ਕੀ ਜੁੱਤੀਆਂ ਨਾਲ ਵੀ ਫੈਲ ਸਕਦਾ ਹੈ ਕੋਰੋਨਾ ਵਾਇਰਸ? ਪੜ੍ਹੋ ਪੂਰੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੋਰੋਨਾ ਵਾਇਰਸ ਦੀ ਦਸਤਕ ਤੋਂ ਬਾਅਦ ਲੋਕ ਇਸ ਤੋਂ ਬਚਣ ਲਈ ਕਈ ਤਰ੍ਹਾਂ ਦੇ ਉਪਾਅ ਕਰ ਰਹੇ ਹਨ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦਸਤਕ ਤੋਂ ਬਾਅਦ ਲੋਕ ਇਸ ਤੋਂ ਬਚਣ ਲਈ ਕਈ ਤਰ੍ਹਾਂ ਦੇ ਉਪਾਅ ਕਰ ਰਹੇ ਹਨ। ਚਾਹੇ ਉਹ ਹੱਥਾਂ ਨੂੰ ਸਾਫ ਰੱਖਣਾ ਹੋਵੇ ਜਾਂ ਫਿਰ ਮਾਸਕ ਪਾਉਣਾ, ਲੋਕ ਵਾਇਰਸ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਕਈ ਤਰ੍ਹਾਂ ਦੀ ਰਿਸਰਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਵਾਇਰਸ ਕਿੰਨੀ ਦੇਰ ਤੱਕ ਇਕ ਸਤਿਹ ‘ਤੇ ਰਹਿੰਦਾ ਹੈ।

ਅਮਰੀਕਾ ਦੀ ਰਾਸ਼ਟਰੀ ਸਿਹਤ ਸੰਸਥਾ ਵੱਲੋਂ ਕੀਤੀ ਗਈ ਇਕ ਰਿਸਰਚ ਮੁਤਾਬਕ ਕੋਵਿਡ-19 ਕਾਰਡਬੋਰਡ ਦੀ ਸਤਿਹ ‘ਤੇ 24 ਘੰਟੇ ਤੱਕ ਰਹਿ ਸਕਦਾ ਹੈ, ਜਦਕਿ ਸਟੀਲ ਅਤੇ ਪਲਾਸਟਿਕ ‘ਤੇ ਤਿੰਨ ਦਿਨ ਤੱਕ ਰਹਿੰਦਾ ਹੈ। ਖੋਜ ਇਹ ਵੀ ਕਹਿੰਦੀ ਹੈ ਕਿ ਕੋਰੋਨਾ ਵਾਇਰਸ ਬੂਟਾਂ ‘ਤੇ ਪੰਜ ਦਿਨ ਤੱਕ ਰਹਿ ਸਕਦਾ ਹੈ ਕਿਉਂਕਿ ਜ਼ਿਆਦਾਤਰ ਬੂਟ ਚਮੜੇ, ਰਬੜ ਅਤੇ ਪਲਾਸਟਿਕ ਦੇ ਬਣੇ ਹੁੰਦੇ ਹਨ, ਇਸ ਲਈ ਇਹ ਅਸਾਨੀ ਨਾਲ ਵਾਇਰਸ ਲਿਆ ਸਕਦੇ ਹਨ।

ਇਨਫੈਕਸ਼ਨ ਮਾਹਰ ਮੈਰੀ ਈ. ਸ਼ਮਿਟ ਨੇ ਕਿਹਾ ਕਿ ਜੁੱਤੀਆਂ ਦੀ ਸਮੱਗਰੀ, ਚਮੜੇ, ਰਬੜ ਅਤੇ ਪਲਾਸਟਿਕ ਵਰਗੀਆਂ ਚੀਜ਼ਾਂ 'ਤੇ ਅਧਿਐਨ ਕਰਦਿਆਂ ਪਾਇਆ ਗਿਆ ਕਿ ਵਾਇਰਸ ਦੇ ਜੀਵਤ ਰਹਿਣ ਦਾ ਸਮਾਂ ਅਸਲ ਵਿਚ ਪੰਜ ਦਿਨ ਦਾ ਸੀ। ਅਮਰੀਕੀ ਡਾਕਟਰ ਜਾਰਜੀਨ ਨੈਨੋਸ ਦੇ ਅਨੁਸਾਰ, ਬੂਟ ਗੰਦਗੀ ਦਾ ਕਾਰਨ ਹੋ ਸਕਦੇ ਹਨ। 

