ਵਟਸਐਪ ਲਿਆ ਰਿਹੈ ਇਕ ਹੋਰ ਅਪਡੇਟ, ਇਸ ਵਾਰ ਬਦਲੇਗਾ ਆਡੀਓ ਭੇਜਣ ਦਾ ਤਰੀਕਾ ! 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਆਪਣੇ ਯੂਜ਼ਰਸ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਦੁਨੀਆਂ ਦੀ ਸੱਭ ਤੋਂ ਮਸ਼ਹੂਰ ਇਨਸਟੈਂਟ ਮੈਸੇਜਿੰਗ ਐਪ ਵਟਸਐਪ ਲਗਾਤਾਰ ਅਪਡੇਟਸ ਜਾਰੀ ਕਰ ਰਹੀ ਹੈ...

Whatsapp

ਆਪਣੇ ਯੂਜ਼ਰਸ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਦੁਨੀਆਂ ਦੀ ਸੱਭ ਤੋਂ ਮਸ਼ਹੂਰ ਇਨਸਟੈਂਟ ਮੈਸੇਜਿੰਗ ਐਪ ਵਟਸਐਪ ਲਗਾਤਾਰ ਅਪਡੇਟਸ ਜਾਰੀ ਕਰ ਰਹੀ ਹੈ। ਫੇਸਬੁਕ ਦੀ ਸਵੈ ਮਾਲਕੀ ਵਾਲੀ ਇਹ ਚੈਟਿੰਗ ਐਪ ਛੇਤੀ ਹੀ ਇਕ ਹੋਰ ਅਪਡੇਟ ਜਾਰੀ ਕਰ ਸਕਦੀ ਹੈ। ਇਸ ਅਪਡੇਟ ਦੇ ਜ਼ਰੀਏ ਅਪਣੇ ਦੋਸਤਾਂ ਨੂੰ ਆਡੀਓ ਫਾਈਲਸ ਭੇਜਣਾ ਹੋਰ ਵੀ ਆਸਾਨ ਹੋ ਜਾਵੇਗਾ। ਦਰਅਸਲ ਵਟਸਐਪ ਨਾਲ ਜੁਡ਼ੀ ਤਾਜ਼ਾ ਜਾਣਕਾਰੀ ਰੱਖਣ ਵਾਲੀ ਵੈਬਸਾਈਟ WABetaInfo ਦੇ ਮੁਤਾਬਕ, ਵਟਸਐਪ ਦੀ ਐਂਡਰਾਇਡ ਐਪ (ਵਰਜਨ 2.19.1) ਦੇ ਬੀਟਾ ਵਰਜਨ ਉਤੇ ਇਕ ਨਵਾਂ ਫੀਚਰ ਦੇਖਣ ਨੂੰ ਮਿਲਿਆ ਹੈ।  

ਵੈਬਸਾਈਟ ਨੇ ਅਪਣੇ ਇਕ ਟਵੀਟ ਵਿਚ ਲਿਖਿਆ ਕਿ ਵਟਸਐਪ ਅਪਣੇ ਕਾਂਟੈਕਟ ਨੂੰ ਆਡੀਓ ਫਾਈਲ ਭੇਜਣ ਦਾ ਤਰੀਕਾ ਬਦਲਣ 'ਤੇ ਕੰਮ ਕਰ ਰਿਹਾ ਹੈ। ਇਸ ਵਿਚ ਆਡੀਓ ਫਾਈਲ ਦਾ ਆਡੀਓ ਪ੍ਰੀਵਿਊ ਅਤੇ ਇਮੇਜ ਪ੍ਰੀਵਿਊ ਵਿਖਾਈ ਦੇਵੇਗਾ। ਇਕ ਵਾਰ ਵਿਚ ਘਟੋ ਘੱਟ 30 ਆਡੀਓ ਮੈਸੇਜ ਵੀ ਭੇਜੇ ਜਾ ਸਕਣਗੇ। ਇਹ ਫੀਚਰ ਭਵਿੱਖ ਵਿਚ ਉਪਲੱਬਧ ਹੋਵੇਗਾ। ਟਵੀਟ ਦੇ ਨਾਲ ਨਵੇਂ ਫੀਚਰ ਦੀ ਤਸਵੀਰ ਵੀ ਪੋਸਟ ਕੀਤੀ ਗਈ ਹੈ। ਇਸ ਤਸਵੀਰ ਵਿਚ ਆਡੀਓ ਫਾਈਲਸ ਭੇਜਣ ਦਾ ਤਰੀਕਾ ਵਰਤਮਾਨ ਡਿਜ਼ਾਈਨ ਤੋਂ ਥੋੜ੍ਹਾ ਵੱਖ ਨਜ਼ਰ ਆ ਰਿਹਾ ਹੈ। ਨਾਲ ਹੀ ਇਕੱਠੇ 30 ਫਾਈਲ ਸਿਲੈਕਸ਼ਨ ਦੀ ਗੱਲ ਵੀ ਵਿਖਾਈ ਦੇ ਰਹੀ ਹੈ।

ਧਿਆਨ ਰਹੇ ਕਿ ਫਿਲਹਾਲ ਇਹ ਫੀਚਰ ਐਂਡਰਾਇਡ ਐਪ ਦੇ ਬੀਟਾ ਵਰਜਨ ਉਤੇ ਹੀ ਉਪਲੱਬਧ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਛੇਤੀ ਹੀ ਇਸ ਨੂੰ ਐਂਡਰਾਇਡ ਅਤੇ iOS ਐਪ ਲਈ ਉਪਲੱਬਧ ਕਰਾ ਸਕਦੀ ਹੈ। ਦੱਸ ਦਈਏ ਕਿ ਹਾਲ ਹੀ ਵਿਚ ਵਟਸਐਪ ਨੇ ਦੋ ਵੱਡੇ ਫੀਚਰ ਜਾਰੀ ਕੀਤੇ ਸਨ। ਇਹਨਾਂ ਵਿਚੋਂ ਇਕ ਫੀਚਰ PiP (ਪਿਕਚਰ - ਇਨ - ਪਿਕਚਰ) ਮੋਡ ਸੀ।

ਇਸ ਦੇ ਜ਼ਰੀਏ ਯੂਜ਼ਰਸ ਚੈਟ 'ਤੇ ਆਏ ਕਿਸੇ ਵੀ ਯੂਟਿਊਬ ਜਾਂ ਫੇਸਬੁਕ ਵੀਡੀਓ ਲਿੰਕ ਨੂੰ ਸਿੱਧਾ ਚੈਟ ਵਿਚ ਹੀ ਵੇਖ ਸਕਦੇ ਹਨ। ਹੁਣ ਲਿੰਕ ਨੂੰ ਸੋਰਸ 'ਤੇ ਰੀਡਾਇਰੈਕਟ ਕਰਨ ਦੀ ਜ਼ਰੂਰਤ ਖਤਮ ਕਰ ਦਿਤੀ ਗਈ ਹੈ। ਇਸ ਤੋਂ ਇਲਾਵਾ ਗਰੁਪ ਚੈਟ ਦੇ ਦੌਰਾਨ ਪ੍ਰਾਈਵੇਟ ਰਿਪਲਾਈ ਦੀ ਸਹੂਲਤ ਵੀ ਦਿਤੀ ਗਈ ਹੈ।