ਏਥਲੀਨ ਗੈਸ ਦੇ ਨਾਲ ਫ਼ਲ ਸਬਜ਼ੀਆਂ ਪਕਾਉਣ ਦੀ ਵਿਧੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਫਲ - ਸਬਜ਼ੀਆਂ ਉੱਤੇ ਰਸਾਇਣਾਂ ਦੀ ਵਰਤੋਂ ਕਰ ਕੇ ਇਨ੍ਹਾਂ ਨੂੰ ਤਿਆਰ ਕਰਨ ਵਾਲੇ ਕਾਰੋਬਾਰੀ ਅਜਿਹਾ ਕਰਨਾ ਬੰਦ ਕਰ ਦੇਣ

Advice to cook fruit vegetables with ethylene gas

ਲੁਧਿਆਣਾ, (ਏਜੰਸੀ), ਫਲ - ਸਬਜ਼ੀਆਂ ਉੱਤੇ ਰਸਾਇਣਾਂ ਦੀ ਵਰਤੋਂ ਕਰ ਕੇ ਇਨ੍ਹਾਂ ਨੂੰ ਤਿਆਰ ਕਰਨ ਵਾਲੇ ਕਾਰੋਬਾਰੀ ਅਜਿਹਾ ਕਰਨਾ ਬੰਦ ਕਰ ਦੇਣ,  ਇਹ ਅਪੀਲ ਪੰਜਾਬ ਮੰਡੀ ਬੋਰਡ, ਬਾਗਬਾਨੀ ਅਤੇ ਸਿਹਤ ਮਹਿਕਮੇ ਦੇ ਅਫਸਰਾਂ ਨੇ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਜਲੰਧਰ ਬਾਈਪਾਸ ਸਥਿਤ ਸਬਜ਼ੀ ਮੰਡੀ ਵਿਚ ਕਰਵਾਏ ਗਏ ਸੈਮੀਨਾਰ ਦੌਰਾਨ ਕੀਤੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਾਰੋਬਾਰੀ ਅਜਿਹਾ ਹੀ ਕਰਦੇ ਜਾਣਗੇ ਤਾਂ ਕਾਰਵਾਈ ਕਰ ਕੇ ਰਸਾਇਣਾਂ ਨਾਲ ਤਿਆਰ ਕੀਤੇ ਗਏ ਫਲ - ਸਬਜੀਆਂ ਨੂੰ ਨਸ਼ਟ ਕਰਵਾਇਆ ਜਾਵੇਗਾ।