ਮੌਟਾਪਾ ਬਿਲਕੁਲ ਖ਼ਤਮ ਕਰਨ ਲਈ ਇਨ੍ਹਾਂ ਪੰਜ ਚੀਜਾਂ ਦਾ ਕਰੋ ਇਸਤੇਮਾਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਭਾਰ ਘਟਾਉਣਾ ਆਸਾਨ ਹੈ ਪਰ ਇਸਦੇ ਲਈ ਤੁਹਾਨੂੰ ਠੀਕ ਤਰੀਕਾ ਪਤਾ ਹੋਣਾ ਚਾਹੀਦਾ ਹੈ। ਜ਼ਿਆਦਾਤਰ ਲੋਕ ਜਿੰਮ ਵਿਚ ਕਈ ਘੰਟੇ ਮਿਹਨਤ ਕਰਦੇ ਹਨ ਫਿਰ...

Health

ਚੰਡੀਗੜ੍ਹ : ਭਾਰ ਘਟਾਉਣਾ ਆਸਾਨ ਹੈ ਪਰ ਇਸਦੇ ਲਈ ਤੁਹਾਨੂੰ ਠੀਕ ਤਰੀਕਾ ਪਤਾ ਹੋਣਾ ਚਾਹੀਦਾ ਹੈ। ਜ਼ਿਆਦਾਤਰ ਲੋਕ ਜਿੰਮ ਵਿਚ ਕਈ ਘੰਟੇ ਮਿਹਨਤ ਕਰਦੇ ਹਨ ਫਿਰ ਵੀ ਉਨ੍ਹਾਂ ਦਾ ਭਾਰ ਜਲਦੀ ਘੱਟ ਨਹੀਂ ਹੁੰਦਾ। ਇਸਦਾ ਕਾਰਨ ਇਹ ਹੈ ਕਿ ਉਹ ਆਪਣੇ ਖਾਣ-ਪੀਣ ਵਿਚ ਬਦਲਾਅ ਨਹੀਂ ਕਰਦੇ। ਜੇਕਰ ਤੁਸੀਂ ਅਜਿਹਾ ਖਾਣਾ ਖਾਂਦੇ, ਜੋ ਤੁਹਾਡਾ ਮੇਟਾਬਾਲਿਜਮ ਵਧਾਉਂਦੇ ਹਨ, ਤਾਂ ਤੁਸੀਂ ਆਸਾਨੀ ਨਾਲ ਭਾਰ ਘਟ ਕਰ ਸਕਦੇ ਹੋ।

ਆਓ ਤੁਹਾਨੂੰ ਦੱਸਦੇ ਹਾਂ ਅਜਿਹੀਆਂ 5 ਚੀਜ਼ਾਂ ਜਿਨ੍ਹਾਂ ਨੂੰ ਤੁਹਾਨੂੰ ਰੋਜਾਨਾ ਖਾਣਾਂ ਚਾਹੀਦਾ ਹੈ, ਇਹ ਚੀਜ਼ਾਂ ਸਰੀਰ ਦੀ ਚਰਬੀ ਘਟਾਉਦੀਆਂ ਨਹੀਂ ਬਲਕਿ ਚਰਬੀ ਸੁਕਾਉਂਦੀਆਂ ਹਨ ਅਤੇ ਸਰੀਰ ਦਾ ਭਾਰ ਬਹੁਤ ਜਲਦੀ ਘੱਟ ਹੋ ਜਾਂਦਾ ਹੈ, ਕਾਲੀ ਮਿਰਚ ਵਿਚ ਪਿਪਰੀਨ ਨਾਮਕ ਤੱਤ ਹੁੰਦਾ ਹੈ, ਜੋ ਮੇਟਾਬਾਲਿਜਮ ਨੂੰ ਵਧਾਉਂਦਾ ਹੈ। ਇਸਦੇ ਨਾਲ ਹੀ ਕਾਲੀ ਮਿਰਚ ਦੀ ਬਾਹਰੀ ਪਰਤ ਉੱਤੇ ਇੱਕ ਖਾਸ ਤਰ੍ਹਾਂ ਦਾ ਫੋਟੋਨਿਊਟਰਿਏਂਟ ਹੁੰਦਾ ਹੈ, ਜੋ ਫੈਟ ਸੇਲ ਨੂੰ ਤੋੜਦਾ ਹੈ। ਇਸ ਲਈ ਆਪਣੇ ਖਾਣਾ ਵਿਚ ਰੋਜ ਕਾਲੀ ਮਿਰਚ ਦਾ ਸੇਵਨ ਕਰੋ। ਸਬਜੀ, ਦਾਲ, ਸਲਾਦ, ਚਾਹ ਆਦਿ ਵਿਚ ਕਾਲੀ ਮਿਰਚ ਦਾ ਪਾਊਡਰ ਪਾ ਸਕਦੇ ਹੋ।

ਆਂਡਾ:- ਅਕਸਰ ਲੋਕ ਆਂਡੇ ਨੂੰ ਜ਼ਿਆਦਾ ਫੈਟ ਵਾਲਾ ਖਾਣਾ ਮੰਨਦੇ ਹੋਏ ਇਸ ਨੂੰ ਖਾਂਦੇ ਨਹੀਂ ਹਨ। ਆਂਡੇ ਵਿਚ ਵਿਟਾਮਿਨ ਡੀ ਦੀ ਮਾਤਰਾ ਚੰਗੀ ਹੁੰਦੀ ਹੈ, ਜੋ ਕਿ ਤੁਹਾਨੂੰ ਜਿਆਦਾਤਰ ਚੀਜ਼ਾਂ ਵਿਚ ਨਹੀਂ ਮਿਲਦੀ। ਜੇਕਰ ਤੁਹਾਡੇ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ ਤਾਂ ਤੁਹਾਡਾ ਮੇਟਾਬਾਲਿਜਮ ਸਲੋ ਹੋ ਜਾਂਦਾ ਹੈ। ਇਸ ਤੋਂ ਇਲਾਵਾ ਆਂਡੇ ਵਿਚ ਜਰੂਰੀ ਪ੍ਰੋਟੀਂਨ ਹੁੰਦੇ ਹਨ, ਹਾਲਾਂਕਿ ਤੁਸੀਂ ਜਿਆਦਾ ਮਾਤਰਾ ਵਿਚ ਆਂਡੇ ਦੀ ਜਰਦੀ (ਪਿੱਲੇ ਭਾਗ) ਦਾ ਸੇਵਨ ਨਾ ਕਰੋ।

