ਲਾਲ ਮਿਰਚ 'ਚ ਲੁਕਿਆ ਹੈ ਤੁਹਾਡੀ ਸਿਹਤ ਦਾ ਰਾਜ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਲਾਲ ਮਿਰਚ ਨੂੰ ਸਿਹਤ ਲਈ ਅੱਛਾ ਨਹੀਂ ਮੰਨਿਆ ਜਾਂਦਾ ਪਰ ਬ੍ਰਿਟੇਨ ਵਿਚ ਹੋਏ ਇਕ ਜਾਂਚ ਵਿਚ ਦਾਅਵਾ ਕੀਤਾ ਹੈ ਕਿ ਇਹ ਸਰੀਰ ਵਿਚ ਵਾਧੂ ਕੈਲੋਰੀ ਜਲਾਉਣ ਵਿਚ ਲਾਲ ਮਿਰਚ ...

Red Chilli

ਲਾਲ ਮਿਰਚ ਨੂੰ ਸਿਹਤ ਲਈ ਅੱਛਾ ਨਹੀਂ ਮੰਨਿਆ ਜਾਂਦਾ ਪਰ ਬ੍ਰਿਟੇਨ ਵਿਚ ਹੋਏ ਇਕ ਜਾਂਚ ਵਿਚ ਦਾਅਵਾ ਕੀਤਾ ਹੈ ਕਿ ਇਹ ਸਰੀਰ ਵਿਚ ਵਾਧੂ ਕੈਲੋਰੀ ਜਲਾਉਣ ਵਿਚ ਲਾਲ ਮਿਰਚ ਮਦਦਗਾਰ ਸਾਬਤ ਹੋ ਸਕਦੀ ਹੈ। ਜਾਂਚ 'ਚ ਪਾਇਆ ਕਿ ਲਾਲ ਮਿਰਚ ਖਾਣ ਨਾਲ ਮੋਟਾਪਾ ਘੱਟ ਕਰਨ ਅਤੇ ਭੋਜਨ ਤੋਂ ਬਾਅਦ ਜਿਆਦਾ ਕੈਲੋਰੀ ਜਲਾਉਣ ਵਿਚ ਮਦਦਗਾਰ ਹੋ ਸਕਦੀ ਹੈ। ਮਿਰਚ ਵਿਚ ਮੌਜੂਦ ਕੈਪਸਾਸਿਨ ਤੱਤ ਭੁੱਖ ਘੱਟ ਕਰ ਸਕਦਾ ਹੈ ਅਤੇ ਕੈਲੋਰੀ ਨੂੰ ਜਲਾਉਂਦੇ ਹੋਏ ਊਰਜਾ ਦੀ ਖਪਤ ਵਧਾ ਸਕਦਾ ਹੈ।

ਲਾਲ ਮਿਰਚ ਦਾ ਇਕ ਵੱਡਾ ਫਾਇਦਾ ਇਹ ਹੈ ਕਿ ਚਮੜੀ ਉੱਤੇ ਕੋਈ ਚੋਟ, ਜਖ਼ਮ ਜਾਂ ਫਿਰ ਹੋਰ ਕਾਰਨਾਂ ਤੋਂ ਖੂਨ ਦਾ ਵਗਣਾ ਨਾ ਰੁਕ ਰਿਹਾ ਹੋਵੇ, ਤਾਂ ਬਸ ਇਕ ਚੁਟਕੀ ਲਾਲ ਮਿਰਚ ਲਗਾਉਣ ਨਾਲ ਖੂਨ ਵਗਣਾ ਬੰਦ ਹੋ ਜਾਂਦਾ ਹੈ। ਲਾਲ ਮਿਰਚ ਦੇ ਹੀਲਿ‍ਂਗ ਪਾਵਰ ਦੇ ਕਾਰਨ ਅਜਿਹਾ ਹੁੰਦਾ ਹੈ। ਹਾਲਾਂਕਿ ਅਜਿਹਾ ਕਰਨ ਉੱਤੇ ਤੁਹਾਨੂੰ ਜਲਨ ਜਾਂ ਤਕਲੀਫ ਹੋ ਸਕਦੀ ਹੈ ਪਰ ਵਗਦੇ ਖੂਨ ਨੂੰ ਰੋਕਣ ਲਈ ਇਹ ਇਕ ਅੱਛਾ ਵਿਕਲਪ ਹੈ। ਸਰੀਰ ਦੇ ਅੰਦਰੂਨੀ ਹਿੱਸੇ ਵਿਚ ਚੋਟ, ਠੋਕਰ ਜਾਂ ਖੂਨ ਦਾ ਵਹਾਅ ਹੋਣ ਉੱਤੇ ਲਾਲ ਮਿਰਚ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।

