ਅਧਿਐਨ ਦਾ ਦਾਅਵਾ:  ਤੇਜ਼ੀ ਨਾਲ ਭਾਰ ਘਟਾਉਣ ਲਈ 16 ਘੰਟੇ ਭੁੱਖੇ ਰਹਿਣ ਦਾ ਤਰੀਕਾ ਅਸਰਦਾਰ ਨਹੀਂ

ਏਜੰਸੀ

ਜੀਵਨ ਜਾਚ, ਸਿਹਤ

ਇਹਨੀਂ ਦਿਨੀਂ ਵਜ਼ਨ ਘਟਾਉਣ ਲਈ ਵਰਤ ਰੱਖਣ ਦਾ ਰੁਝਾਨ ਕਾਫ਼ੀ ਜ਼ਿਆਦਾ ਹੈ। ਕਈ ਮਸ਼ਹੂਰ ਹਸਤੀਆਂ ਇਸ ਦਾ ਸਮਰਥਨ ਵੀ ਕਰਦੀਆਂ ਹਨ

Intermittent fasting may not be the best way to lose weight

ਲੰਡਨ: ਇਹਨੀਂ ਦਿਨੀਂ ਵਜ਼ਨ ਘਟਾਉਣ ਲਈ ਵਰਤ ਰੱਖਣ ਦਾ ਰੁਝਾਨ ਕਾਫ਼ੀ ਜ਼ਿਆਦਾ ਹੈ। ਕਈ ਮਸ਼ਹੂਰ ਹਸਤੀਆਂ ਇਸ ਦਾ ਸਮਰਥਨ ਵੀ ਕਰਦੀਆਂ ਹਨ ਪਰ ਬ੍ਰਿਟੇਨ ਵਿਚ ਹੋਏ ਇਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਕਿ ਕਾਫੀ ਜ਼ਿਆਦਾ ਸਮੇਂ ਦੇ ਗੈਪ ਤੋਂ ਬਾਅਦ ਭੋਜਨ ਕਰਨ (Intermittent fasting) ਦਾ ਤਰੀਕਾ ਤੇਜ਼ੀ ਨਾਲ ਵਜ਼ਨ ਘਟਾਉਣ ਵਿਚ ਅਸਰਦਾਰ ਨਹੀਂ।

ਹੋਰ ਪੜ੍ਹੋ: 1000 ਬੱਸਾਂ ਦੀ ਖਰੀਦ ਵਿਚ ਘੁਟਾਲਾ! ਭਾਜਪਾ ਨੇ ਕੇਜਰੀਵਾਲ ਸਰਕਾਰ 'ਤੇ ਲਾਏ ਆਰੋਪ, ਜਾਣੋ ਪੂਰਾ ਮਾਮਲਾ

ਬ੍ਰਿਟੇਨ ਦੀ ਬਾਥ ਯੂਨੀਵਰਸਿਟੀ ਵਿਚ ਅਧਿਐਨ ਦੌਰਾਨ ਵਰਤ ਰੱਖਣ ਵਾਲਿਆਂ ਦੇ ਭਾਰ ਵਿਚ ਜ਼ਿਆਦਾ ਕਮੀਂ ਨਹੀਂ ਆਈ ਜਦਕਿ ਸਮੇਂ ਸਿਰ ਖਾਣਾ ਖਾਣ ਵਾਲੇ ਲੋਕਾਂ ਦੇ ਭਾਰ ਵਿਚ ਕਮੀ ਦੇਖਣ ਨੂੰ ਮਿਲੀ। ਅਧਿਐਨ ਦੀ ਅਗਵਾਈ ਅਤੇ ਯੂਨੀਵਰਸਿਟੀ ਵਿਚ ਸੈਂਟਰ ਫਾਰ ਨਿਊਟ੍ਰੀਸ਼ਨ, ਐਕਸਰਸਾਈਜ਼ ਐਂਡ ਮੈਟਾਬੋਲਿਜ਼ਮ ਦੇ ਮੁਖੀ ਪ੍ਰੋ. ਜੇਮਜ਼ ਬੇਟਸ ਅਨੁਸਾਰ ਰਵਾਇਤੀ ਖੁਰਾਕ ਉਹਨਾਂ ਲੋਕਾਂ ਲਈ ਇਕ ਵਧੀਆ ਵਿਕਲਪ ਹੈ ਜੋ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹਨ। ਇਸ ਕਿਸਮ ਦੀ ਖੁਰਾਕ ਵਿਚ ਨਿਰਧਾਰਤ ਸਮੇਂ ਵਿਚ ਕੈਲਰੀ ਦੀ ਮਾਤਰਾ ਨੂੰ ਲਗਾਤਾਰ ਸੀਮਤ ਕਰਨਾ ਸ਼ਾਮਲ ਹੈ।

