ਸ਼ਹਿਰਾਂ 'ਚ ਮਜ਼ਦੂਰਾਂ ਦੀ ਘਾਟ ਪੂਰੀ ਕਰਨ ਲਈ ਸਰਕਾਰਾਂ ਕਰ ਰਹੀਆਂ ਖੇਤੀ ਨੂੰ ਖ਼ਤਮ : ਦਿਵੇਂਦਰ ਸ਼ਰਮਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਖੇਤੀਬਾੜੀ ਮਾਮਲਿਆਂ ਦੇ ਮਾਹਰ ਦਿਵੇਂਦਰ ਸ਼ਰਮਾ ਨੇ ਕਿਹਾ ਹੈ ਕਿ ਦੇਸ਼ ਤੋਂ ਹੇਠਲੇ ਸਮਰਥਨ ਮੁੱਲ ਨੂੰ ਖ਼ਤਮ ਕਰਨ ਦੀ ਸਾਜਿਸ਼ ਹੋ ਰਹੀ...

Divendra Sharma

ਨਵੀਂ ਦਿੱਲੀ (ਭਾਸ਼ਾ) : ਖੇਤੀਬਾੜੀ ਮਾਮਲਿਆਂ ਦੇ ਮਾਹਰ ਦਿਵੇਂਦਰ ਸ਼ਰਮਾ ਨੇ ਕਿਹਾ ਹੈ ਕਿ ਦੇਸ਼ ਤੋਂ ਹੇਠਲੇ ਸਮਰਥਨ ਮੁੱਲ ਨੂੰ ਖ਼ਤਮ ਕਰਨ ਦੀ ਸਾਜਿਸ਼ ਹੋ ਰਹੀ ਹੈ। ਇਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਸਾਡਾ ਆਰਥਿਕ ਡਿਜ਼ਾਇਨ ਹੀ ਅਜਿਹਾ ਹੈ ਕਿ ਸਰਕਾਰਾਂ ਖੇਤੀ ਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ ਤਾਂਕਿ ਸ਼ਹਿਰਾਂ ਦੇ ਵਿਕਾਸ ਲਈ ਸਸਤੇ ਮਜ਼ਦੂਰ ਮਿਲ ਸਕਣ। ਇਹ ਗੱਲਾਂ ਮੀਡੀਆ ਵਿਚ ਦਿਵੇਂਦਰ ਸ਼ਰਮਾ ਨੇ ਕਹੀਆਂ।

ਦਿਵੇਂਦਰ ਸ਼ਰਮਾ ਨੇ ਕਿਹਾ ਕਿ ਦੇਸ਼ ਤੋਂ ਅੱਜ ਘੱਟ ਤੋਂ ਘੱਟ ਸਪੋਰਟ ਪ੍ਰਾਈਸ ਦੇ ਸਿਸਟਮ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰਨ ਦੀ ਵਕਾਲਤ ਕੀਤੀ ਜਾ ਰਹੀ ਹੈ। ਹਾਲਾਂਕਿ ਜ਼ਰੂਰਤ ਹੈ ਕਿ ਇਸ ਦਾ ਵਿਸਥਾਰ ਕੀਤਾ ਜਾਵੇ ਅਤੇ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਇਸ ਦੇ ਦਾਇਰੇ ਵਿਚ ਲਿਆਂਦਾ ਜਾਵੇ। ਉਨ੍ਹਾਂ ਨੇ ਕਿਹਾ ਕਿ ਐਮਐਸਪੀ ਦਾ ਫ਼ਾਇਦਾ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਹੈ।

ਬਿਹਾਰ ਵਰਗੇ ਸੂਬੇ ਵਿਚ ਐਮਐਸਪੀ ਦੀ ਵਿਵਸਥਾ ਨਹੀਂ ਹੈ, ਉਥੇ ਹੀ ਪੰਜਾਬ ਅਤੇ ਹਰਿਆਣਾ ਵਰਗੇ ਸੂਬਿਆਂ ਵਿਚ ਥੋੜ੍ਹੇ ਬਹੁਤ ਕਿਸਾਨਾਂ ਨੂੰ ਹੀ ਐਮਐਸਪੀ ਮਿਲ ਰਿਹਾ ਹੈ। ਦਿਵੇਂਦਰ ਸ਼ਰਮਾ ਨੇ ਕਿਹਾ ਕਿ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਹੇਠਲੇ ਸਮਰਥਨ ਮੁੱਲ ਦੀ ਬਜਾਏ ਬਾਜ਼ਾਰ ਉਨ੍ਹਾਂ ਦੀ ਉਪਜ ਦਾ ਚੰਗਾ ਮੁੱਲ ਦੇਵੇਗਾ। ਉਨ੍ਹਾਂ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਉਹ 94 ਫ਼ੀਸਦੀ ਕਿਸਾਨ ਜਿਨ੍ਹਾਂ ਨੂੰ ਐਮਐਸਪੀ ਨਹੀਂ ਮਿਲ ਰਹੀ ਹੈ, ਉਹ ਬੇਹਾਲ ਕਿਉਂ ਹਨ?

