36 ਮਿੰਟ 'ਚ ਫਲਾਇਡ ਮੇਵੇਦਰ ਨੇ ਕਮਾਏ 1845 ਕਰੋੜ ਰੁਪਏ
ਬੀਤੇ ਦਿਨੀਂ ਫ਼ੋਰਬਸ ਨੇ ਸੱਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੇ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ
Floyd Mayweather earned Rs. 1845 crores in 36 minutes
ਬੀਤੇ ਦਿਨੀਂ ਫ਼ੋਰਬਸ ਨੇ ਸੱਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੇ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਅਤੇ ਉਮੀਦ ਮੁਤਾਬਕ ਅਮਰੀਕਨ ਮੁੱਕੇਬਾਜ਼ ਫ਼ਲਾਇਡ ਮੇਵੇਦਰ ਇਸ ਸੂਚੀ 'ਚ ਪਹਿਲੇ ਸਥਾਨ 'ਤੇ ਰਿਹਾ। ਉਸ ਦੀ ਕਮਾਈ 1913.3 ਕਰੋੜ ਰੁਪਏ ਹੈ। ਪਰ ਇੱਥੇ ਦੱਸਣਾ ਬਣਦਾ ਹੈ ਕਿ ਇਸ ਰਾਸ਼ੀ ਦਾ ਸੱਭ ਤੋਂ ਵੱਡਾ ਹਿੱਸਾ 1845.2 ਕਰੋੜ ਰੁਪਏ ਕਮਾਉਣ ਲਈ ਮੇਵੇਦਰ ਨੂੰ ਸਿਰਫ਼ 36 ਮਿੰਟ ਲੱਗੇ ਸਨ। ਉਸ ਨੇ ਇਹ ਰਾਸ਼ੀ 27 ਅਗੱਸਤ 2017 ਨੂੰ ਜਿੱਤੀ ਸੀ।