ਹੋਰ ਪੜ੍ਹੋ: ਭਾਰਤੀ ਮੂਲ ਦਾ 'ਜੱਜ' ਦੇਵੇਗਾ ਕੈਨੇਡਾ ਦੀ ਸੁਪਰੀਮ ਕੋਰਟ 'ਚ ਸੇਵਾਵਾਂ, ਟਰੂਡੋ ਨੇ ਵੀ ਜਤਾਈ ਖ਼ੁਸ਼ੀ

5:2 ਇੰਟਰਮਿਟੈਂਟ ਫਾਸਟਿੰਗ ਵਿਚ ਹਫ਼ਤੇ ਵਿਚ ਪੰਜ ਦਿਨ ਕੈਲਰੀ ਦੀ ਚਿੰਤਾ ਕੀਤੇ ਬਿਨਾਂ ਖਾਣਾ ਖਾਧਾ ਜਾਂਦਾ ਹੈ ਉੱਥੇ ਹੀ ਦੋ ਦਿਨ 500-600 ਕੈਲਰੀ ਲੈਣੀ ਹੁੰਦੀ ਹੈ। 16:8 ਡਾਈਟ ਵਿਚ ਦਿਨ ਦੇ 16 ਘੰਟੇ ਭੁੱਖੇ ਰਹਿਣਾ ਹੁੰਦਾ ਹੈ, ਸਿਰਫ 8 ਘੰਟਿਆਂ ਦਾ ਸਮਾਂ ਖਾਣ ਲਈ ਰਹਿੰਦਾ ਹੈ। ਪ੍ਰੋਫੈਸਰ ਬੇਟਸ ਮੁਤਾਬਕ ਘੰਟਿਆਂ ਦਾ ਵਰਤ ਰੱਖਣ ਕਾਰਨ ਖਾਣੇ ਵਿਚ ਮਾਸਪੇਸ਼ੀਆਂ ਅਤੇ ਸਰੀਰਕ ਗਤੀਵਿਧੀਆਂ ਦਾ ਪੱਧਰ ਬਣਾ ਕੇ ਰੱਖਣ ਵਿਚ ਸਮੱਸਿਆ ਹੋ ਸਕਦੀ ਹੈ।

ਹੋਰ ਪੜ੍ਹੋ: ਸਵਿੱਸ ਬੈਂਕ 'ਚ ਭਾਰਤੀਆਂ ਦਾ ਫੰਡ ਵਧ ਕੇ ਹੋਇਆ 20,700 ਕਰੋੜ, 13 ਸਾਲ ਵਿਚ ਸਭ ਤੋਂ ਜ਼ਿਆਦਾ 

ਅਧਿਐਨ ਦੌਰਾਨ ਪਹਿਲੇ ਸਮੂਹ ਨੂੰ ਹਰ ਦੂਜੇ ਦਿਨ ਵਰਤ ਰੱਖਣ ਲਈ ਕਿਹਾ ਗਿਆ, ਅਗਲੇ ਦਿਨ ਉਹਨਾਂ ਨੂੰ ਆਮ ਖੁਰਾਕ ਨਾਲੋਂ ਨਾਲੋਂ 50% ਜ਼ਿਆਦਾ ਖਾਣਾ ਦਿੱਤਾ ਗਿਆ। ਦੂਜੇ ਗਰੁੱਪ ਨੂੰ ਸਿਰਫ ਰਵਾਇਤੀ ਖੁਰਾਕ ’ਤੇ ਰੱਖਿਆ ਗਿਆ। ਇਸ ਵਿਚ ਕੈਲਰੀ ਦੀ ਮਾਤਾ 25% ਤੱਕ ਘੱਟ ਰੱਖੀ ਗਈ। ਤੀਜੇ ਗਰੁੱਪ ਨੂੰ ਪਹਿਲੇ ਗਰੁੱਪ ਦੀ ਤਰ੍ਹਾਂ ਇਕ ਦਿਨ ਛੱਡ ਕੇ ਭੁੱਖੇ ਰਹਿਣ ਲਈ ਕਿਹਾ ਤੇ ਅਗਲੇ ਦਿਨ 100% ਜ਼ਿਆਦਾ ਖਾਣਾ ਦਿੱਤਾ ਗਿਆ। ਤਿੰਨ ਹਫ਼ਤੇ ਬਾਅਦ ਨਤੀਜੇ ਹੈਰਾਨੀਜਨਕ ਸਨ। ਪਹਿਲੇ ਗਰੁੱਪ ਨੇ 1.6 ਕਿਲੋ ਭਾਰ ਘਟਾਇਆ ਜਦਕਿ ਦੂਜੇ ਗਰੁੱਪ ਨੇ 2 ਕਿਲੋ ਭਾਰ ਘੱਟ ਕੀਤਾ। ਤੀਜੇ ਗਰੁੱਪ ਦੇ ਭਾਰ ਵਿਚ ਕੋਈ ਖਾਸ ਅੰਤਰ ਨਹੀਂ ਸੀ।