ਬੱਤਖ ਪਾਲਣ ਨਾਲ ਚੰਗਾ ਪੈਸਾ ਕਮਾ ਸਕਦੇ ਹਨ ਕਿਸਾਨ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਬੱਤਖ ਪਾਲਣ ਪਹਿਲਾਂ ਘਰਾਂ ਵਿਚ ਆਂਡੇ ਦੇ ਲਈ ਪਾਲੇ ਜਾਣ ਵਾਲੇ ਇਸ ਜੀਵ ਦੇ ਪਾਲਣ ਨੂੰ ਹੁਣ ਰੁਜ਼ਗਾਰ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਪਿਛਲੇ ਦਿਨਾਂ ਤੋਂ ਬੱਤਖਾਂ ਨੂੰ...

duck

ਬੱਤਖ ਪਾਲਣ ਪਹਿਲਾਂ ਘਰਾਂ ਵਿਚ ਆਂਡੇ ਦੇ ਲਈ ਪਾਲੇ ਜਾਣ ਵਾਲੇ ਇਸ ਜੀਵ ਦੇ ਪਾਲਣ ਨੂੰ ਹੁਣ ਰੁਜ਼ਗਾਰ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਪਿਛਲੇ ਦਿਨਾਂ ਤੋਂ ਬੱਤਖਾਂ ਨੂੰ ਘਰਾਂ ਵਿਚ ਵਿਸ਼ੇਸ਼ ਰੂਪ ਨਾਲ ਪਾਲਿਆ ਜਾ ਰਿਹਾ ਹੈ ਜੋ ਕਾਫੀ ਫਾਇਦਾ ਵੀ ਦਿੰਦਾ ਹੈ।
ਬੱਤਖ ਪਾਲਣ ਦੇ ਲਾਭ - ਭਾਰਤ ਵਿਚ ਵੱਡੀ ਗਿਣਤੀ ਵਿਚ ਬੱਤਖਾਂ ਪਾਲੀਆਂ ਜਾਂਦੀਆਂ ਹਨ। ਬੱਤਖਾਂ ਦੇ ਆਂਡੇ ਅਤੇ ਮਾਸ ਲੋਕ ਬਹੁਤ ਪਸੰਦ ਕਰਦੇ ਹਨ, ਇਸ ਲਈ ਬੱਤਖ ਪਾਲਣ ਕਿੱਤੇ ਦੀਆਂ ਸਾਡੇ ਦੇਸ਼ ਵਿਚ ਵੱਡੀਆਂ ਸੰਭਾਵਨਾਵਾਂ ਹਨ। ਬੱਤਖ ਪਾਲਣ ਦੇ ਕਈ ਲਾਭ ਹਨ ਜਿਵੇਂ  ਉੱਨਤ ਨਸਲ ਦੀਆਂ ਬੱਤਖਾਂ 300 ਤੋਂ ਵੱਧ ਆਂਡੇ ਇਕ ਸਾਲ ਵਿਚ ਦਿੰਦੀਆਂ ਹਨ।

