ਜਾਣੋਂ ਕਿਉਂ ਖਾਣਾ-ਖਾਣ ਤੋਂ ਬਾਅਦ ਨਹੀਂ ਨਹਾਉਣਾ ਚਾਹੀਦਾ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਆਧੁਨਿਕ ਸਮੇਂ ਲੋਕਾਂ ਦੀ ਜੀਵਨਸ਼ੈਲੀ ਬਦਲ ਗਈ ਹੈ। ਪਹਿਲਾਂ ਲੋਕ ਹਰ ਕੰਮ ਨਿਰਧਾਰਤ ਸਮੇਂ 'ਤੇ ਕਰਦੇ ਸਨ

File Photo

ਆਧੁਨਿਕ ਸਮੇਂ ਲੋਕਾਂ ਦੀ ਜੀਵਨਸ਼ੈਲੀ ਬਦਲ ਗਈ ਹੈ। ਪਹਿਲਾਂ ਲੋਕ ਹਰ ਕੰਮ ਨਿਰਧਾਰਤ ਸਮੇਂ 'ਤੇ ਕਰਦੇ ਸਨ। ਪਰ ਅੱਜਕਲ ਕੋਈ ਕੰਮ ਸਮੇਂ ਸਿਰ ਨਹੀਂ ਕਰ ਸਕਦੇ। ਵੱਡੇ-ਬਜ਼ੁਰਗ ਹਮੇਸ਼ਾ ਕਹਿੰਦੇ ਰਹਿੰਦੇ ਹਨ ਕਿ ਸਿਹਤਮੰਦ ਰਹਿਣ ਲਈ ਹਰ ਕੰਮ ਸਮੇਂ ਸਿਰ ਕਰ ਲੈਣਾ ਚਾਹੀਦਾ ਹੈ। ਹਾਲਾਂਕਿ ਲੋਕ ਉਨ੍ਹਾਂ ਦੀ ਗੱਲ ਅਣਸੁਣੀ ਕਰਦੇ ਹਨ।

ਅੱਜਕਲ ਲੋਕ ਰਾਤ ਨੂੰ ਜਾਗਦੇ ਹਨ ਤੇ ਦਿਨ ਵੇਲੇ ਸੌਣ ਦੀ ਕੋਸ਼ਿਸ਼ ਕਰਦੇ ਹਨ। ਖਾਣ ਵੇਲੇ ਨਹਾਉਂਦੇ ਹਨ ਤੇ ਨਹਾਉਣ ਵੇਲੇ ਖਾਂਦੇ। ਇਸ ਨਾਲ ਉਨ੍ਹਾਂ ਦੀ ਰੋਜ਼ਾਨਾ ਆਦਤ 'ਤੇ ਵਿਆਪਕ ਅਸਰ ਪੈਂਦਾ ਹੈ। ਨਾਲ ਹੀ ਬੀਮਾਰ ਹੋਣ ਦਾ ਵੀ ਖ਼ਤਰਾ ਵਧ ਜਾਂਦਾ ਹੈ। ਜੇਕਰ ਤੁਸੀਂ ਵੀ ਅਪਣੇ ਕੰਮ ਨੂੰ ਨਿਯਮਤ ਸਮੇਂ 'ਤੇ ਨਹੀਂ ਕਰਦੇ ਤਾਂ ਅਪਣੀਆਂ ਆਦਤਾਂ ਵਿਚ ਬਦਲਾਅ ਲਿਆਉ।

ਆਉ ਜਾਣਦੇ ਹਾਂ ਖਾਣਾ ਖਾਣ ਦੇ ਤੁਰਤ ਬਾਅਦ ਕਿਉਂ ਨਹੀਂ ਨਹਾਉਣਾ ਚਾਹੀਦਾ ਤੇ ਇਸ ਦੇ ਨੁਕਸਾਨ ਕੀ ਹਨ।
ਆਯੁਰਵੈਦ ਦੀ ਮੰਨੀਏ ਤਾਂ ਖਾਣਾ ਖਾਣ ਤੋਂ ਬਾਅਦ ਨਹਾਉਣ ਨਾਲ ਹੱਥਾਂ-ਪੈਰਾਂ ਅਤੇ ਸਰੀਰ ਵਿਚ ਖ਼ੂਨ ਦਾ ਸੰਚਾਰ ਵਧ ਜਾਂਦਾ ਹੈ ਜਦਕਿ ਪੇਟ ਵਿਚ ਖ਼ੂਨ ਸੰਚਾਰ ਘਟਣ ਲਗਦਾ ਹੈ।

ਇਸ ਦੇ ਫ਼ਲਸਰੂਪ ਪਾਚਨ ਕਿਰਿਆ ਸੁਚਾਰੂ ਢੰਗ ਨਾਲ ਨਹੀਂ ਹੁੰਦੀ। ਨਾਲ ਹੀ ਪਾਚਣ ਸਬੰਧੀ ਪ੍ਰੇਸ਼ਾਨੀਆਂ ਪੈਦਾ ਹੋਣ ਲਗਦੀਆਂ ਹਨ। ਇਸ ਦਾ ਇਕ ਹੋਰ ਕਾਰਨ ਇਹ ਹੈ ਕਿ ਖਾਣਾ ਖਾਣ ਤੋਂ ਬਾਅਦ ਸਰੀਰ ਵਿਚ ਅਗਨੀ ਤੱਤ ਸਰਗਰਮ ਹੋ ਜਾਂਦਾ ਹੈ ਜਿਸ ਨਾਲ ਖਾਣਾ ਜਲਦੀ ਪਚਦਾ ਹੈ।

ਹਾਲਾਂਕਿ ਖਾਣਾ ਖਾਣ ਦੇ ਤੁਰਤ ਬਾਅਦ ਨਹਾਉਣ ਨਾਲ ਪੇਟ ਦਾ ਤਾਪਮਾਨ ਘੱਟ ਜਾਂਦਾ ਹੈ ਤੇ ਖਾਣਾ ਜਲਦੀ ਹਜ਼ਮ ਨਹੀਂ ਹੁੰਦਾ। ਖਾਣਾ ਖਾਣ ਦੇ ਤੁਰਤ ਬਾਅਦ ਨਹਾਉਣ ਨਾਲ ਪੇਟ ਦਾ ਤਾਪਮਾਨ ਘੱਟ ਜਾਂਦਾ ਹੈ ਜਿਸ ਨਾਲ ਖ਼ੂਨ ਦਾ ਸੰਚਾਰ ਪੇਟ ਨੂੰ ਛੱਡ ਕੇ ਸਰੀਰ ਦੇ ਹੋਰਨਾਂ ਹਿੱਸਿਆਂ ਵਿਚ ਹੋਣ ਲਗਦਾ ਹੈ। ਜੇਕਰ ਹੋ ਸਕੇ ਤਾਂ ਰੋਜ਼ਾਨਾ ਹਰ ਕੰਮ ਸਮੇਂ ਸਿਰ ਕਰੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।