ਲਿਵਿੰਗ ਰੂਮ ਦੀ ਸਜਾਵਟ ਦੇ ਨਵੇਂ ਤਰੀਕੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਲਿਵਿੰਗ ਰੂਮ ਤੁਹਾਡੇ ਘਰ ਦਾ ਸੱਭ ਤੋਂ ਮੁੱਖ ਹਿੱਸਾ ਹੁੰਦਾ ਹੈ। ਇਹ ਉਹ ਜਗ੍ਹਾ ਹੁੰਦੀ ਹੈ ਜਿਥੇ ਤੁਹਾਡੇ ਪਰਵਾਰ ਦੇ ਸਾਰੇ ਮੈਂਬਰ ਨੂੰ ਇਕੱਠੇ ਸਮਾਂ ਬਿਤਾਉਣ ਦਾ ਸਮਾਂ...

Living Room

ਲਿਵਿੰਗ ਰੂਮ ਤੁਹਾਡੇ ਘਰ ਦਾ ਸੱਭ ਤੋਂ ਮੁੱਖ ਹਿੱਸਾ ਹੁੰਦਾ ਹੈ। ਇਹ ਉਹ ਜਗ੍ਹਾ ਹੁੰਦੀ ਹੈ ਜਿਥੇ ਤੁਹਾਡੇ ਪਰਵਾਰ ਦੇ ਸਾਰੇ ਮੈਂਬਰ ਨੂੰ ਇਕੱਠੇ ਸਮਾਂ ਬਿਤਾਉਣ ਦਾ ਸਮਾਂ ਮਿਲਦਾ ਹੈ। ਇਸ ਰੂਮ ਨੂੰ ਆਰਾਮਦਾਇਕ ਬਣਾਉਣ ਦੇ ਨਾਲ - ਨਾਲ ਇਸ ਦੀ ਸਜਾਵਟ ਵੀ ਜ਼ਰੂਰੀ ਹੈ। ਤਾਂ ਚੱਲੋ ਦੱਸਦੇ ਹਾਂ, ਲਿਵਿੰਗ ਰੂਮ ਦੀ ਸਜਾਵਟ ਤੁਸੀਂ ਕਿਵੇਂ ਕਰ ਸਕਦੀ ਹੋ।

ਜੇਕਰ ਤੁਹਾਡਾ ਲਿਵਿੰਗ ਰੂਮ ਛੋਟਾ ਹੈ ਤਾਂ ਤੁਸੀਂ ਇਸ ਵਿਚ ਸ਼ੀਸ਼ਾ ਲਗਾ ਕੇ ਇਸ ਨੂੰ ਵੱਡਾ ਵਿਖਾਉਣ ਵਿਚ ਸਫ਼ਲ ਹੋ ਸਕਦੀ ਹੈ ਪਰ ਪੁਰਾਣੇ ਪਲੇਨ ਮਿਰਰ ਦੀ ਜਗ੍ਹਾ ਚੰਗੀ ਫਰੇਮ ਵਾਲਾ ਅਤੇ ਵੱਖਰੇ ਰੰਗਾਂ ਵਾਲਾ ਮਿਰਰ ਲਗਾਓ। ਜੇਕਰ ਤੁਹਾਡੇ ਘਰ ਵਿਚ ਪੁਰਾਣਾ ਮਿਰਰ ਹੈ ਤਾਂ ਤੁਸੀਂ ਅਪਣੇ ਪਸੰਦੀਦਾ ਰੰਗ ਨਾਲ ਇਸ ਨੂੰ ਰੰਗ ਸਕਦੀ ਹੋ। 

ਜੇਕਰ ਤੁਸੀਂ ਅਪਣੇ ਲਿਵਿੰਗ ਰੂਮ ਨੂੰ ਪੂਰੀ ਤਰ੍ਹਾਂ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਟੋਨ ਵਾਲ ਲਗਵਾਉਣ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।  ਇਸ ਤੋਂ ਨਾ ਸਿਰਫ਼ ਪੂਰੇ ਰੂਮ ਨੂੰ ਇਕ ਪੇਂਡੂ ਅਤੇ ਪੁਰਾਤਨ ਲੁੱਕ ਮਿਲੇਗਾ ਸਗੋਂ ਤੁਹਾਡੇ ਬੱਚੇ ਵੀ ਜ਼ਿਆਦਾ ਆਰਾਮ ਮਹਿਸੂਸ ਕਰਣਗੇ। 

ਟੈਕਸਚਰ ਦੀ ਵਰਤੋਂ ਕਰੋ। ਜਿੱਥੇ ਰੰਗ ਤੁਹਾਡੇ ਲਿਵਿੰਗ ਰੂਮ ਨੂੰ ਮਜ਼ੇਦਾਰ ਬਣਾਉਂਦੇ ਹਨ ਉਥੇ ਹੀ ਟੈਕਸਚਰ ਦੀ ਵਰਤੋਂ ਕਰਨਾ ਵੀ ਇਕ ਵਧੀਆ ਵਿਕਲਪ ਹੈ। ਲਿਵਿੰਗ ਰੂਮ ਵਿਚ ਕਾਲੀਨ ਵਿਛਾਉਣ ਨਾਲ ਵੀ ਲਿਵਿੰਗ ਰੂਮ ਵਿਚ ਨਵਾਂਪਣ ਆ ਜਾਂਦਾ ਹੈ। 

ਨਿਆਨ ਲਾਇਟਿੰਗ ਦੀ ਵਰਤੋਂ ਕਰੋ। ਜੇਕਰ ਟੈਕਸਚਰ ਜਾਂ ਚਮਕੀਲੇ ਰੰਗ ਤੁਹਾਨੂੰ ਪ੍ਰਭਾਵੀ ਨਹੀਂ ਲੱਗਦੇ ਤਾਂ ਤੁਸੀਂ ਅਪਣੇ ਲਿਵਿੰਗ ਰੂਮ ਵਿਚ ਨਿਆਨ ਲਾਈਟਸ ਦੀ ਵਰਤੋਂ ਕਰ ਸਕਦੀ ਹੋ ਅਤੇ ਨਿਸ਼ਚਿਤ ਤੌਰ ਨਾਲ ਤੁਸੀਂ ਨਿਰਾਸ਼ ਨਹੀਂ ਹੋਵੋਗੇ।