ਘਰ ਵਿਚ ਬਣਾਓ ਗਿਰੀ ਪਕੌੜਾ
ਗਿਰੀ ਪਕੌੜਾ ਚਾਹ ਦੇ ਨਾਲ ਖਾਣ ਵਾਲਾ ਇਕ ਵਧੀਆ ਸਨੈਕਸ ਹੈ । ਇਹ ਖਾਣ ਵਿਚ ਬਹੁਤ ਸਵਾਦਿਸ਼ਟ ਹੁੰਦਾ ਹੈ। ਇਸਨੂੰ ਬੱਚੇ ਵੀ ਪਸੰਦ ਕਰਦੇ.......
ਗਿਰੀ ਪਕੌੜਾ ਚਾਹ ਦੇ ਨਾਲ ਖਾਣ ਵਾਲਾ ਇਕ ਵਧੀਆ ਸਨੈਕਸ ਹੈ । ਇਹ ਖਾਣ ਵਿਚ ਬਹੁਤ ਸਵਾਦਿਸ਼ਟ ਹੁੰਦਾ ਹੈ। ਇਸਨੂੰ ਬੱਚੇ ਵੀ ਪਸੰਦ ਕਰਦੇ ਹਨ ਅਤੇ ਵੱਡੇ ਵੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਗਿਰੀ ਪਕੌੜਾ ਬਣਾਉਣਾ ਬਹੁਤ ਆਸਾਨ ਹੁੰਦਾ ਹੈ। ਤੁਸੀਂ ਵੀ ਗਿਰੀ ਪਕੌੜਾ ਬਣਾਉਣ ਦਾ ਢੰਗ ਟਰਾਈ ਕਰੋ। ਸਾਨੂੰ ਉਮੀਦ ਹੈ ਕਿ ਗਿਰੀ ਪਕੌੜਾ ਤੁਹਾਨੂੰ ਜਰੂਰ ਪਸੰਦ ਆਵੇਗਾ ।
ਸਮੱਗਰੀ: ਮੂੰਗਫਲੀ – 2 ਕੱਪ, ਵੇਸਣ – 2 ਕੱਪ, ਚਾਵਲ ਦਾ ਆਟਾ – 1/2 ਕੱਪ, ਲੂਣ – ਸਵਾਦ ਅਨੁਸਾਰ, ਕੜੀ ਪੱਤਾ – 15 - 20, ਅਦਰਕ ਦਾ ਪੇਸਟ – 1 ਛੋਟਾ ਚਮਚ, ਲਾਲ ਮਿਰਚ ਪਾਊਡਰ – 2 ਛੋਟੇ ਚਮਚ, ਤੇਲ – ਲੋੜ ਅਨੁਸਾਰ, ਬੇਕਿੰਗ ਸੋਡਾ – 1 ਚੁਟਕੀ, ਗਰਮ ਮਸਾਲਾ ਪਾਊਡਰ – 1/2 ਛੋਟੇ ਚਮਚ, ਪਾਣੀ -ਲੋੜ ਅਨੁਸਾਰ...
ਸਵਾਦਿਸ਼ਟ ਗਿਰੀ ਪਕੌੜਾ ਬਣਾਉਣ ਦੀ ਵਿਧੀ:
ਸਭ ਤੋਂ ਪਹਿਲਾਂ ਵੇਸਣ ਨੂੰ ਕਿਸੇ ਬਰਤਨ ਵਿਚ ਪਾ ਕੇ ਛਾਣ ਲਵੋਂ। ਇਸ ਵਿਚ ਥੋੜ੍ਹਾ ਜਿਹਾ ਪਾਣੀ ਪਾ ਲਓ ਅਤੇ ਵੇਸਣ ਨੂੰ ਚਮਚੇ ਨਾਲ ਹਿਲਾਉਦੇਂ ਰਹੋ, ਜਦੋਂ ਤੱਕ ਗੱਠਾ ਖਤਮ ਨਾ ਹੋ ਜਾਣ, ਵੇਸਣ ਵਿਚ ਸਾਰਾ ਪਾਣੀ ਪਾਓ ਅਤੇ ਵੇਸਣ ਦੇ ਘੋਲ ਨੂੰ ਚੰਗੀ ਤਰ੍ਹਾਂ 3 - 4 ਮਿੰਟ ਤੱਕ ਫੈਟੋਂ ਅਤੇ 2 - 3 ਮਿੰਟ ਲਈ ਇਸੇ ਤਰ੍ਹਾਂ ਹੀ ਛੱਡ ਦਿਓ ਤਾਂ ਕਿ ਵੇਸਣ ਦਾ ਘੋਲ ਚੰਗੀ ਤਰ੍ਹਾਂ ਫੁਲ ਜਾਵੇ।
