ਰੱਸੀ ਟੱਪਣ ਨਾਲ ਪਾਓ ਹਰ ਬਿਮਾਰੀ ਤੋਂ ਨਿਜਾਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅੱਜ ਦੀ ਜ਼ਿੰਦਗੀ ਬੜੀ ਭੱਜ-ਦੌੜ ਵਾਲੀ ਹੋ ਗਈ ਹੈ, ਲੋਕਾਂ ਕੋਲ ਕਸਰਤਾਂ ਕਰਨ ਲਈ ਸਮਾਂ ਘੱਟ ਹੈ। ਰੱਸੀ ਟੱਪ ਕਿ ਅਸੀਂ ਅਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ...

Rope off

ਅੱਜ ਦੀ ਜ਼ਿੰਦਗੀ ਬੜੀ ਭੱਜ-ਦੌੜ ਵਾਲੀ ਹੋ ਗਈ ਹੈ, ਲੋਕਾਂ ਕੋਲ ਕਸਰਤਾਂ ਕਰਨ ਲਈ ਸਮਾਂ ਘੱਟ ਹੈ। ਰੱਸੀ ਟੱਪ ਕਿ ਅਸੀਂ ਅਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ। ਰੱਸੀ ਟੱਪਣਾ ਸੁਣ ਕੇ ਤੁਹਾਨੂੰ ਅਪਣਾ ਬਚਪਨ ਯਾਦ ਆ ਗਿਆ ਹੋਵੇਗਾ। ਬਚਪਨ ਵਿਚ ਇਸ ਨੂੰ ਟੱਪਣ ਤੇ ਜਿਨ੍ਹਾਂ ਮਜ਼ਾ ਆਉਂਦਾ ਹੈ ਇਹ ਉਨ੍ਹੀ ਹੀ ਇਹ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਪੱਟ ਅਤੇ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਬਣਦੀਆਂ ਹਨ।

ਇਹ ਸਰੀਰ ਨੂੰ ਚੁਸਤ-ਫੁਰਤ ਬਣਾਉਣਾ ਅਤੇ ਉਸ ਨੂੰ ਫਿਟ ਰੱਖਣ ਦੇ ਨਾਲ-ਨਾਲ ਕਈ ਸਿਹਤ ਸਮੱਸਿਆਵਾਂ ਨੂੰ ਵੀ ਦੂਰ ਕਰਦੀ ਹੈ। ਜੇਕਰ ਤੁਸੀਂ ਹੁਣ ਵੀ ਰੋਜ਼ਾਨਾ ਰੱਸੀ ਟੱਪਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕਸਰਤ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਲੱਗਣ ਦਾ ਖ਼ਤਰਾ ਨਹੀਂ ਹੋਵੇਗਾ।    ਭਾਰ ਘਟਾਉਣ ਵਿਚ ਮਦਦ - ਅਜੌਕੇ ਸਮੇਂ ਵਿਚ ਬਹੁਤ ਸਾਰੇ ਲੋਕ ਮੋਟਾਪੇ ਤੋਂ ਪਰੇਸ਼ਾਨ ਹਨ।

ਭਾਰ ਘਟਾਉਣ ਲਈ ਕਈ ਤਰ੍ਹਾਂ ਦੇ ਯਤਨ ਕਰਦੇ ਹਨ ਜਿਵੇਂ ਜਿੰਮ ਜਾਂਦੇ ਹਨ, ਡਾਇਟਿੰਗ ਕਰਦੇ ਹਨ ਪਰ ਇੰਨਾ ਕੁਝ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਫ਼ਾਇਦਾ ਨਹੀਂ ਦਿਖਾਈ ਦਿੰਦਾ ਜਿੰਨੀ ਕਿ ਲੋਕ ਮਿਹਨਤ ਕਰਦੇ ਹਨ। ਜੇਕਰ ਤੁਸੀਂ ਵੀ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਹਰ ਰੋਜ਼ ਘੱਟ ਤੋਂ ਘੱਟ ਪੰਦਰਾਂ ਮਿੰਟ ਤੱਕ ਰੱਸੀ ਟੱਪੋ। ਇਸ ਨਾਲ ਤੁਹਾਡਾ ਮੋਟਾਪਾ ਤੇਜ਼ੀ ਨਾਲ ਘਟਨਾ ਸ਼ੁਰੂ ਹੋ ਜਾਂਦਾ ਹੈ। 

ਜੋੜਾਂ ਦੇ ਦਰਦ ਤੋਂ ਮਿਲੇਗੀ ਰਾਹਤ - ਰੱਸੀ ਟੱਪਣ ਨਾਲ ਅੱਡੀਆਂ ਅਤੇ ਗੋਡਿਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਨਾਲ ਅੱਡੀਆਂ ਨੂੰ ਤਾਕਤ ਮਿਲਦੀ ਹੈ। ਜੋੜਾਂ ਦੇ ਦਰਦ ਤੋਂ ਪਰੇਸ਼ਾਨ ਲੋਕਾਂ ਨੂੰ ਹੌਲੀ - ਹੌਲੀ ਰੱਸੀ ਟੱਪਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਬਹੁਤ ਜਲਦੀ ਹੀ ਫ਼ਰਕ ਦਿਖਣ ਨੂੰ ਮਿਲੇਗਾ।ਦਿਮਾਗ ਹੋਵੇਗਾ ਤੇਜ਼ - ਅਜੌਕੇ ਦੌਰ 'ਚ ਜ਼ਿੰਦਗੀ ਬੜੀ ਤਣਾਅਪੂਰਨ ਹੋ ਰਹੀ ਹੈ।

ਇਸ ਤਣਾਅ ਨੂੰ ਘਟਾਉਣ ਲਈ ਰੋਜ਼ਾਨਾ 10 ਤੋਂ 15 ਮਿੰਟ ਰੱਸੀ ਟੱਪਣੀ ਚਾਹੀਦੀ ਹੈ ਜਿਸ ਨਾਲ ਤਣਾਅ ਤੋਂ ਵੀ ਰਾਹਤ ਮਿਲਦੀ ਹੈ ਅਤੇ ਦਿਮਾਗ ਤਾਜ਼ਗੀ ਭਰਿਆ ਮਹਿਸੂਸ ਕਰਦਾ ਹੈ। ਗੁੱਟ ਹੋਣਗੇ ਮਜ਼ਬੂਤ - ਜਦੋਂ ਅਸੀਂ ਰੱਸੀ ਟੱਪਦੇ ਹਾਂ ਤਾਂ ਹੱਥਾਂ ਦੇ ਗੁੱਟ ਵੀ ਨਾਲ ਘੁੰਮਦੇ ਰਹਿੰਦੇ ਹਨ। ਜਿਸ ਦੇ ਨਾਲ ਗੁੱਟ ਅਤੇ ਉਂਗਲੀਆਂ ਦੀ ਅਕੜਨ ਵੀ ਠੀਕ ਹੁੰਦੀ ਹੈ।