ਬੱਤਖ ਦੇ ਆਂਡੇ ਦਾ ਵਜ਼ਨ 65 ਤੋਂ 70 ਗ੍ਰਾਮ ਹੁੰਦਾ ਹੈ। ਬੱਤਖ ਜ਼ਿਆਦਾ ਰੇਸ਼ੇਦਾਰ ਖੁਰਾਕ ਪਚਾ ਸਕਦੀ ਹੈ। ਨਾਲ ਹੀ ਪਾਣੀ ਵਿਚ ਰਹਿਣਾ ਪਸੰਦ ਹੋਣ ਨਾਲ ਬਹੁਤ ਸਾਰੇ ਪਾਣੀ ਦੇ ਜੀਵ ਜਿਵੇਂ– ਘੋਂਘਾ ਆਦਿ​ ਖਾ ਕੇ ਵੀ ਖੁਰਾਕ ਦੀ ਪੂਰਤੀ ਕਰਦੇ ਹਨ। ਇਸ ਲਈ ਬੱਤਖਾਂ ਦੇ ਖਾਣ-ਪੀਣ ਤੇ ਮੁਕਾਬਲਤਨ ਘੱਟ ਖਰਚ ਕਰਨਾ ਪੈਂਦਾ ਹੈ। ਬੱਤਖ ਦੂਜੇ ਅਤੇ ਤੀਜੇ ਸਾਲ ਵਿਚ ਵੀ ਕਾਫੀ ਆਂਡੇ ਦਿੰਦੀ ਰਹਿੰਦੀ ਹੈ। ਇਸ ਲਈ ਵਪਾਰਕ ਦ੍ਰਿਸ਼ਟੀ ਤੋਂ ਬੱਤਖਾਂ ਦੀ ਉਤਪਾਦਕ ਮਿਆਦ ਵੱਧ ਹੁੰਦੀ ਹੈ। ਮੁਰਗੀਆਂ ਦੀ ਤੁਲਨਾ ਵਿਚ ਬੱਤਖਾਂ ਦੀ ਉਤਪਾਦਕ ਮਿਆਦ ਵੱਧ ਹੁੰਦੀ ਹੈ। ਮੁਰਗੀਆਂ ਦੀ ਤੁਲਨਾ ਵਿਚ ਬੱਤਖਾਂ ਵਿਚ ਘੱਟ ਬਿਮਾਰੀਆਂ ਹੁੰਦੀਆਂ ਹਨ। ਵਹਿੰਦਾ ਹੋਇਆ ਪਾਣੀ ਬੱਤਖਾਂ ਦੇ ਲਈ ਕਾਫੀ ਵਧੀਆ ਹੁੰਦਾ ਹੈ ਪਰ ਹੋਰ ਪਾਣੀ ਦੇ ਸਰੋਤ ਆਦਿ ਵਿਚ ਵੀ ਬੱਤਖ ਪਾਲਣ ਚੰਗੀ ਤਰ੍ਹਾਂ ਕੀਤਾ ਜਾ ਸਕਦਾ ਹੈ।

ਵਾਈਟ-ਪੇਕਿਨ - ਇਹ ਮੀਟ ਉਤਪਾਦਨ ਵਾਲੀ ਨਸਲ ਹੈ। ਇਸ ਦਾ ਮੂਲ ਸਥਾਨ ਚੀਨ ਹੈ। ਇਸ ਦੇ ਖੰਭ ਵੱਡੇ ਆਕਾਰ ਦੇ ਚਿੱਟੇ, ਚੁੰਝ ਸੰਤਰੀ ਪੀਲੇ ਰੰਗ ਦੀ, ਲੱਤਾਂ ਲਾਲ-ਪੀਲੇ ਰੰਗ ਦੀਆਂ, ਪੰਜੇ ਅਤੇ ਚਮੜੀ ਪੀਲੇ ਰੰਗ ਦੀ ਹੁੰਦੀ ਹੈ। ਇਸ ਦੇ ਅੰਡਿਆਂ ਦਾ ਰੰਗ ਧੱਬੇਦਾਰ ਚਿੱਟਾ ਹੁੰਦਾ ਹੈ ਅਤੇ ਇਸ ਨੂੰ ਵਧੀਆ ਮੀਟ ਉਤਪਾਦਨ ਦੇ ਲਈ ਜਾਣਿਆ ਜਾਂਦਾ ਹੈ। ਇਹ ਇਕ ਥਾਂ ਤੇ ਨਾ ਟਿੱਕ ਕੇ ਬੈਠਣ ਵਾਲੀ, ਸੁਭਾਅ ਤੋਂ ਘਬਰਾਈ ਹੋਈ ਨਸਲ ਹੈ ਅਤੇ ਇਹਨਾਂ ਦੇ ਨਾਲ ਨਰਮੀ ਵਾਲਾ ਵਿਵਹਾਰ ਕਰਨਾ ਚਾਹੀਦਾ ਹੈ।