ਦਿਵੇਂਦਰ ਸ਼ਰਮਾ ਨੇ ਕਿਹਾ ਕਿ ਜੇਕਰ ਮੂਲ ਤਨਖ਼ਾਹ ਅਤੇ ਮਹਿੰਗਾਈ ਭੱਤੇ ਦੀ ਗੱਲ ਕੀਤੀ ਜਾਵੇ ਤਾਂ 45 ਸਾਲ ਵਿਚ ਕਿਸਾਨ ਦੀ ਕਮਾਈ ਸਿਰਫ 19 ਗੁਣਾ ਵਧੀ ਹੈ, ਜਦੋਂ ਕਿ ਟੀਚਰਾਂ ਦੀ ਕਮਾਈ 280 ਤੋਂ 320 ਗੁਣਾ ਅਤੇ ਪ੍ਰੋਫੈਸਰ ਦੀ ਕਮਾਈ 150 ਤੋਂ 170 ਗੁਣਾ ਵਧੀ ਹੈ। ਦਿਵੇਂਦਰ ਸ਼ਰਮਾ ਨੇ ਕਿਹਾ ਕਿ ਸਾਡੇ ਤੋਂ ਪੁੱਛਿਆ ਜਾਂਦਾ ਹੈ ਕਿ ਪੈਸਾ ਕਿਥੋਂ ਆਵੇਗਾ ਪਰ ਜਦੋਂ ਤੁਸੀ ਕਾਰਪੋਰੇਟ ਨੂੰ ਪੈਸਾ ਦਿੰਦੇ ਹੋ ਤਾਂ ਇਹ ਸਵਾਲ ਨਹੀਂ ਪੁੱਛਦੇ।

ਇਸ ਚਰਚੇ ਦੇ ਦੌਰਾਨ ਰਾਸ਼ਟਰੀ ਕਿਸਾਨ ਮਜਦੂਰ ਸੰਗਠਨ ਦੇ ਰਾਸ਼ਟਰੀ ਕੋਆਰਡੀਨੇਟਰ ਵੀਐਮ ਸਿੰਘ ਨੇ ਕਿਹਾ ਕਿ ਸਾਡੇ ਦੇਸ਼ ਵਿਚ ਕਿਸਾਨ ਭੁੱਖਾ ਸੌਂਦਾ ਹੀ ਨਹੀਂ,  ਖ਼ੁਦਕੁਸ਼ੀ ਵੀ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਕਿਸਾਨ ਦਾ ਢਿੱਡ ਨਹੀਂ ਭਰ ਸਕਦੇ ਹਾਂ, ਉਸ ਦੀ ਝੋਲੀ ਕੀ ਭਰਾਂਗੇ। ਵੀਐਮ ਸਿੰਘ ਨੇ ਕਿਹਾ ਕਿ ਅੱਜ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਪਰਾਲੀ ਨਾ ਸਾੜੋ, ਨਹੀਂ ਤਾਂ ਜੁਰਮਾਨਾ ਦੇਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਪਰਾਲੀ ਨਹੀਂ ਸਾੜਨਗੇ ਤਾਂ ਫਿਰ ਇਸ ਦਾ ਕੋਈ ਹੋਰ ਹੱਲ ਤਾਂ ਕੱਢੋ।

ਵੀਐਮ ਸਿੰਘ ਨੇ ਕਿਹਾ ਕਿ ਅੱਜ ਕਿਸਾਨ ਇੰਨਾ ਮਜ਼ਬੂਰ ਹੈ ਕਿ ਉਹ ਜੁਰਮਾਨਾ ਦੇ ਕੇ ਵੀ ਖੇਤ ਵਿਚ ਪਰਾਲੀ ਸਾੜਨਾ ਚਾਹੁੰਦਾ ਹੈ, ਕਿਉਂਕਿ ਇਹ ਉਸ ਦੇ ਲਈ ਸਸਤਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਕਿਸਾਨ ਦੀ ਝੋਲੀ ਤਾਂ ਕੀ ਭਰਨੀ ਏ, ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਵੀ ਨਹੀਂ ਦੇ ਰਹੇ ਹਾਂ। ਵੀਐਮ ਸਿੰਘ ਨੇ ਕਿਹਾ ਕਿ ਅੱਜ ਹਰ ਕਿਸਾਨ ਕਰਜ਼ੇ ਦੀ ਜ਼ਿੰਦਗੀ ਜੀਅ ਰਿਹਾ ਹੈ। ਵੀਐਮ ਸਿੰਘ ਨੇ ਦੁਖੀ ਹੋ ਕੇ ਕਿਹਾ ਕਿ ਕਿਸਾਨ ਅਪਣੀ ਧੀ ਦਾ ਵਿਆਹ ਕਿਸਾਨ ਨਾਲ ਨਹੀਂ ਕਰਨਾ ਚਾਹੁੰਦਾ ਪਰ  ਉਹ ਚਪੜਾਸੀ ਦੇ ਨਾਲ ਉਸ ਦਾ ਵਿਆਹ ਕਰਨ ਨੂੰ ਤਿਆਰ ਹੈ।