ਕਈ ਰੋਗਾਂ ਦੀ ਜੜ੍ਹ ਹੈ ਆਲਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅੱਜ ਹਰ ਕਿਸੇ ਕੋਲ ਸਮੇਂ ਦੀ ਕਮੀ ਹੈ। ਇਸ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਆਲਸ ਸੱਭ ਤੋਂ ਵੱਡਾ ਕਾਰਨ ਹੈ

Laziness

ਅੱਜ ਹਰ ਕਿਸੇ ਕੋਲ ਸਮੇਂ ਦੀ ਕਮੀ ਹੈ। ਇਸ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਆਲਸ ਸੱਭ ਤੋਂ ਵੱਡਾ ਕਾਰਨ ਹੈ। ਵਾਰ-ਵਾਰ ਕੰਮ ਟਾਲਣ ਨਾਲ ਤਣਾਅ ਵਧ ਜਾਂਦਾ ਹੈ ਅਤੇ ਕੰਮ ਵਿਚਾਲੇ ਹੀ ਰਹਿ ਜਾਂਦੇ ਹਨ। ਇਹੀ ਇਕੱਠੇ ਹੋਏ ਕੰਮ ਮਾਨਸਕ ਅਤੇ ਸਰੀਰਕ ਤਣਾਅ ਦਾ ਕਾਰਨ ਬਣਦੇ ਹਨ।

ਅਸੀਂ ਸਾਰੇ ਹੀ ਇਸ ਸਥਿਤੀ ਵਿਚੋਂ ਨਿਕਲਦੇ ਹਾਂ। ਕਈ ਵਾਰ ਕੰਮ ਕਰਨ ਦੀ ਸੋਚਦੇ ਹਾਂ ਪਰ ਆਲਸ ਕਾਰਨ ਉਸ ਕੰਮ ਨੂੰ ਟਾਲ ਦਿਤਾ ਜਾਂਦਾ ਹੈ। ਹਰ ਕੋਈ ਸੋਚਦਾ ਹੈ ਕਿ ਅਪਣਾ ਹੀ ਕੰਮ ਹੈ, ਕਲ ਕਰ ਲਵਾਂਗੇ ਜਾਂ ਫਿਰ ਕਰ ਲਵਾਂਗੇ। ਅਜਿਹਾ ਸੋਚਦੇ-ਸੋਚਦੇ ਹੀ ਅਸੀਂ ਕੰਮ ਕਰਨ ਤੋਂ ਵਾਂਝੇ ਰਹਿ ਜਾਂਦੇ ਹਾਂ।

ਅਸਲ ਵਿਚ ਕੋਈ ਵੀ ਕੰਮ ਗ਼ਲਤ ਹੋਣ 'ਤੇ ਅਸੀਂ ਕਿਸਮਤ ਨੂੰ ਦੋਸ਼ ਦਿੰਦੇ ਹਾਂ ਪਰ ਕਮੀ ਸਾਡੇ ਅਪਣੇ ਅੰਦਰ ਹੀ ਹੁੰਦੀ ਹੈ। ਅਸੀਂ ਕੰਮ ਨੂੰ ਟਾਲਦੇ ਰਹਿੰਦੇ ਹਾਂ। ਅਜਿਹਾ ਨਹੀਂ ਕਿ ਕੰਮ ਨੂੰ ਟਾਲਣਾ ਜਾਂ ਮੁਲਤਵੀ ਕਰਨਾ ਸਾਡੀ ਕਿਸਮਤ ਹੁੰਦਾ ਹੈ, ਸਗੋਂ ਇਹ ਸਾਡੀ ਆਦਤ ਬਣ ਜਾਂਦੀ ਹੈ, ਜੋ ਅੱਗੇ ਜਾ ਕੇ ਸਾਨੂੰ ਨੁਕਸਾਨ ਦੇ ਸਕਦੀ ਹੈ। ਆਉ ਆਲਸ ਤੋਂ ਨਿਜਾਤ ਪਾਉਣ ਲਈ ਕੁੱਝ ਨੁਕਤਿਆਂ 'ਤੇ ਵਿਚਾਰ ਕਰੀਏ :

ਕੰਮ ਨੂੰ ਹਿੱਸਿਆਂ ਵਿਚ ਵੰਡੋ: ਕੋਈ ਵੀ ਵੱਡਾ ਕੰਮ ਕਰਨ ਲਈ ਅਸੀਂ 10 ਵਾਰ ਸੋਚਦੇ ਹਾਂ ਕਿ ਹੁਣ ਕਰਾਂ, ਕਲ ਕਰਾਂ ਜਾਂ ਕੁੱਝ ਦਿਨਾਂ ਬਾਅਦ। ਇਸ ਲਈ ਬਿਹਤਰ ਹੈ ਕਿ ਕੰਮ ਨੂੰ ਹਿੱਸਿਆਂ ਵਿਚ ਵੰਡ ਕੇ ਕਰਨ ਦੀ ਕੋਸ਼ਿਸ਼ ਕਰੀਏ। ਛੋਟੇ ਕੰਮ ਕਰਨ ਲਈ ਜ਼ਿਆਦਾ ਮਿਹਨਤ ਦੀ ਲੋੜ ਨਹੀਂ ਹੁੰਦੀ। ਇਸ ਲਈ ਕੰਮਾਂ ਦੀ ਵੰਡ ਕਰ ਲਉ। ਇਹ ਗੱਲ ਦਿਮਾਗ਼ ਵਿਚ ਚੰਗੀ ਤਰ੍ਹਾਂ ਬਿਠਾ ਲਉ ਕਿ ਜ਼ਿੰਦਗੀ ਵਿਚ ਸਫ਼ਲ ਹੋਣ ਲਈ ਕੰਮਾਂ ਦੀ ਲਿਸਟ ਬਣਾ ਕੇ ਖ਼ਤਮ ਕਰਨ ਦੀ ਕੋਸ਼ਿਸ਼ ਕਰੋ।

ਐਨਰਜੀ ਡਰਿੰਕ: ਇਸ ਦਾ ਅਸਰ ਨਾਂ ਤੋਂ ਬਿਲਕੁਲ ਉਲਟ ਹੁੰਦਾ ਹੈ ਕਿਉਂਕਿ ਐਨਰਜੀ ਡਰਿੰਕ ਵਿਚ ਸ਼ੂਗਰ, ਕੈਫ਼ੀਨ ਤੇ ਅਲਕੋਹਲ ਵੀ ਹੁੰਦੇ ਹਨ ਜਿਸ ਕਾਰਨ ਐਨਰਜੀ ਡਰਿੰਕਸ ਦੀ ਜ਼ਿਆਦਾ ਮਾਤਰਾ ਥਕਾਊ ਤੇ ਆਲਸ ਮਹਿਸੂਸ ਕਰਵਾਉਂਦੀ ਹੈ ਕਿਉਂਕਿ ਇਨ੍ਹਾਂ ਦਾ ਅਸਰ ਅਸਥਾਈ ਹੁੰਦਾ ਹੈ। ਐਨਰਜੀ ਡਰਿੰਕ ਦੀ ਬਜਾਏ ਘਰ ਵਿਚ ਸ਼ਰਬਤ ਬਣਾ ਕੇ ਪੀਣ ਨੂੰ ਤਰਜੀਹ ਦਿਤੀ ਜਾਵੇ। ਕੁਦਰਤੀ ਊਰਜਾ ਸਰੋਤ ਸਿਹਤ ਦੇ ਚੰਗੇ ਮਿੱਤਰ ਹੁੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।