ਹੁਣ 10 ਸਕਿੰਟ ‘ਚ ਹੋਣਗੇ ਦੰਦ ਸਾਫ਼, ਸਮੇਂ ਦੀ ਹੋਵੇਗੀ ਬੱਚਤ
ਇਸ ਵਿੱਚ ਫਰੈਂਚ ਕੰਪਨੀ ਫਾਸਟੀਸ਼ (FasTeesH) ਨੇ ਅੰਗਰੇਜ਼ੀ ਦੇ ਅੱਖਰ ਵਾਈ (Y) ਦੇ ਆਕਾਰ ਦਾ ਇਲੈਕਟ੍ਰਾਨਿਕ ਟੁੱਥਬਰੱਸ਼ ਪੇਸ਼ ਕੀਤਾ ਜੋ ਸਿਰਫ਼ 10 ਸੈਕਿੰਡ...
ਨਵੀਂ ਦਿੱਲੀ : ਇਸ ਵਿੱਚ ਫਰੈਂਚ ਕੰਪਨੀ ਫਾਸਟੀਸ਼ (FasTeesH) ਨੇ ਅੰਗਰੇਜ਼ੀ ਦੇ ਅੱਖਰ ਵਾਈ (Y) ਦੇ ਆਕਾਰ ਦਾ ਇਲੈਕਟ੍ਰਾਨਿਕ ਟੁੱਥਬਰੱਸ਼ ਪੇਸ਼ ਕੀਤਾ ਜੋ ਸਿਰਫ਼ 10 ਸੈਕਿੰਡ ਵਿੱਚ ਦੰਦਾਂ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦੇਵੇਗਾ। ਅਮਰੀਕਾ ਦੇ ਲਾਸ ਵੇਗਾਸ ਵਿੱਚ ਚੋਰਾ ਰੋਜ਼ਾ ਕੰਜ਼ਿਊਮਰ ਇਲੈਕਟ੍ਰਾਨਿਕ ਸ਼ੋਅ (ਸੀਈਐਸ) ਹੋਇਆ। ਕੰਪਨੀ ਮੁਤਾਬਿਕ ਇਸ ਸਮਾਰਟ ਟੂਥਬਰੱਸ਼ ਨੂੰ ਦੰਦਾਂ ਵਿੱਚ ਫਿੱਟ ਕੀਤਾ ਜਾ ਸਕੇਗਾ। ਇਹ ਬੁਰਸ਼ ਵਾਈਬਰੇਟ ਹੁੰਦਾ ਹੈ ਜਿਸ ਨਾਲ ਦੰਦਾਂ ਦੀ ਸਫ਼ਾਈ ਹੁੰਦੀ ਹੈ। ਇਸ ਬੁਰਸ਼ ਵਿੱਚ ਛੋਟੇ-ਛੋਟੇ ਨਾਈਲਾਨ ਦੇ ਬ੍ਰਿਸਟਲ ਲੱਗੇ ਹੋਏ ਹਨ।
ਇਸ ਦੀ ਖ਼ਾਸ ਗੱਲ ਇਹ ਹੈ ਕਿ ਇਹ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਦੰਦਾਂ ਵਿੱਚ ਆਸਾਨੀ ਨਾਲ ਫਿੱਟ ਹੋ ਜਾਏਗਾ। ਇਸ ਬੁਰਸ਼ ਵਿੱਚ ਕੋਲਗੇਟ ਲਾ ਕੇ ਪਹਿਲਾਂ 5 ਸੈਕਿੰਡ ਲਈ ਹੇਠਲੇ ਦੰਦਾਂ ਤੇ ਫਿਰ 5 ਸੈਕਿੰਡ ਲਈ ਉੱਪਰਲੇ ਦੰਦਾਂ ਵਿੱਚ ਫਿੱਟ ਕਰਨਾ ਹੁੰਦਾ ਹੈ। ਪਾਵਰ ਬਟਨ ਦੱਬਦਿਆਂ ਹੀ ਇਹ ਵਾਇਬ੍ਰੇਟ ਕਰਨਾ ਚਾਲੂ ਕਰ ਦਿੰਦਾ ਹੈ ਤੇ ਦੰਦ ਸਾਫ਼ ਹੋ ਜਾਂਦੇ ਹਨ। ਉਂਝ ਤਾਂ ਬੁਰਸ਼ 10 ਸੈਕਿੰਡ ਵਿੱਚ ਹੀ ਦੰਦ ਸਾਫ਼ ਕਰ ਦਿੰਦਾ ਹੈ ਜਦਕਿ ਦੰਦਾਂ ਦੇ ਡਾਕਟਰ 2 ਮਿੰਟ ਤਕ ਇਸ ਦਾ ਇਸਤੇਮਾਲ ਕਰਨ ਦੀ ਸਲਾਹ ਦਿੰਦੇ ਹਨ। ਇਸ ਦੀ ਵਿਕਰੀ ਅਪਰੈਲ ਤੋਂ ਸ਼ੁਰੂ ਹੋਏਗੀ।
ਕਿਉਂਕਿ ਇਹ ਇਲੈਕਟ੍ਰਾਨਿਕ ਬੁਰਸ਼ ਹੈ ਇਸ ਲਈ ਇਸ ਨੂੰ ਚਾਰਜ ਕਰਨਾ ਪੈਂਦਾ ਹੈ। ਹਾਲਾਂਕਿ ਕੰਪਨੀ ਦਾ ਦਾਅਵਾ ਹੈ ਕਿ ਇਹ ਬੁਰਸ਼ ਨਾ ਸਿਰਫ ਹੋਰਾਂ ਬੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਦੰਦ ਸਾਪ ਕਰੇਗਾ ਬਲਕਿ ਉਸ ਤੋਂ 15 ਫੀਸਦੀ ਵੱਧ ਕੀਟਾਣੂ ਵੀ ਸਾਫ਼ ਕਰੇਗਾ। ਇਸ ਬੁਰਸ਼ ਦੀ ਕੀਮਤ 125 ਡਾਲਰ (ਲਗਪਗ 9 ਹਜ਼ਾਰ ਰੁਪਏ) ਹੈ।