ਫੀਡ - ਬੱਤਖ ਦੇ ਚੂਚਿਆਂ ਦਾ ਆਹਾਰ : 3 ਹਫਤੇ ਦੇ ਬੱਚਿਆਂ ਦੇ ਭੋਜਨ ਵਿਚ 2700 ਕਿਲੋ ਕੈਲੋਰੀ ਪ੍ਰਤੀ ਕਿਲੋ ਮੈਟਾਬੋਲਾਈਜ਼ੇਬਲ ਊਰਜਾ ਅਤੇ 20% ਪ੍ਰੋਟੀਨ ਸ਼ਾਮਲ ਹੁੰਦਾ ਹੈ। 3 ਹਫਤੇ ਦੀ ਉਮਰ ਤੋਂ ਬਾਅਦ ਪ੍ਰੋਟੀਨ ਦੀ ਮਾਤਰਾ 18% ਹੋਣੀ ਚਾਹੀਦੀ ਹੈ। ਬੱਤਖ ਨੂੰ ਇਕ ਸਾਲ ਵਿਚ 50-60 ਕਿਲੋ ਭੋਜਨ ਦੀ ਲੋੜ ਹੁੰਦੀ ਹੈ। 1 ਦਰਜਨ ਅੰਡਿਆਂ ਅਤੇ 2 ਕਿਲੋ ਬ੍ਰਾਇਲਰ ਬੱਤਖ ਦੇ ਉਤਪਾਦਨ ਲਈ ਲਗਭਗ 3 ਕਿਲੋ ਖੁਰਾਕ ਦੀ ਲੋੜ ਹੁੰਦੀ ਹੈ।

ਬੱਤਖ ਦੀ ਖੁਰਾਕ: ਬੱਤਖ ਜ਼ਿਆਦਾ ਖਾਣੇ ਦੀ ਲਾਲਚੀ ਹੁੰਦੀ ਹੈ ਅਤੇ ਦੇਖਣ ਵਿਚ ਆਕਰਸ਼ਿਤ ਹੁੰਦੀ ਹੈ। ਭੋਜਨ ਦੇ ਨਾਲ-ਨਾਲ ਇਹ ਗੰਡੋਏ, ਕੀਟ ਅਤੇ ਪਾਣੀ ਵਿਚ ਮੌਜੂਦ ਹਰੀ ਸਮੱਗਰੀ ਵੀ ਖਾਂਦੀ ਹੈ। ਜਦੋਂ ਬੱਤਖਾਂ ਨੂੰ ਸ਼ੈੱਡ ਵਿਚ ਪਾਲਿਆ ਜਾਂਦਾ ਹੈ, ਤਾਂ ਉਹਨਾਂ ਨੂੰ ਗਿੱਲਾ ਭੋਜਨ ਦਿੱਤਾ ਜਾਂਦਾ ਹੈ, ਕਿਉਂਕਿ ਉਹਨਾਂ ਦੇ ਲਈ ਸੁੱਕਾ ਭੋਜਨ ਖਾਣਾ ਮੁਸ਼ਕਿਲ ਹੁੰਦਾ ਹੈ। ਭੋਜਨ ਨੂੰ 3 ਮਿ.ਮੀ. ਦੀਆਂ ਗੋਲੀਆਂ ਵਿਚ ਬਦਲਿਆ ਜਾਂਦਾ ਹੈ ਜੋ ਕਿ ਬੱਤਖਾਂ ਨੂੰ ਖੁਰਾਕ ਦੇ ਰੂਪ ਵਿਚ ਦੇਣਾ ਆਸਾਨ ਹੁੰਦਾ ਹੈ। 

ਅੰਡੇ ਦੇਣ ਵਾਲੀਆਂ ਬੱਤਖਾਂ ਦਾ ਭੋਜਨ: ਅੰਡੇ ਦੇਣ ਵਾਲੀਆਂ ਬੱਤਖਾਂ ਦੇ ਭੋਜਨ ਵਿਚ 16-18% ਪ੍ਰੋਟੀਨ ਦੀ ਲੋੜ ਹੁੰਦੀ ਹੈ। ਮੁੱਖ ਤੌਰ ਤੇ ਇਕ ਅੰਡਾ ਦੇਣ ਵਾਲੀ ਬੱਤਖ ਖੁਰਾਕ ਚੋਂ 6-8 ਔਂਸ ਖਾਂਦੀ ਹੈ। ਪਰ ਖੁਰਾਕ ਦੀ ਮਾਤਰਾ ਬੱਤਖ ਦੀ ਨਸਲ ਤੇ ਨਿਰਭਰ ਕਰਦੀ ਹੈ। ਹਰ ਵੇਲੇ ਬੱਤਖ ਨੂੰ ਸਾਫ ਅਤੇ ਤਾਜ਼ਾ ਪਾਣੀ ਮੁਹੱਈਆ ਕਰਵਾਉਣਾ ਚਾਹੀਦਾ ਹੈ। ਵਾਧੂ ਆਹਾਰ ਦੇ ਤੌਰ ਤੇ ਫਲ਼, ਸਬਜੀਆਂ, ਮੱਕੀ ਦੇ ਦਾਣੇ, ਛੋਟੇ ਕੀਟ ਦਿੱਤੇ ਜਾ ਸਕਦੇ ਹਨ। ਹਮੇਸ਼ਾ ਕੋਸ਼ਿਸ਼ ਕਰੋ ਕਿ ਖੁਰਾਕ ਦੇ ਨਾਲ ਬੱਤਖ ਨੂੰ ਪਾਣੀ ਦਿਓ, ਇਹ ਆਸਾਨੀ ਨਾਲ ਖੁਰਾਕ ਖਾਣ ਵਿੱਚ ਮਦਦ ਕਰਦਾ ਹੈ। 