ਖ਼ਾਸਕਰ ਜੇਕਰ ਉਹ ਭਾਰੀ ਆਬਾਦੀ ਵਾਲੇ ਖੇਤਰਾਂ ਜਿਵੇਂ ਕਿ ਬਜ਼ਾਰਾਂ, ਹਸਪਤਾਲਾਂ, ਕੰਮ ਕਰਨ ਵਾਲੀਆਂ ਥਾਵਾਂ ਆਦਿ ਵਿਚ ਪਹਿਨੇ ਜਾਂਦੇ ਹਨ। ਜੇਕਰ ਤੁਹਾਡੇ ਜੁੱਤੇ ਸੰਕਰਮਿਤ ਥਾਵਾਂ ਨੂੰ ਛੂੰਹਦੇ ਹਨ ਤਾਂ ਤੁਸੀਂ ਵਾਇਰਸ ਵੀ ਲੈ ਕੇ ਆ  ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਕੋਈ ਪਹਿਲਾਂ ਤੋਂ ਹੀ ਸੰਕਰਮਿਤ ਹੈ ਅਤੇ ਉਹ ਤੁਹਾਡੇ ਨੇੜੇ ਛਿੱਕ ਮਾਰਦਾ ਹੈ ਜਾਂ ਖਾਂਸੀ ਕਰਦਾ ਹੈ ਤਾਂ ਸੰਕਰਮਿਤ ਵਿਅਕਤੀ ਦੇ ਮੂੰਹ ਵਿਚੋਂ ਨਿਕਲਣ ਵਾਲੀਆਂ ਬੂੰਦਾਂ ਤੁਹਾਡੇ ਬੂਟਾਂ ‘ਤੇ ਪੈ ਜਾਂਦੀਆਂ ਹਨ, ਤਾਂ ਤੁਸੀਂ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਸਕਦੇ ਹੋ।

ਇਹ ਵਾਇਰਸ ਜੁੱਤੀਆਂ ਰਾਹੀਂ ਤੁਹਾਡੇ ਘਰ ਵੀ ਪਹੁੰਚ ਸਕਦਾ ਹੈ। ਅਪਣੇ ਆਪ ਨੂੰ ਅਤੇ ਪਰਿਵਾਰ ਨੂੰ ਬਚਾਉਣ ਲਈ ਇਹ ਤਰੀਕੇ ਜਰੂਰ ਅਪਣਾਓ
-ਘਰ ਅੰਦਰ ਆਉਣ ਤੋਂ ਪਹਿਲਾਂ ਬੂਟ ਬਾਹਰ ਹੀ ਉਤਾਰੋ
-ਬਜ਼ਾਰ ਜਾਂ ਕਿਸੇ ਵੀ ਹੋਰ ਭੀੜ ਵਾਲੀ ਥਾਂ ਤੋਂ ਆ ਰਹੇ ਹੋ ਤਾਂ ਬੂਟਾਂ ਨੂੰ ਪਾਣੀ ਅਤੇ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ।

-ਜੇਕਰ ਬੂਟ ਮਸ਼ੀਨ ਵਿਚ ਧੋਤੇ ਜਾ ਸਕਦੇ ਹਨ ਤਾਂ ਉਹਨਾਂ ਨੂੰ ਮਸ਼ੀਨ ਵਿਚ ਧੋਵੋ।
-ਚਮੜਾ ਜਾਂ ਅਜਿਹਾ ਕੋਈ ਵੀ ਮੈਟੀਰੀਅਲ ਜਿਸ ਨੂੰ ਪਾਣੀ ਜਾਂ ਸਾਬਣ ਨਾਲ ਧੋਇਆ ਜਾ ਸਕਦਾ ਹੈ, ਉਸ ਨੂੰ ਚੰਗੀ ਤਰ੍ਹਾਂ ਧੋਵੋ।
-ਅਪਣੇ ਘਰ ਦੇ ਦਰਵਾਜ਼ੇ ਦੇ ਬਾਹਰ ਹਮੇਸ਼ਾਂ ਸਾਫ ਜੁੱਤੀਆਂ ਜਾਂ ਚੱਪਲਾਂ ਰੱਖੋ ਅਤੇ ਘਰ ਵਿਚ ਆਉਣ ਤੋਂ ਪਹਿਲਾਂ ਉਹਨਾਂ ਨੂੰ ਪਹਿਨੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।