ਘਰ ਵਿਚ ਬਣਾਓ ਸਵਾਦਿਸ਼ਟ ਪਾਲਕ ਪਨੀਰ ਭੁਰਜੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਪਾਲਕ ਪਨੀਰ ਭੁਰਜੀ ਰੈਸਿਪੀ, ਪਨੀਰ ਭੁਰਜੀ ਅਤੇ ਪਾਲਕ ਪਨੀਰ ਦੀ ਤਰ੍ਹਾਂ ਹੀ ਸਵਾਦਿਸ਼ਟ ਹੁੰਦੀ ਹੈ। ਤੁਸੀ ਇਸ ਨੂੰ ਆਸਾਨੀ ਨਾਲ ਘਰ ਵਿਚ ਵੀ ਬਣਾ ਸਕਦੇ ...

Palak Paneer Bhurji

ਪਾਲਕ ਪਨੀਰ ਭੁਰਜੀ ਰੈਸਿਪੀ, ਪਨੀਰ ਭੁਰਜੀ ਅਤੇ ਪਾਲਕ ਪਨੀਰ ਦੀ ਤਰ੍ਹਾਂ ਹੀ ਸਵਾਦਿਸ਼ਟ ਹੁੰਦੀ ਹੈ। ਤੁਸੀ ਇਸ ਨੂੰ ਆਸਾਨੀ ਨਾਲ ਘਰ ਵਿਚ ਵੀ ਬਣਾ ਸਕਦੇ ਹੋ। ਇਸ ਰੇਸਿਪੀ ਨੂੰ ਬਣਾ ਕੇ ਤੁਸੀ ਆਪਣੇ ਪਰਿਵਾਰ ਲਈ ਕੁੱਝ ਵੱਖਰਾ ਬਣਾ ਸਕਦੇ ਹੋ। ਆਓ ਜੀ ਜਾਣਦੇ ਹਾਂ ਇਸ ਰੇਸਿਪੀ ਨੂੰ ਬਣਾਉਣ ਦੇ ਢੰਗ ਬਾਰੇ। ਜਿਨ੍ਹਾਂ ਲੋਕਾਂ ਨੂੰ ਪਨੀਰ ਦੇ ਨਾਲ ਕੁੱਝ ਨਵਾਂ ਟਰਾਈ ਕਰਣਾ ਪਸੰਦ ਹੈ ਉਨ੍ਹਾਂ ਨੂੰ ਪਾਲਕ ਪਨੀਰ ਦੀ ਭੁਰਜੀ ਜ਼ਰੂਰ ਟਰਾਈ ਕਰਣੀ ਚਾਹੀਦੀ ਹੈ। ਪਾਲਕ ਪਨੀਰ ਦੀ ਭੁਰਜੀ ਹਾਈਵੇ ਦੇ ਢਾਬਾਂ ਦੀ ਖਾਸ ਡਿਸ਼ ਹੁੰਦੀ ਹੈ। ਤੁਹਾਨੂੰ ਅਤੇ ਤੁਹਾਡੇ ਪਰਵਾਰ ਨੂੰ ਪਾਲਕ ਪਨੀਰ ਦੀ ਭੁਰਜੀ ਜ਼ਰੂਰ ਪਸੰਦ ਆਵੇਗੀ।

ਸਮੱਗਰੀ - ਪਨੀਰ – 200 ਗਰਾਮ, ਹਰੀ ਮਿਰਚ – 1, ਅਦਰਕ – ਲਸਣ ਦਾ ਪੇਸਟ – ½ ਛੋਟਾ ਚਮਚ, ਟਮਾਟਰ – 2, ਪਿਆਜ – 2, ਹਰਾ ਲਸਣ – 2 ਕਲੀਆਂ, ਮੇਥੀ – 50 ਗਰਾਮ, ਪਾਲਕ ਦੇ ਪੱਤੇ – 100 ਗਰਾਮ, ਤੇਲ – ਜਿੰਨੀ ਜ਼ਰੂਰਤ ਹੋਵੇ, ਗਰਮ ਮਸਾਲਾ ਪਾਊਡਰ  – ½ ਛੋਟਾ ਚਮਚ, ਹਲਦੀ ਪਾਊਡਰ  – ਚੁਟਕੀ ਭਰ, ਲਾਲ ਮਿਰਚ ਪਾਊਡਰ  – ½ ਛੋਟਾ ਚਮਚ, ਲੂਣ – ਸਵਾਦਾਨੁਸਾਰ, ਅਦਰਕ – ਲਸਣ ਦਾ ਪੇਸਟ – ½ ਛੋਟਾ ਚਮਚ