ਸਾਂਭ ਸੰਭਾਲ- ਸ਼ੈਲਟਰ ਅਤੇ ਦੇਖਭਾਲ : ਇਹਨਾਂ ਨੂੰ ਸ਼ਾਂਤ ਅਤੇ ਇਕਾਂਤ ਵਾਲੇ ਆਵਾਸ ਸਥਾਨ ਦੀ ਲੋੜ ਹੁੰਦੀ ਹੈ। ਇਹ ਚੰਗੀ ਤਰ੍ਹਾਂ ਹਵਾਦਾਰ ਹੋਵੇ ਅਤੇ ਇਸ ਵਿਚ ਇੰਨੀ ਕੁ ਜਗ੍ਹਾ ਹੋਵੇ ਬੱਤਖਾਂ ਆਸਾਨੀ ਨਾਲ ਖੰਭ ਫੈਲਾ ਸਕਣ ਅਤੇ ਆਪਣੀ ਸੰਭਾਲ ਆਸਾਨੀ ਨਾਲ ਕਰ ਸਕਣ। ਬੱਤਖ ਦੇ ਚੂਚਿਆਂ ਲਈ ਸਾਫ ਅਤੇ ਤਾਜ਼ਾ ਪਾਣੀ ਹਮੇਸ਼ਾ ਉਪਲੱਬਧ ਹੋਣਾ ਚਾਹੀਦਾ ਹੈ। ਤਾਜ਼ੇ ਪਾਣੀ ਲਈ ਫੁਹਾਰਿਆਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
ਬੱਤਖ ਦੇ ਚੂਚਿਆਂ ਦੀ ਦੇਖਭਾਲ : ਅੰਡਿਆਂ ਵਿੱਚੋਂ ਚੂਚੇ ਨਿਕਲਣ ਤੋਂ ਬਾਅਦ ਬਰੂਡਰ ਦੀ ਲੋੜ ਹੁੰਦੀ ਹੈ, ਜਿਸ ਵਿੱਚ 90° ਫਾਰਨਹੀਟ ਤਾਪਮਾਨ ਹੋਵੇ। ਫਿਰ ਇਸ ਤਾਪਮਾਨ ਨੂੰ ਹਰ ਰੋਜ਼ 5° ਸੈਲਸੀਅਸ ਘੱਟ ਕੀਤਾ ਜਾਂਦਾ ਹੈ। ਕੁੱਝ ਦਿਨਾਂ ਬਾਅਦ ਜਦੋਂ ਤਾਪਮਾਨ ਕਮਰੇ ਦੇ ਤਾਪਮਾਨ ਦੇ ਬਰਾਬਰ ਹੋ ਜਾਵੇ, ਤਾਂ ਉਸ ਤੋਂ ਬਾਅਦ ਬੱਚਿਆਂ ਨੂੰ ਬਰੂਡਰ 'ਚੋਂ ਬਾਹਰ ਕੱਢਿਆ ਜਾਂਦਾ ਹੈ। ਬੱਚਿਆਂ ਨੂੰ ਸਮੇਂ ਦੇ ਉਚਿਤ ਅੰਤਰਾਲ 'ਤੇ ਉਚਿਤ ਭੋਜਨ ਦੇਣਾ ਜ਼ਰੂਰੀ ਹੈ ਅਤੇ ਬਰੂਡਰ ਵਿਚ ਹਮੇਸ਼ਾ ਸਾਫ ਪਾਣੀ ਉਪਲੱਬਧ ਹੋਣਾ ਚਾਹੀਦਾ ਹੈ।