ਗਰੀਨ ਟੀ:- ਗਰੀਨ ਟੀ ਵੀ ਮੇਟਾਬਾਲਿਜਮ ਵਧਾਉਣ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਗਰੀਨ ਟੀ ਵਿਚ ਬਹੁਤ ਸਾਰੇ ਐਟੀਆਕਸੀਡੇਂਟਸ ਹੁੰਦੇ ਹਨ, ਜੋ ਮੇਟਾਬਾਲਿਜਮ ਨੂੰ ਵਧਾਉਣ ਵਿਚ ਮਦਦਗਾਰ ਹੁੰਦੇ ਹਨ। ਜੇਕਰ ਤੁਸੀਂ ਆਪਣਾ ਭਾਰ ਤੇਜੀ ਨਾਲ ਘਟਾਓਣਾ ਚਾਹੁੰਦੇ ਹੋ, ਤਾਂ ਚਾਹ ਅਤੇ ਕਾਫ਼ੀ ਬਿਲਕੁਲ ਛੱਡ ਦਿਓ ਅਤੇ ਦਿਨ ਵਿਚ 2 ਕੱਪ ਗਰੀਨ ਟੀ ਜਰੂਰ ਪਿਓ।

ਇਕ ਕੱਪ ਗਰੀਨ ਟੀ ਵਿਚ ਨਿੰਬੂ ਦਾ ਰਸ ਮਿਲਾਉਣ ਨਾਲ ਇਸਦੇ ਫਾਇਦੇ ਹੋਰ ਜ਼ਿਆਦਾ ਵੱਧ ਜਾਂਦੇ ਹਨ। ਪਰ ਧਿਆਨ ਦਿਓ ਕਿ ਦਿਨਭਰ ਵਿਚ 4 ਤੋਂ ਜ਼ਿਆਦਾ ਗਰੀਨ ਟੀ ਨਾ ਪਿਓ। ਇਸਦੇ ਇਲਾਵਾ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਅਤੇ 1 ਘੰਟੇ ਬਾਅਦ ਤੱਕ ਗਰੀਨ ਟੀ ਨਾ ਪਿਓ।

ਦੁੱਧ:- ਜਿਆਦਾਤਰ ਲੋਕ ਭਾਰ ਘਟਾਉਣ ਲਈ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਜਿਵੇਂ- ਪਨੀਰ, ਦਹੀ, ਆਦਿ ਦਾ ਇਸਤੇਮਾਲ ਕਰਨਾ ਬੰਦ ਕਰ ਦਿੰਦੇ ਹਨ। ਇਹ ਗਲਤੀ ਤੁਹਾਡੇ ਸਰੀਰ ਨੂੰ ਕਮਜੋਰ ਕਰ ਸਕਦੀ ਹੈ। ਦੁੱਧ ਵਿਚ ਪ੍ਰੋਟੀਨ, ਕੈਲਸ਼ਿਅਮ , ਪੋਟੈਸ਼ਿਅਮ, ਮੈਗਨੀਸ਼ਿਅਮ, ਵਿਟਾਮਿਨ ਏ, ਬੀ1, ਬੀ2, ਬੀ12 ਅਤੇ ਵਿਟਾਮਿਨ ਡੀ ਆਦਿ ਪਾਏ ਜਾਂਦੇ ਹਨ। ਇਹ ਸਾਰੇ ਤੱਤ ਸਰੀਰ ਲਈ ਜਰੂਰੀ ਹੁੰਦੇ ਹਨ ਇਸ ਲਈ ਦੁੱਧ ਜਰੂਰ ਪਿਓ। ਦੁੱਧ ਤੁਹਾਡਾ ਮੇਟਾਬਾਲਿਜਮ ਵਧਾਉਂਦਾ ਹੈ ਅਤੇ ਭਾਰ ਘਟਾਉਂਦਾ ਹੈ।

ਗਰਮ ਪਾਣੀ:- ਭਾਰ ਘਟਾਉਣ ਲਈ ਸਭ ਤੋਂ ਜਰੂਰੀ ਚੀਜ ਉਹ ਇਹ ਹੈ ਕਿ ਤੁਸੀਂ ਰੋਜ ਸਵੇਰੇ ਉੱਠਣ ਤੋਂ ਬਾਅਦ ਇੱਕ ਗਲਾਸ ਨਿੱਘਾ ਪਾਣੀ ਪਿਓ। ਜੇਕਰ ਹੋ ਸਕੇ ਤਾਂ ਦਿਨ ਵਿੱਚ ਵੀ ਜੋ ਪਾਣੀ ਪਿਓ ਉਹ ਨਿੱਘਾ ਹੋਵੇ। ਇਹ ਨਿੱਘਾ ਪਾਣੀ ਤੁਹਾਡੇ ਢਿੱਡ ਦੀ ਚਰਬੀ ਨੂੰ ਸਕਾਉਣ ਵਿੱਚ ਮਦਦ ਕਰਦਾ ਹੈ।