ਪਾਲਕ ਪਨੀਰ ਭੁਰਜੀ ਬਣਾਉਣ ਦੀ ਵਿਧੀ  - ਪਾਲਕ ਦੇ ਪੱਤਿਆਂ ਦੀਆਂ ਡੰਡੀਆਂ ਹਟਾ ਕੇ ਪਾਣੀ ਵਿਚ ਡੁਬੋ ਕੇ 2 - 3 ਵਾਰ ਚੰਗੀ ਤਰ੍ਹਾਂ ਨਾਲ ਧੋ ਲਵੋ। ਪਾਲਕ ਨੂੰ ਛਲਨੀ ਵਿਚ ਜਾਂ ਥਾਲੀ ਵਿਚ ਤੀਰਛਾ ਕਰ ਕੇ ਰੱਖ ਦਿਓ ਅਤੇ ਪਾਲਕ ਵਿਚੋਂ ਪਾਣੀ ਨਿਕਲ ਜਾਣ ਦਿਓ। ਹੁਣ ਪਾਲਕ ਨੂੰ ਬਰੀਕ ਕੱਟ ਲਵੋ। ਟਮਾਟਰ ਨੂੰ ਧੋਵੋ, ਵੱਡੇ ਟੁਕੜੇ ਵਿਚ ਕੱਟੋ, ਹਰੀ ਮਿਰਚ ਦੇ ਡੰਠਲ ਹਟਾ ਦਿਓ, ਅਦਰਕ ਛਿੱਲ ਕੇ ਧੋਵੋ। ਪਹਿਲਾਂ ਪਿਆਜ ਨੂੰ ਪੀਸ ਲਓ ਅਤੇ ਫਿਰ ਟਮਾਟਰ ਦੀ ਪਿਊਰੀ ਬਣਾ ਲਓ। ਸਾਰੀਆਂ ਚੀਜ਼ਾਂ ਨੂੰ ਮਿਕਸਰ ਵਿਚ ਪਾ ਕੇ ਪੀਸ ਲਵੋ। ਪਨੀਰ ਨੂੰ ਕੱਦੂਕਸ ਕਰ ਲਵੋ।

ਕਢਾਈ ਵਿਚ ਤੇਲ ਪਾ ਕੇ ਗਰਮ ਕਰੋ। ਗਰਮ ਤੇਲ ਵਿਚ ਜੀਰਾ ਅਤੇ ਹਲਦੀ ਪਾਊਡਰ ਪਾਓ, ਜੀਰਾ ਭੁੰਨਣ ਉੱਤੇ ਟਮਾਟਰ, ਹਰੀ ਮਿਰਚ ਦਾ ਪਿਸਿਆ ਮਸਾਲਾ, ਮਸਾਲੇ ਨੂੰ ਦਾਣੇ ਦਾਰ ਹੋਣ ਤੱਕ ਭੁੰਨ ਲਵੋ। ਭੁੰਨੇ ਮਸਾਲੇ ਵਿਚ ਕਟਿਆ ਹੋਇਆ ਪਾਲਕ ਪਾਓ, ਲੂਣ ਅਤੇ ਲਾਲ ਮਿਰਚ ਵੀ ਪਾ ਕੇ ਚੰਗੀ ਤਰ੍ਹਾਂ ਮਿਲਾ ਦਿਓ। ਚਾਰ ਮਿੰਟ ਤੱਕ ਮੀਡਿਅਮ ਅੱਗ 'ਤੇ ਪਕਨ ਦਿਓ। ਸਬਜੀ ਨੂੰ ਚਲਾਓ, ਸਬਜੀ ਵਿੱਚ ਪਾਲਕ ਦੀਆ ਪੱਤਿਆਂ ਤੋਂ ਕੁੱਝ ਪਾਣੀ ਨਿਕਲ ਆਉਂਦਾ ਹੈ, ਅੱਗ ਤੇਜ ਕਰੋ ਅਤੇ ਪਾਣੀ ਦੇ ਖਤਮ ਹੋਣ ਤੱਕ ਪਾਲਕ ਨੂੰ ਪਕਾਓ।

ਪੱਕੇ ਹੋਏ ਪਾਲਕ ਵਿਚ ਪਨੀਰ, ਲੂਣ, ਕਾਜੂ ਦੇ ਟੁਕੜੇ ਅਤੇ ਗਰਮ ਮਸਾਲਾ ਪਾਓ, ਚੰਗੀ ਤਰ੍ਹਾਂ ਮਿਲਾਓ ਅਤੇ 2 ਮਿੰਟ ਲਈ ਹੌਲੀ ਅੱਗ ਉੱਤੇ ਢੱਕ ਕੇ ਰੱਖ ਦਿਓ। ਦੋ ਮਿੰਟ ਤੋਂ ਬਾਅਦ ਢੱਕਨ ਖੋਲੋ, ਸਬਜੀ ਨੂੰ ਚਮਚੇ ਨਾਲ ਚਲਾਓ। ਪਾਲਕ ਪਨੀਰ ਦੀ ਭੁਰਜੀ ਬਣ ਗਈ ਹੈ, ਗੈਸ ਬੰਦ ਕਰ ਦਿਓ। ਪਾਲਕ ਪਨੀਰ ਦੀ ਭੁਰਜੀ ਬਰਤਨ ਵਿਚ ਕੱਢੋ ਅਤੇ ਗਰਮਾ ਗਰਮ ਰੋਟੀ, ਨਾਨ, ਪਰਾਂਠੇ ਜਾਂ ਚਾਵਲ ਦੇ ਨਾਲ ਪਰੋਸੋ ਅਤੇ ਖਾਓ।