ਅਰਬ ਦੇਸ਼ਾਂ 'ਚ ਭਾਰਤੀ ਸਬਜ਼ੀਆਂ 'ਤੇ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਕੁਵੈਤ ਨੇ ਨਿਪਾਹ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਕੇਰਲ ਤੋਂ ਫਲਾਂ ਅਤੇ ਸਬਜ਼ੀਆਂ ਦੀ ਦਰਾਮਦ 'ਤੇ ਪਾਬੰਦੀ ਲਗਾ....

Indian Vegetables

ਰਿਆਦ,ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਕੁਵੈਤ ਨੇ ਨਿਪਾਹ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਕੇਰਲ ਤੋਂ ਫਲਾਂ ਅਤੇ ਸਬਜ਼ੀਆਂ ਦੀ ਦਰਾਮਦ 'ਤੇ ਪਾਬੰਦੀ ਲਗਾ ਦਿਤੀ ਹੈ।'ਗਲਫ਼ ਨਿਊਜ਼' ਦੀ ਰੀਪੋਰਟ ਮੁਤਾਬਕ ਨਿਪਾਹ ਵਾਇਰਸ ਦਿਮਾਗ਼ ਦੀ ਖ਼ਤਰਨਾਕ ਸੋਜਸ਼ ਦਾ ਕਾਰਨ ਬਣ ਸਕਦਾ ਹੈ ਅਤੇ ਇਸ ਦੇ ਲੱਛਣ ਬੁਖਾਰ, ਖੰਘ, ਸਿਰ ਦਰਦ, ਸਾਹ ਲੈਣ 'ਚ ਪ੍ਰੇਸ਼ਾਨੀ ਅਤੇ ਭੁੱਲਣਾ ਆਦਿ ਹੁੰਦੇ ਹਨ।

29 ਮਈ ਨੂੰ ਸਾਊਦੀ ਅਰਬ, ਅਮੀਰਾਤ (ਯੂ.ਏ.ਈ.) ਨੇ ਕੇਰਲ ਤੋਂ ਦਰਾਮਦ ਹੋਣ ਵਾਲੀ ਚੀਜ਼ਾਂ 'ਤੇ ਪਾਬੰਦੀ ਲਗਾਈ ਸੀ। ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਕੇਰਲ ਤੋਂ ਦਰਾਮਦ ਕੀਤੇ ਜਾਣ ਵਾਲੇ 100 ਟਨ ਫਲਾਂ ਅਤੇ ਸਬਜ਼ੀਆਂ 'ਤੇ ਪਾਬੰਦੀ ਲਗਾ ਦਿਤੀ ਗਈ ਹੈ। ਇਸ ਮਗਰੋਂ 30 ਮਈ ਨੂੰ ਕੁਵੈਤ ਅਤੇ ਬਹਿਰੀਨ ਨੇ ਵੀ ਇਹ ਪਾਬੰਦੀ ਲਾਗੂ ਕਰ ਦਿਤੀ ਸੀ।

ਸੰਯੁਕਤ ਅਰਬ ਅਮੀਰਾਤ ਸਥਿਤ ਵੀ.ਪੀ.ਐਸ. ਹੈਲਥਕੇਅਰ ਕੇਰਲ ਸਰਕਾਰ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ 'ਚ ਮਦਦ ਕਰੇਗੀ। ਕੇਰਲ 'ਚ ਨਿਪਾਹ ਵਾਇਰਸ ਤੋਂ ਹੁਣ ਤਕ 18 ਪਾਜੀਟਿਵ ਮਾਮਲਿਆਂ 'ਚੋਂ 16 ਦੀ ਮੌਤ ਹੋ ਗਈ ਹੈ ਅਤੇ ਬਾਕੀ 2 ਦਾ ਕੋਝੀਕੋਡ ਹਸਪਤਾਲ 'ਚ ਇਲਾਜ ਚਲ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਇਸ ਤੋਂ ਲਗਭਗ 2000 ਲੋਕ ਪ੍ਰਭਾਵਤ ਹੋਏ ਹਨ, ਜਿਨ੍ਹਾਂ ਦੇ ਸਿਹਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ। (ਪੀਟੀਆਈ