ਵੇਸਣ ਦੇ ਘੋਲ ਵਿਚ ਲੂਣ, ਲਾਲ ਮਿਰਚ ਪਾਊਡਰ , ਹਲਦੀ ਪਾਊਡਰ, ਗਰਮ ਮਸਾਲਾ ਪਾਊਡਰ, ਅਮਚੂਰ ਪਾਊਡਰ, ਧਨੀਆਂ ਪਾਊਡਰ, ਬੇਕਿੰਗ ਸੌਡਾ ਅਤੇ 2 ਛੋਟੇ ਚਮਚ ਤੇਲ ਪਾਓ, ਗਿਰੀ ਪਕੌੜਾ ਬਣਾਉਣ ਲਈ ਘੋਲ ਤਿਆਰ ਹੈ। ਮੂੰਗਫਲੀ ਦੇ ਦਾਣੇ ਘੋਲ ਵਿਚ ਪਾ ਕੇ ਮਿਲਾ ਦਿਓ। ਗਿਰੀ ਪਕੌੜਾ ਤਲਣ ਦੇ ਲਈ ਕੜਾਹੀ ਵਿਚ ਤੇਲ ਪਾਓ ਅਤੇ ਗਰਮ ਕਰੋ। ਹੱਥ ਵਿਚ 7-8 ਜਾਂ ਜਿੰਨੀ ਮੂੰਗਫਲੀ ਆਵੇਂ, ਮੂੰਗਫਲੀ ਚੁੱਕੋ ਅਤੇ ਵੇਸਣ ਵਿਚ ਲਪੇਟੋ। ਮੂੰਗਫਲੀ ਦੇ ਦਾਣੇ ਇਕ ਇਕ ਕਰਕੇ ,ਗਰਮ ਤੇਲ ਵਿਚ ਪਾਓ, ਹੱਥ ਵਿਚ ਫਿਰ ਤੋਂ ਮੂੰਗਫਲੀ ਲਵੋ ਅਤੇ ਇਕ ਇਕ ਕਰਕੇ ਪਾਓ, ਇਕ ਵਾਰ ਵਿਚ ਜਿੰਨੀ ਮੂੰਗਫਲੀ ਤੇਲ ਵਿਚ ਆ ਸਕੇ ਪਾ ਦਿਓ।
ਤੇਲ ਵਿਚ ਮੂੰਗਫਲੀ ਦੇ ਦਾਣੇ ਪਾਉਣ ਤੋਂ ਬਾਅਦ ਗੈਸ ਘੱਟ ਕਰ ਦਿਓ ਅਤੇ ਘੱਟ ਗੈਸ ਉੱਤੇ ਮੂੰਗਫਲੀ ਨੂੰ ਭੂਰਾ ਹੋਣ ਤੱਕ ਤਲੋ। ਜਦੋਂ ਮੂੰਗਫਲੀ ਦੇ ਦਾਣੇ ਭੂਰੇ ਹੋ ਜਾਣ ਤਾਂ ਕੜਾਹੀ ਵਿਚੋਂ ਕੱਢ ਲਵੋਂ। ਘੱਟ ਅੱਗ ਉੱਤੇ ਮੂੰਗਫਲੀ ਤਲਣ ਵਿਚ 4 -5 ਮਿੰਟ ਤੱਕ ਲੱਗ ਜਾਂਦੇ ਹਨ ਤਲੇ ਹੋਏ ਮੂੰਗਫਲੀ ਦੇ ਦਾਣਿਆ ਵਿਚ , ਲਾਲ ਮਿਰਚ ਪਾਊਡਰ ਅਤੇ ਚਾਟ ਮਸਾਲਾ ਪਾਊਡਰ ਪਾ ਕੇ ਮਿਲਾਓ ਅਤੇ 1 ਘੰਟੇ ਤੱਕ ਖੁੱਲੇ ਛਡ ਦਿਓ, ਤਾਂ ਜੋ ਇਹ ਠੰਡੇ ਹੋ ਜਾਵੇਂ। ਖਾਣ ਲਈ ਹੁਣ ਗਿਰੀ ਪਕੌੜਾ ਤਿਆਰ ਹੈ।