋੜ ਰੁਪਏ ਤੋਂ ਵੱਧ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿਚ ਪਾਈ ਗਈ ਹੈ।

ਇਹ ਵੀ ਪੜ੍ਹੋ: ਸਰਕਾਰੀ ਗ੍ਰਾਂਟ 'ਚ ਘਪਲੇ ਦੇ ਇਲਜ਼ਾਮ ਤਹਿਤ ਮਹਿਲਾ ਸਰਪੰਚ ਵਿਰੁਧ ਮਾਮਲਾ ਦਰਜ

ਵੱਖ-ਵੱਖ ਜ਼ਿਲ੍ਹਿਆਂ ਦਾ ਵੇਰਵਾ

1. ਪਟਿਆਲਾ: 11000 ਤੋਂ ਵੱਧ ਕਿਸਾਨਾਂ ਨੂੰ 25.18 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ। ਕਈ ਥਾਵਾਂ ’ਤੇ ਗਿਰਦਾਵਰੀ ਦਾ ਕੰਮ ਚੱਲ ਰਿਹਾ ਹੈ।

2. ਫਾਜ਼ਿਲਕਾ: 8 ਕਰੋੜ 70 ਲੱਖ 6 ਹਜ਼ਾਰ 400 ਰੁਪਏ ਦੀ ਰਾਸ਼ੀ ਪ੍ਰਾਪਤ ਹੋਈ। 1 ਕਰੋੜ 67 ਲੱਖ 87 ਹਜ਼ਾਰ 185 ਰੁਪਏ ਵੰਡੇ ਗਏ।

3.ਜਲੰਧਰ: 5 ਕਰੋੜ 6 ਲੱਖ ਰੁਪਏ ਵੰਡੇ ਗਏ।

4. ਕਪੂਰਥਲਾ: 2 ਕਰੋੜ ਰੁਪਏ ਪ੍ਰਾਪਤ ਹੋਏ ਹਨ। ਸੁਲਤਾਨਪੁਰ ਲੋਧੀ ਮੰਡ ਦੇ ਕੁੱਝ ਹਿੱਸੇ ਹੜ੍ਹ ਦੇ ਪਾਣੀ ਨਾਲ ਭਰ ਗਏ ਹਨ। ਇਸ ਕਾਰਨ ਗਿਰਦਾਵਰੀ ਨਹੀਂ ਹੋ ਸਕੀ।

5. ਨਵਾਂਸ਼ਹਿਰ: 1.25 ਕਰੋੜ ਰੁਪਏ ਜਾਰੀ। ਸਿਰਫ਼ 17 ਲੱਖ ਰੁਪਏ ਹੀ ਵੰਡੇ ਗਏ।

6. ਹੁਸ਼ਿਆਰਪੁਰ: 10 ਕਰੋੜ ਰੁਪਏ ਜਾਰੀ ਕੀਤੇ ਗਏ। 2.55 ਕਰੋੜ ਰੁਪਏ ਵੰਡੇ ਗਏ।

7. ਫ਼ਿਰੋਜ਼ਪੁਰ: 22.44 ਕਰੋੜ ਮੁਆਵਜ਼ਾ ਰਾਸ਼ੀ ਪ੍ਰਾਪਤ ਹੋਈ। 1700 ਕਿਸਾਨਾਂ ਨੂੰ 5.76 ਕਰੋੜ ਰੁਪਏ ਦਿਤੇ।

8. ਮੋਗਾ: 3.99 ਕਰੋੜ ਰੁਪਏ ਜਾਰੀ। ਇਸ ਵਿਚੋਂ 1.25 ਕਰੋੜ ਰੁਪਏ ਵੰਡੇ ਗਏ।

9. ਫਤਿਹਗੜ੍ਹ ਸਾਹਿਬ: 1.59 ਕਰੋੜ ਰੁਪਏ ਵਿਚੋਂ 1.32 ਕਰੋੜ ਰੁਪਏ ਵੰਡੇ ਗਏ।

10. ਰੋਪੜ: 18 ਲੱਖ 45 ਹਜ਼ਾਰ 520 ਰੁਪਏ ਦੀ ਰਾਸ਼ੀ ਵੰਡੀ ਗਈ ਹੈ।

11. ਪਠਾਨਕੋਟ: 64.80 ਲੱਖ ਜਾਰੀ ਕੀਤੇ ਗਏ। 58.90 ਲੱਖ ਰੁਪਏ ਮੁਆਵਜ਼ਾ ਵੰਡਿਆ ਗਿਆ।

12. ਸੰਗਰੂਰ: 7 ਕਰੋੜ 35 ਲੱਖ ਵੰਡੇ ਗਏ।

13. ਤਰਨਤਾਰਨ: 5 ਕਰੋੜ 42 ਲੱਖ ਰੁਪਏ ਵੰਡੇ ਗਏ।

14. ਮਾਨਸਾ: 4 ਕਰੋੜ 74 ਲੱਖ ਕਿਸਾਨਾਂ ਨੂੰ ਦਿਤੇ ਗਏ।

15. ਫਾਜ਼ਿਲਕਾ: 1 ਕਰੋੜ 36 ਲੱਖ ਰੁਪਏ ਕਿਸਾਨਾਂ ਨੂੰ ਵੰਡੇ ਗਏ।