ਜਾਣੋਂ ਭੇਡ ਪਾਲਣ ਬਾਰੇ ਪੂਰੀ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪਸ਼ੂ ਪਾਲਣ ਨਾਲ ਵੀ ਕਿਸਾਨਾਂ ਨੂੰ ਕਾਫ਼ੀ ਲਾਭ ਹੁੰਦਾ ਹੈ। ਅੱਜ ਅਸੀਂ ਤੁਹਾਡੇ ਨਾਲ ਭੇਡ ਪਾਲਣ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ

Sheep Farming

ਪਸ਼ੂ ਪਾਲਣ ਨਾਲ ਵੀ ਕਿਸਾਨਾਂ ਨੂੰ ਕਾਫ਼ੀ ਲਾਭ ਹੁੰਦਾ ਹੈ। ਅੱਜ ਅਸੀਂ ਤੁਹਾਡੇ ਨਾਲ ਭੇਡ ਪਾਲਣ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ। ਭੇਡਾਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਜਿਵੇਂ ਕਿ ਲੋਹੀ, ਮੈਰੀਨੋ, ਨਾਲੀ ਭੇਡ, ਮੁੰਜਾਲ, ਗੱਦੀ, ਮਗਰਾ, ਮਾਲਪੁਰਾ, ਪੁਗਲ ਆਦਿ। ਪਰ ਅੱਜ ਅਸੀਂ ਮੈਰੀਨੋ ਭੇਡ ਬਾਰੇ ਗੱਲ ਕਰਾਂਗੇ।

ਇਹ ਭੇਡ ਸੱਭ ਤੋਂ ਵਧੀਆ ਉਨ ਉਤਪਾਦਨ ਲਈ ਜਾਣੀ ਜਾਂਦੀ ਹੈ ਅਤੇ ਇਸ ਦਾ ਦੁੱਧ ਚੰਗੀ ਕੁਆਲਿਟੀ ਵਾਲਾ ਪਨੀਰ ਬਣਾਉਣ ਲਈ ਵਰਤਿਆ ਜਾਂਦਾ ਹੈ। ਮੁੱਖ ਤੌਰ 'ਤੇ ਇਹ ਭੇਡ ਕੇਵਲ 1 ਮੇਮਣੇ ਨੂੰ ਜਨਮ ਦਿੰਦੀ ਹੈ ਅਤੇ ਕੇਵਲ 10 ਫ਼ੀ ਸਦੀ ਸੰਭਾਵਨਾ ਹੈ ਕਿ ਉਹ ਇਕ ਤੋਂ ਵੱਧ ਮੇਮਣਿਆਂ ਨੂੰ ਜਨਮ ਦੇਵੇ। ਇਹ ਇਕ ਦਰਮਿਆਨੇ ਆਕਾਰ ਦਾ ਜਾਨਵਰ ਹੈ

ਅਤੇ ਇਸ ਦੇ ਚਿਹਰੇ ਅਤੇ ਪੈਰਾਂ ਦਾ ਰੰਗ ਸਫ਼ੈਦ ਹੁੰਦਾ ਹੈ। ਭਾਰਤ ਵਿਚ ਇਹ ਹਿਸਾਰ ਵਿਚ ਹੁੰਦੀ ਹੈ। ਇਸ ਦੇ ਸਿਰ ਅਤੇ ਪੈਰ ਉਨ ਨਾਲ ਢੱਕੇ ਹੁੰਦੇ ਹਨ। ਇਸ ਦੀ ਸਾਹਸੀ ਸੁਭਾਅ ਕਾਰਨ ਇਸ ਨੂੰ ਕਿਸੇ ਵੀ ਜਲਵਾਯੂ ਵਿਚ ਰਖਿਆ ਜਾ ਸਕਦਾ ਹੈ।

ਖ਼ੁਰਾਕ: ਭੇਡਾਂ ਨੂੰ ਜ਼ਿਆਦਾਤਰ ਚਰਨਾ ਹੀ ਪਸੰਦ ਹੁੰਦਾ ਹੈ ਅਤੇ ਇਨ੍ਹਾਂ ਨੂੰ ਫਲੀਦਾਰ (ਪੱਤੇ, ਫੁੱਲ ਆਦਿ), ਲੋਬੀਆ, ਬਰਸੀਮ, ਫਲੀਆਂ ਆਦਿ ਖਾਣਾ ਚੰਗਾ ਲਗਦਾ ਹੈ। ਚਾਰੇ ਵਿਚ ਜ਼ਿਆਦਾਤਰ ਇਨ੍ਹਾਂ ਨੂੰ ਰਵਾਂਹ/ਲੋਬੀਆ ਆਦਿ ਦਿਤਾ ਜਾਂਦਾ ਹੈ ਕਿਉਂਕਿ ਇਹ ਇਕ ਸਾਲਾਨਾ ਪੌਦਾ ਹੈ, ਇਸ ਲਈ ਇਸ ਨੂੰ ਮੱਕੀ ਅਤੇ ਜਵਾਰ ਦੇ ਮਿਸ਼ਰਣ ਨਾਲ ਦਿਤਾ ਜਾਂਦਾ ਹੈ। ਭੇਡ ਆਮ ਤੌਰ ਤੇ 6 ਤੋਂ 7 ਘੰਟੇ ਤਕ ਮੈਦਾਨ ਵਿਚ ਚਰਦੀ ਹੈ। ਇਸ ਲਈ ਇਸ ਨੂੰ ਹਰੇ ਘਾਹ ਅਤੇ ਸੁੱਕੇ ਚਾਰੇ ਦੀ ਵੀ ਲੋੜ ਹੁੰਦੀ ਹੈ।

ਨਵੇਂ ਜਨਮੇ ਮੇਮਣੇ ਦੀ ਦੇਖਭਾਲ: ਜਨਮ ਤੋਂ ਬਾਅਦ ਮੇਮਣੇ ਦਾ ਨੱਕ, ਚਿਹਰਾ ਅਤੇ ਕੰਨਾਂ ਨੂੰ ਇਕ ਸੁੱਕੇ ਨਰਮ ਸੂਤੀ ਕਪੜੇ ਨਾਲ ਸਾਫ਼ ਕਰੋ ਅਤੇ ਗਰਭ-ਨਾਲ ਨੂੰ ਹਟਾ ਦਿਉ। ਨਵੇਂ ਜਨਮੇ ਮੇਮਣੇ ਨੂੰ ਕੋਮਲਤਾ ਨਾਲ ਸਾਫ਼ ਕਰੋ। ਜੇਕਰ ਨਵਜਾਤ ਬੱਚਾ ਸਾਹ ਨਹੀਂ ਲੈ ਰਿਹਾ ਤਾਂ ਉਸ ਨੂੰ ਪਿਛਲੇ ਪੈਰਾਂ ਤੋਂ ਫੜ ਕੇ ਸਿਰ ਹੇਠਾਂ ਵਲ ਕਰ ਕੇ ਲਟਕਾ ਕੇ ਰੱਖੋ, ਜੋ ਉਸ ਦੀ ਸਾਹ ਪ੍ਰਣਾਲੀ ਨੂੰ ਸਾਫ਼ ਕਰਨ ਵਿਚ ਮਦਦ ਕਰਦਾ ਹੈ। ਫਿਰ ਜਨਮ ਦੇ ਪਹਿਲੇ 30 ਮਿੰਟ ਵਿਚ ਹੀ ਮੇਮਣੇ ਨੂੰ ਪਹਿਲਾ ਦੁੱਧ ਪਿਲਾਉ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।