ਥੋੜੀ ਜਿਹੀ ਲਾਲ ਮਿਰਚ ਨੂੰ ਪਾਣੀ ਵਿਚ ਘੋਲ ਕੇ ਪੀਣ 'ਤੇ ਇਹ ਕਾਫ਼ੀ ਫਾਇਦੇਮੰਦ ਸਾਬਤ ਹੋਵੇਗਾ। ਗਰਦਨ ਦੀ ਅਕੜਨ ਵਿਚ ਵੀ ਇਹ ਫਾਇਦੇਮੰਦ ਹੈ। ਮਾਸਪੇਸ਼ੀਆਂ ਵਿਚ ਸੋਜ, ਕਿਸੇ ਪ੍ਰਕਾਰ ਦੀ ਜਲਨ, ਕਮਰ ਜਾਂ ਪਿੱਠ ਦਰਦ ਜਾਂ ਫਿਰ ਸਰੀਰ ਦੇ ਕਿਸੇ ਵੀ ਭਾਗ ਵਿਚ ਹੋਣ ਵਾਲਾ ਦਰਦ ਲਾਲ ਮਿਰਚ ਦੇ ਪ੍ਰਯੋਗ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਵਿਚ ਮੌਜੂਦ ਵਿਟਾਮਿਨ ਸੀ, ਫਲੇਵੇਨਾਈਡਸ, ਪੋਟੈਸ਼ੀਅਮ ਅਤੇ ਮੈਂਗਨੀਜ ਲਾਭਦਾਇਕ ਹੈ।

ਜੇਕਰ ਤੁਹਾਡੀ ਨੱਕ ਬੰਦ ਹੋ ਗਈ ਹੈ ਜਾਂ ਫਿਰ ਸਰਦੀ ਦੇ ਕਾਰਨ ਨੱਕ ਜ਼ਿਆਦਾ ਵਗ ਰਹੀ ਹੈ ਤਾਂ ਲਾਲ ਮਿਰਚ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਥੋੜੀ ਜਿਹੀ ਲਾਲ ਮਿਰਚ ਨੂੰ ਪਾਣੀ ਦੇ ਘੋਲ 'ਚ ਮਿਲਾ ਕੇ ਪੀਣ ਨਾਲ ਤੁਹਾਡੀ ਬੰਦ ਨੱਕ ਖੁੱਲ ਸਕਦੀ ਹੈ ਅਤੇ ਵਗਦੀ ਨੱਕ ਵੀ ਬੰਦ ਹੋ ਸਕਦੀ ਹੈ। 5 ਪਿਸੀ ਹੋਈ ਲਾਲ ਮਿਰਚ ਖੂਨ ਦੀਆਂ ਨਾੜੀਆਂ ਵਿਚ ਖੂਨ ਦੇ ਥੱਕੇ ਬਣਨ ਤੋਂ ਰੋਕਦੀ ਹੈ ਅਤੇ ਹਾਰਟ ਅਟੈਕ ਦੀ ਸੰਭਾਵਨਾ ਨੂੰ ਘੱਟ ਕਰਦੀ ਹੈ। ਇਸ ਤੋਂ ਇਲਾਵਾ ਵਾਧੂ ਤੱਤਾਂ ਨੂੰ ਬਾਹਰ ਕੱਢਣ ਦੇ ਨਾਲ ਹੀ ਅੰਤੜੀਆਂ ਦੀ ਕਿਰਿਆ ਪ੍ਰਣਾਲੀ ਨੂੰ ਬਿਹਤਰ ਬਣਾਉਂਦਾ ਹੈ।