ਘਰ ਦੀ ਰਸੋਈ ਵਿਚ : ਮਿੱਸੀ ਰੋਟੀ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਮਿੱਸੀ ਰੋਟੀ ਸਵਾਦਿਸ਼ਟ ਹੋਣ ਦੇ ਨਾਲ ਨਾਲ ਪੌਸ਼ਟਿਕ ਹੁੰਦਾ ਹੈ। ਮਿੱਸੀ ਰੋਟੀ ਲੰਚ ਜਾਂ ਡਿਨਰ ਵਿਚ ਕਦੇ ਵੀ ਬਣਾਓ ਤੁਹਾਨੂੰ ਬਹੁਤ ਪਸੰਦ ਆਵੇਗੀ...

Missi Roti

ਮਿੱਸੀ ਰੋਟੀ ਸਵਾਦਿਸ਼ਟ ਹੋਣ ਦੇ ਨਾਲ ਨਾਲ ਪੌਸ਼ਟਿਕ ਹੁੰਦਾ ਹੈ। ਮਿੱਸੀ ਰੋਟੀ ਲੰਚ ਜਾਂ ਡਿਨਰ ਵਿਚ ਕਦੇ ਵੀ ਬਣਾਓ ਤੁਹਾਨੂੰ ਬਹੁਤ ਪਸੰਦ ਆਵੇਗੀ।  

ਸਮੱਗਰੀ : ਕਣਕ ਦਾ ਆਟਾ 500 ਗ੍ਰਾਮ, ਵੇਸਨ 250 ਗ੍ਰਾਮ, ਪਿਆਜ਼ 150 ਗ੍ਰਾਮ, ਹਰੀ ਮਿਰਚ 8, ਲੂਣ ਲੋੜ ਅਨੁਸਾਰ, ਘਿਓ ਰੋਟੀ ਚੋਪੜਨ ਲਈ, ਲਾਲ ਮਿਰਚ 1 ਚਮਚ, ਅਜਵਾਇਨ - 1/4 ਛੋਟੀ ਚਮਚ, ਹਿੰਗ - 1 - 2 ਪਿੰਚ, ਹਲਦੀ - 1/4 ਛੋਟੀ ਚਮਚ, ਕਸੂਰੀ ਮੇਥੀ - 1 ਵੱਡਾ ਚਮਚ, ਤੇਲ -  2 ਛੋਟੀ ਚਮਚ

ਵਿਧੀ : ਪਿਆਜ਼ ਨੂੰ ਛਿੱਲ ਕੇ ਬਰੀਕ-ਬਰੀਕ ਕੱਟ ਲਓ। ਹਰੀ ਮਿਰਚ ਧੋ ਕੇ ਬਰੀਕ ਕੁਤਰ ਲਓ। ਕਣਕ ਅਤੇ ਵੇਸਨ ਨੂੰ ਖੁੱਲ੍ਹੇ ਭਾਂਡੇ ਵਿਚ ਛਾਣ ਲਓ। ਫਿਰ ਉਸ ਵਿਚ ਲੂਣ-ਪਿਆਜ਼ ਅਤੇ ਹਰੀ ਮਿਰਚ ਚੰਗੀ ਤਰ੍ਹਾਂ ਮਿਲਾ ਦਿਓ ਅਤੇ ਇਸ ਨੂੰ ਗੁੰਨ ਲਓ। ਗੁੰਨੇ ਹੋਏ ਆਟੇ ਦੇ ਛੋਟੇ ਪੇੜੇ ਬਣਾ ਕੇ ਚਕਲੇ-ਵੇਲਨ ਨਾਲ ਵੇਲ ਲਓ। ਫੇਰ ਤਵੇ ’ਤੇ ਸੇਕ ਲਓ ਅਤੇ ਪੱਕ ਜਾਣ ’ਤੇ ਉਸ ’ਤੇ ਘਿਓ ਲਗਾਓ ਜਾਂ ਮੱਖਣ, ਦਹੀਂ ਦੇ ਨਾਲ ਖਾਓ।