ਅਧਿਕਾਰੀਆਂ ਨੇ ਤਿੰਨ ਕਿਸਾਨਾਂ ਨੂੰ ਝੋਨਾ ਲਾਉਣ ਕਰ ਕੇ ਦਿਤੇ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਸਰਕਾਰ ਵੱਲੋਂ ਝੋਨਾ ਲਗਾਉਣ ਲਈ ਕਿਸਾਨਾਂ ਨੂੰ ਦਿਤੀ ਤਰੀਕ 20 ਜੂਨ ਤੋਂ 8 ਦਿਨ ਪਹਿਲਾਂ ਹੀ ਕਿਸਾਨ ਝੋਨਾ ਲਗਾਉਣ ਲਈ ਜ਼ਿੱਦ ਕਰ ਰਹੇ ਹਨ। ਅੱਜ...

Farmers Protesting

ਸ਼ਹਿਣਾ, : ਪੰਜਾਬ ਸਰਕਾਰ ਵੱਲੋਂ ਝੋਨਾ ਲਗਾਉਣ ਲਈ ਕਿਸਾਨਾਂ ਨੂੰ ਦਿਤੀ ਤਰੀਕ 20 ਜੂਨ ਤੋਂ 8 ਦਿਨ ਪਹਿਲਾਂ ਹੀ ਕਿਸਾਨ ਝੋਨਾ ਲਗਾਉਣ ਲਈ ਜ਼ਿੱਦ ਕਰ ਰਹੇ ਹਨ। ਅੱਜ ਕਸਬਾ ਸ਼ਹਿਣਾ ਦੀ ਪੱਖੋ ਵਾਲ ਰੋਡ ਤੇ ਮਾਹੌਲ ਉਸ ਵੇਲੇ ਤਣਾਅਪੂਰਵਕ ਹੋ ਗਿਆ ਜਦੋ ਝੋਨਾ ਲਾ ਰਹੇ ਕਿਸਾਨਾਂ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਸ਼ਹਿਣਾ ਦੇ ਅਧਿਕਾਰੀ ਅਤੇ ਭਾਰੀ ਗਿਣਤੀ ਵਿਚ ਪੁਲਿਸ ਪ੍ਰਸਾਸ਼ਨ ਪਹੁੰਚਿਆ।

ਝੋਨਾ ਲਾ ਰਹੇ ਕਿਸਾਨ ਦਰਸ਼ਨ ਸਿੰਘ ਪੁੱਤਰ ਜਰਨੈਲ ਸਿੰਘ, ਅਜੈਬ ਸਿੰਘ ਪੁੱਤਰ ਗੁਰਦਿਆਲ ਸਿੰਘ ਅਤੇ ਮੇਜਰ ਸਿੰਘ ਪੁੱਤਰ ਕਰਤਾਰ ਸਿੰਘ ਨੂੰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਾਰਨ ਦੱਸੋ ਨੋਟਿਸ ਮੌਕੇ 'ਤੇ ਹੀ ਦਿੱਤੇ ਗਏ। ਜਦੋ ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਏਡੀਓ ਗੁਰਵਿੰਦਰ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ

ਕਿ ਕਿਸਾਨਾਂ ਨੂੰ ਨੋਟਿਸ ਦਿੱਤੇ ਗਏ ਹਨ ਅਤੇ 2 ਦਿਨ ਵਿਚ ਹੀ ਉਹ ਆਪਣਾ ਸਪੱਸ਼ਟੀਕਰਨ ਵਿਭਾਗ ਦੇ ਅਧਿਕਾਰੀਆਂ ਨੂੰ ਦੇਣਗੇ। ਸੰਧੂ ਨੇ ਦੱਸਿਆ ਕਿ ਜੇਕਰ ਕਿਸਾਨਾਂ ਨੇ ਨੋਟਿਸ ਦਾ ਜਵਾਬ ਨਾ ਦਿੱਤਾ ਤਾਂ ਵਿਭਾਗ ਅਗਲੀ ਕਾਰਵਾਈ ਹੋਇਆ ਕਿਸਾਨਾਂ ਨੂੰ 4 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਜੁਰਮਾਨਾ ਕਰੇਗਾ, ਕਿਸਾਨਾਂਦਾ ਝੋਨਾ ਵਾਹਿਆ ਜਾਵੇਗਾ ਅਤੇ ਪੁਲਿਸ ਕਾਰਵਾਈ ਵੀ ਕੀਤੀ ਜਾਵੇਗੀ। 

ਥਾਣਾ ਮੁਖੀ ਸ਼ਹਿਣਾ ਗੌਰਵਵੰਸ਼ ਸਿੰਘ ਨੇ ਦੱਸਿਆ ਕਿ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀ ਦਿੱਤੀ ਜਾਵੇਗੇ। ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਵਿਰੁੱਧ ਨਾਅਰੇਬਾਜੀ ਕਰਦਿਆਂ ਕਿਸਾਨ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਬੰਤ ਸਿੰਘ ਗਰੇਵਾਲ ਨੇ ਕਿਹਾ ਕਿ ਅੱਜ ਅਕਾਲੀ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਮੌਨ ਧਾਰੀ ਬੈਠੇ ਹਨ ਜਦੋ ਕਿ ਚੋਣਾਂ ਸਮੇ ਕਿਸਾਨਾਂ ਨਾਲ ਵੱਡੇ ਵੱਡੇ ਵਾਅਦੇ ਕਰਦੇ ਹਨ। ਇਸ ਮੌਕੇ ਪੱਪਾ ਡੈਰੀ ਵਾਲਾ, ਭੋਲਾ ਸਿੰਘ, ਨਿੰਦਰ ਸਿੰਘ, ਆਤਮਾ ਸਿੰਘ, ਸਰਬਜੀਤ ਸਿੰਘ, ਜੱਸੂ ਸਿੰਘ, ਮਨਪ੍ਰੀਤ ਸਿੰਘ, ਮੱਖਣ ਸਿੰਘ ਢਿੱਲੋ, ਗੁਰਦੀਪ ਸਿੰਘ ਆਦਿ ਹਾਜ਼ਰ ਸਨ