5 ਦਿਨ ਤੱਕ ਖਾਓ ਸਿਰਫ਼ ਆਲੂ, ਕਈ ਕਿੱਲੋ ਤੱਕ ਘੱਟ ਹੋਵੇਗਾ ਭਾਰ
ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ ਕਾਰਬੋਹਾਈਡਰੇਟਸ ਤੋਂ ਦੂਰ ਰਹਿਣਾ ਚਾਹੀਦਾ ਹੈ...
ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ ਕਾਰਬੋਹਾਈਡਰੇਟਸ ਤੋਂ ਦੂਰ ਰਹਿਣਾ ਚਾਹੀਦਾ ਹੈ ਜਾਂ ਫਿਰ ਬੇਹੱਦ ਘੱਟ ਮਾਤਰਾ ਵਿਚ ਇਨ੍ਹਾਂ ਦਾ ਸੇਵਨ ਕਰਨਾ ਚਾਹੀਦਾ ਹੈ। ਭਾਰ ਘਟਾਉਂਦੇ ਸਮੇਂ ਜ਼ਿਆਦਾਤਰ ਲੋਕ ਆਲੂ ਤੋਂ ਤਾਂ ਸੱਭ ਤੋਂ ਪਹਿਲਾਂ ਦੂਰੀ ਬਣਾ ਲੈਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਕ ਖਾਸ ਪੋਟੈਟੋ ਡਾਇਟ ਬਾਰੇ ਜਿਸ ਵਿਚ ਤੁਹਾਨੂੰ 5 ਦਿਨ ਤੱਕ ਸਿਰਫ਼ ਆਲੂ ਖਾਣਾ ਹੈ ਅਤੇ ਫਿਰ ਵੇਖੋ ਕਿਵੇਂ ਘਟੇਗਾ ਤੁਹਾਡਾ ਭਾਰ।
ਇਕ ਨਵੇਂ ਅਧਿਐਨ ਦੇ ਮੁਤਾਬਕ, ਜੇਕਰ ਪਤਲਾ ਹੋਣਾ ਹੈ ਤਾਂ ਰੋਜ਼ ਆਲੂ ਖਾਓ। ਇੰਨਾ ਹੀ ਨਹੀਂ, ਜੇਕਰ ਤੁਸੀਂ ਸਿਰਫ਼ 5 ਦਿਨ ਤੱਕ ਪੋਟੈਟੋ ਡਾਈਟ ਫਾਲੋ ਕਰ ਲਵੋ, ਤਾਂ ਤੁਹਾਡਾ ਭਾਰ ਕਈ ਕਿੱਲੋ ਤੱਕ ਘੱਟ ਹੋ ਜਾਵੇਗਾ। ਅਜਿਹਾ ਇਸਲਈ ਕਿਉਂਕਿ ਆਲੂ ਖਾਣ ਤੋਂ ਬਾਅਦ ਤੁਹਾਨੂੰ ਭੁੱਖ ਦਾ ਅਹਿਸਾਸ ਨਹੀਂ ਹੁੰਦਾ। ਇਸ ਨਾਲ ਢਿੱਡ ਜਲਦੀ ਭਰ ਜਾਂਦਾ ਹੈ ਅਤੇ ਤੁਸੀਂ ਓਵਰਈਟਿੰਗ ਤੋਂ ਵੀ ਬੱਚ ਜਾਂਦੇ ਹੋ।
ਇਸ ਨਵੇਂ ਅਧਿਐਨ ਦੇ ਮੁਤਾਬਕ ਆਲੂ ਭਾਰ ਘਟਾਉਣ ਵਿਚ ਅਸਰਦਾਰ ਤੌਰ ਤੇ ਨਾਲ ਕੰਮ ਕਰਦਾ ਹੈ ਕਿਉਂਕਿ ਇਹ ਇਕ ਅਜਿਹਾ ਸਟਾਰਚੀ ਫੂਡ ਹੈ ਜਿਸ ਵਿਚ ਕੰਪਲੈਕਸ ਕਾਰਬੋਹਾਈਡਰੇਟਸ ਜ਼ਿਆਦਾ ਹੁੰਦਾ ਹੈ ਜਦ ਕਿ ਕੈਲਰੀਜ਼ ਘੱਟ। ਨਾਲ ਹੀ ਮੈਟਾਬਾਲਿਜ਼ਮ ਨੂੰ ਵਧਾਉਣ ਦੇ ਨਾਲ ਨਾਲ ਭਾਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ ਆਲੂ।
ਇਕ ਮੀਡੀਅਮ ਸਾਇਜ਼ ਦੇ ਆਲੂ ਵਿਚ ਜਿੱਥੇ 168 ਕੈਲਰੀ ਹੁੰਦੀ ਹੈ ਉਥੇ ਹੀ ਉਬਲੇ ਆਲੂਆਂ ਵਿਚ ਸਿਰਫ਼ 100 ਕੈਲਰੀਜ਼। ਵਿਗਿਆਨੀਆਂ ਦਾ ਕਹਿਣਾ ਹੈ ਆਲੂ ਇਕ ਅਜਿਹਾ ਭੋਜਨ ਹੈ ਜੋ ਭਾਰ ਤਾਂ ਘਟਾਉਂਦਾ ਹੈ ਪਰ ਸਿਹਤ ਨਹੀਂ। ਇਸ ਨੂੰ ਜੇਕਰ ਤੁਸੀਂ ਦਿਨਭਰ ਵਿਚ 10 ਵੀ ਖਾ ਲੈਂਦੇ ਹੋ ਤਾਂ ਵੀ ਤੁਸੀਂ ਦੂਜੇ ਭੋਜਨ ਤੋਂ ਘੱਟ ਕੈਲਰੀ ਇਨਟੇਕ ਕਰੋਗੇ ਅਤੇ ਨਾਲ ਹੀ ਸਿਹਤਮੰਦ ਵੀ ਰਹੋਗੇ।ਆਲੂ ਵਿਚ ਫਾਇਬਰ ਅਤੇ ਪ੍ਰੋਟੀਨ ਤੋਂ ਇਲਾਵਾ ਵਿਟਮਿਨ ਬੀ, ਸੀ, ਆਇਰਨ, ਕੈਲਸ਼ੀਅਮ, ਮੈਗਨੀਜ਼, ਫਾਸਫਾਰਸ ਵਰਗੇ ਪੋਸ਼ਟਿਕ ਤੱਤ ਵਡੀ ਗਿਣਤੀ ਵਿਚ ਹੁੰਦੇ ਹਨ।