ਸਿੱਖ 'ਤੇ ਤਸ਼ਦੱਦ ਦੇ ਮਾਮਲੇ 'ਚ ਪੁਲਿਸ ਵਾਲਿਆਂ 'ਤੇ ਹੋਵੇ ਕੇਸ ਦਰਜ : ਯੂਨਾਈਟਿਡ ਸਿੱਖ ਪਾਰਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁੱਝ ਦਿਨ ਪਹਿਲਾਂ ਕੁੱਝ ਪੁਲਿਸ ਵਾਲਿਆਂ ਨੇ ਸਿੱਖ ਨੌਜਵਾਨ ਦੀ ਬੂਰੀ ਤਰ੍ਹਾਂ ਕੁੱਟਮਾਰ ਕਰ ਦਸਤਾਰ ਤੇ ਕੇਸਾਂ ਦੀ ਬੇਅਦਬੀ ਕੀਤੀ ਸੀ.............

Asking the well-being of the Sikh youth, leaders of the United Sikh Party

ਪਟਿਆਲਾ : ਕੁੱਝ ਦਿਨ ਪਹਿਲਾਂ ਕੁੱਝ ਪੁਲਿਸ ਵਾਲਿਆਂ ਨੇ ਸਿੱਖ ਨੌਜਵਾਨ ਦੀ ਬੂਰੀ ਤਰ੍ਹਾਂ ਕੁੱਟਮਾਰ ਕਰ ਦਸਤਾਰ ਤੇ ਕੇਸਾਂ ਦੀ ਬੇਅਦਬੀ ਕੀਤੀ ਸੀ, ਜਿਸ ਕਰਕੇ  ਉੱਕਤ ਨੌਜਵਾਨ ਦੇ ਕਾਫ਼ੀ ਸੱਟਾਂ ਲੱਗੀਆਂ ਸਨ, ਜਿਸ ਨੂੰ ਮਿਲਣ ਲਈ ਅਜ ਯੂਨਾਈਟਿਡ ਸਿੱਖ ਪਾਰਟੀ ਦੇ ਮੁੱਖ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ ਰਜਿੰਦਰਾ ਹਸਪਤਾਲ 'ਚ ਸਿੱਖ ਨੌਜਵਾਨ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ ਜਿਸ ਦੌਰਾਨ ਉਨ੍ਹਾਂ ਕਿਹਾ ਸਾਡੀ ਪਾਰਟੀ ਨੌਜਵਾਨ ਦੇ ਨਾਲ ਖੜੀ ਹੈ ਬੜੇ ਅਫ਼ਸੋਸ ਦੀ ਗੱਲ ਹੈ ਕਿ ਦੋਸ਼ੀ ਪੁਲਿਸ ਵਾਲਿਆਂ ਵਿਰੁਧ ਹਾਲੇ ਤੱਕ ਨਾ ਤਾਂ ਕੋਈ ਕੇਸ ਦਰਜ਼ ਕੀਤਾ ਤੇ ਨਾ ਕਿਸੇ ਦੀ ਗ੍ਰਿਫ਼ਤਾਰੀ ਹੋਈ ਹੈ। 

ਪੰਜਾਬ ਪੁਲਿਸ ਨੇ ਇਕ ਵਾਰ ਫ਼ੇਰ ਉਸੇ ਦੌਰ ਦੀ ਯਾਦ ਤਾਜ਼ਾ ਕਰਵਾ ਦਿਤੀ ਹੈ, ਜਦੋਂ ਨੌਜਵਾਨਾਂ ਨੂੰ ਦੇਖ ਦੇ ਸਾਰਾ ਝੂਠਾ ਪੁਲਿਸ ਮੁਕਾਬਲਾ ਬਣਾ ਦਿਤਾ ਜਾਂਦਾ ਸੀ। ਸਿੱਖ ਨੌਜਵਾਨ ਨੂੰ ਮਿਲਣ ਤੋਂ ਬਾਆਦ ਯੂਨਾਈਟਿਡ ਸਿੱਖ ਪਾਰਟੀ ਦਾ ਵਫ਼ਦ ਐਸ.ਐਸ.ਪੀ ਪਟਿਆਲਾ ਨੂੰ ਮਿਲਿਆ ਇਸ ਦੌਰਾਨ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਦੌਸ਼ੀ ਪੁਲਿਸ ਵਾਲਿਆ ਵਿਰੁਧ ਕੇਸ ਦਰਜ਼ ਕਰ ਕੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਤਾਂ ਜੋ ਸਿੱਖ ਨੌਜਵਾਨ ਨੂੰ ਇੰਨਸਾਫ ਮਿਲ ਸਕੇ

ਇਸ ਮੌਕੇ 'ਤੇ ਉਨ੍ਹਾਂ ਨਾਲ ਭਾਈ ਹਰਚੰਦ ਸਿੰਘ ਮੰਡਿਆਣਾ, ਭਾਈ ਜਗਦੀਪ ਸਿੰਘ ਚੰਦੂਆਂ, ਭਾਈ ਗੁਰਪ੍ਰੀਤ ਸਿੰਘ, ਭਾਈ ਜਗਦੀਪ ਸਿੰਘ ਛੰਨਾ, ਭਾਈ ਮਲਕੀਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਰਾਜ ਸਿੰਘ ਅਤੇ ਹੋਰ ਸਿੱਖ ਨੌਜਵਾਨ ਹਾਜ਼ਰ ਸਨ।