ਅੰਡੇ ਦੇਣ ਵਾਲੀਆਂ ਬੱਤਖਾਂ ਦੀ ਦੇਖਭਾਲ : ਬੱਤਖਾਂ ਦੇ ਚੰਗੇ ਵਾਧੇ ਅਤੇ ਅੰਡਿਆਂ ਦੇ ਚੰਗੇ ਉਤਪਾਦਨ ਲਈ ਬੱਤਖਾਂ ਦੀ ਉਚਿੱਤ ਦੇਖਭਾਲ ਜ਼ਰੂਰੀ ਹੈ। ਉਚਿਤ ਸਮੇਂ ਵਿਚ ਮੈਸ਼ ਜਾਂ ਪੈਲੇਟ ਖੁਰਾਕ ਵਿਚ ਦਿਓ। ਬੱਤਖ ਜਾਂ ਚੂਚਿਆਂ ਨੂੰ ਆਹਾਰ ਵਿਚ ਬਰੈੱਡ ਨਾ ਦਿਓ।
ਸਿਫਾਰਿਸ਼ ਕੀਤਾ ਗਿਆ ਟੀਕਾਕਰਣ: ਸਮੇਂ ਦੇ ਉਚਿੱਤ ਅੰਤਰਾਲ 'ਤੇ ਉਚਿੱਤ ਟੀਕਾਕਰਣ ਜ਼ਰੂਰੀ ਹੈ : ਬੱਤਖ ਦੇ ਬੱਚੇ ਜਦੋਂ 3-4 ਹਫਤੇ ਦੇ ਹੋ ਜਾਣ, ਤਾਂ ਉਹਨਾਂ ਨੂੰ ਕੋਲੇਰਾ ਬਿਮਾਰੀ ਤੋਂ ਬਚਾਉਣ ਲਈ ਡੱਕ ਕੋਲੇਰਾ(ਪੈਸਚੁਰੇਲੋਸਿਸ) 1 ਮਿ.ਲੀ. ਦਾ ਟੀਕਾ ਲਗਵਾਓ। ਮਹਾਂਮਾਰੀ(ਪਲੇਗ) ਦੇ ਬਚਾਅ ਲਈ 8-12 ਹਫਤੇ ਦੇ ਬੱਚਿਆਂ ਨੂੰ ਮਹਾਂਮਾਰੀ ਦਾ 1 ਮਿ.ਲੀ. ਦਾ ਟੀਕਾ ਲਗਵਾਓ। 

ਬਿਮਾਰੀਆਂ ਅਤੇ ਰੋਕਥਾਮ : ਇਹ ਬਹੁਤ ਹੀ ਸੰਕ੍ਰਾਮਕ ਬਿਮਾਰੀ ਹੈ ਜੋ ਕਿ ਹਰਪਸ ਵਿਸ਼ਾਣੂ ਕਾਰਨ ਹੁੰਦੀ ਹੈ। ਇਹ ਮੁੱਖ ਤੌਰ 'ਤੇ 1-28 ਦਿਨ ਦੇ ਚੂਚਿਆਂ ਵਿੱਚ ਹੁੰਦੀ ਹੈ। ਇਸ ਦਾ ਕਾਰਨ ਅੰਦਰੂਨੀ ਬ੍ਰੀਡਿੰਗ, ਗੰਭੀਰ ਦਸਤ ਅਤੇ ਜ਼ਿਆਦਾ ਪ੍ਰਭਾਵਿਤ ਪੰਛੀ ਦੀ ਮੌਤ ਹੋ ਜਾਂਦੀ ਹੈ।
ਇਲਾਜ: ਇਸ ਬਿਮਾਰੀ ਦੇ ਸੰਕ੍ਰਮਿਤ ਹੋਣ 'ਤੇ ਇਸ ਦਾ ਕੋਈ ਇਲਾਜ ਨਹੀਂ ਹੈ। ਇਸ ਤੋਂ ਬਚਾਅ ਲਈ ਪ੍ਰਜਣਕ ਬੱਤਖ ਨੂੰ ਡੱਕ ਹੈਪੇਟਾਈਟਿਸ ਦਾ ਟੀਕਾ ਲਗਵਾਓ।