ਯੂਜ਼ਰ ਦਾ ਡਾਟਾ ਵੇਚਣ 'ਤੇ ਇਟਲੀ ਨੇ ਫੇਸਬੁਕ 'ਤੇ ਲਗਾਇਆ 81 ਕਰੋੜ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇਟਲੀ ਦੇ ਇਕ ਰੈਗੂਲੇਟਰ ਨੇ ਯੂਜ਼ਰ ਡਾਟਾ ਵੇਚਣ ਦੇ ਮਾਮਲੇ ਵਿਚ ਫੇਸਬੁਕ ਉੱਤੇ ਦਸ ਮਿਲੀਅਨ ਯੂਰੋ (ਕਰੀਬ 81 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਹੈ। ਇਸ ਸੋਸ਼ਲ ...

Facebook

ਲੰਦਨ (ਪੀਟੀਆਈ) ਇਟਲੀ ਦੇ ਇਕ ਰੈਗੂਲੇਟਰ ਨੇ ਯੂਜ਼ਰ ਡਾਟਾ ਵੇਚਣ ਦੇ ਮਾਮਲੇ ਵਿਚ ਫੇਸਬੁਕ ਉੱਤੇ ਦਸ ਮਿਲੀਅਨ ਯੂਰੋ (ਕਰੀਬ 81 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਹੈ। ਇਸ ਸੋਸ਼ਲ ਨੈਟਵਰਕਿੰਗ ਸਾਈਟ ਨੇ ਯੂਜ਼ਰ ਨੂੰ ਜਾਣਕਾਰੀ ਦਿਤੇ ਬਿਨਾਂ ਹੀ ਉਨ੍ਹਾਂ ਦੇ ਡਾਟਾ ਨੂੰ ਵੇਚ ਦਿਤਾ ਸੀ। ਰੈਗੂਲੇਟਰ ਨੇ ਫੇਸਬੁਕ ਨੂੰ ਇਹ ਆਦੇਸ਼ ਵੀ ਦਿਤਾ ਹੈ ਕਿ ਉਹ ਅਪਣੀ ਵੈਬਸਾਈਟ ਅਤੇ ਐਪ ਦੇ ਜ਼ਰੀਏ ਯੂਜ਼ਰ ਤੋਂ ਜਨਤਕ ਤੌਰ 'ਤੇ ਮਾਫੀ ਮੰਗੇ।

ਸਥਾਨਕ ਮੀਡੀਆ ਵਿਚ ਸ਼ਨੀਵਾਰ ਨੂੰ ਆਈ ਖ਼ਬਰ ਦੇ ਅਨੁਸਾਰ ਇਟਲੀ ਦੇ AGCM ਖਪਤਕਾਰ ਅਤੇ ਬਾਜ਼ਾਰ ਰੈਗੂਲੇਟਰ ਨੇ ਇਹ ਫੈਸਲਾ ਸੁਣਾਇਆ ਹੈ। ਇਸ ਫੈਸਲੇ ਉੱਤੇ ਫੇਸਬੁਕ ਦੇ ਬੁਲਾਰੇ ਨੇ ਕਿਹਾ ਅਸੀਂ ਫੈਸਲੇ ਦੀ ਸਮੀਖਿਆ ਕਰ ਰਹੇ ਹਾਂ। ਸਾਨੂੰ ਇਹ ਉਮੀਦ ਹੈ ਕਿ ਅਸੀਂ ਉਨ੍ਹਾਂ ਦੇ ਨਾਲ ਮਿਲ ਕੇ ਮਾਮਲੇ ਨੂੰ ਹੱਲ ਕਰ ਲਾਵਾਂਗੇ।

ਅਸੀਂ ਲੋਕਾਂ ਦੀ ਜਾਣਕਾਰੀ ਲਈ ਇਸ ਸਾਲ ਅਪਣੇ ਨਿਯਮਾਂ ਅਤੇ ਨੀਤੀਆਂ ਨੂੰ ਸਪੱਸ਼ਟ ਕੀਤਾ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਡਾਟਾ ਦਾ ਇਸਤੇਮਾਲ ਕਰਦੇ ਹਾਂ। ਉਨ੍ਹਾਂ ਨੇ ਦੱਸਿਆ ਅਸੀਂ ਨਿਜਤਾ ਨੂੰ ਲੈ ਕੇ ਕਈ ਉਪਾਅ ਕੀਤੇ ਹਨ। ਤੁਸੀਂ ਫੇਸਬੁਕ ਉੱਤੇ ਅਪਣੀ ਨਿਜੀ ਜਾਣਕਾਰੀ ਨੂੰ ਖ਼ੁਦ ਵੀ ਨਿਯੰਤਰਿਤ ਕਰ ਸਕਦੇ ਹੋ।

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਸੀਂ ਪ੍ਰਾਈਵੈਸੀ ਨੂੰ ਲੈ ਕੇ ਕਈ ਬਦਲਾਅ ਕੀਤੇ ਹਨ ਅਤੇ ਹਲੇ ਵੀ ਕਰ ਰਹੇ ਹਨ। ਦੱਸ ਦਈਏ ਕਿ ਫੇਸਬੁਕ ਇਟਲੀ ਹਾਲ ਹੀ ਵਿਚ ਇਟੈਲੀਅਨ ਅਧਿਕਾਰੀਆਂ ਦੇ ਨਾਲ ਵਿੱਤੀ ਧੋਖਾਧੜੀ ਵਿਵਾਦ ਨੂੰ ਖ਼ਤਮ ਕਰਨ ਲਈ 100 ਮਿਲੀਅਨ ਯੂਰੋ ਤੋਂ ਜ਼ਿਆਦਾ ਦਾ ਭੁਗਤਾਨ ਕਰਨ ਲਈ ਤਿਆਰ ਹੋਇਆ ਸੀ।