Tik-Tok ਯੂਜ਼ਰ ਹੋ ਜਾਣ ਸਾਵਧਾਨ ਇਕ Message ਨਾਲ ਹੋ ਸਕਦਾ ਹੈ ਵੱਡਾ ਨੁਕਸਾਨ !

ਏਜੰਸੀ

ਜੀਵਨ ਜਾਚ, ਤਕਨੀਕ

ਟਿਕ-ਟੋਕ ਦੇ ਦੁਨੀਆਂ ਭਰ ਵਿਚ 150 ਕਰੋੜ ਯੂਜ਼ਰ ਹੋ ਚੁੱਕੇ ਹਨ

File Photo

ਨਵੀਂ ਦਿੱਲੀ : ਸੋਸ਼ਲ ਮੀਡੀਆ ਐਪ ਟਿਕ-ਟੋਕ ਦੇ ਦੁਨੀਆਂ ਭਰ ਵਿਚ ਕਰੋੜਾਂ ਯੂਜ਼ਰ ਹਨ। ਇਹ ਐਪ ਮਨੋਰੰਜਨ ਦਾ ਵੀ ਇਕ ਵੱਡਾ ਸਾਧਨ ਬਣਦੀ ਜਾ ਰਹੀ ਹੈ ਪਰ ਇਸ ਐਪ ਦੀ ਸਿਕਊਰਿਟੀ ਨੂੰ ਲੈ ਕੇ ਕਈ ਵਾਰ ਸਵਾਲ ਖੜੇ ਹੋ ਚੁੱਕੇ ਹਨ। ਹੁਣ ਇਕ ਵਾਰ ਫਿਰ ਇਜ਼ਰਾਇਲ ਦੀ ਸਾਈਬਰ ਸਿਕਊਰਿਟੀ ਫਰਮ ਚੈਕ ਪਵਾਇੰਟ ਨੇ ਟਿਕ-ਟੋਕ ਦੇ ਨਾਲ ਫੋਨ ਹੈਕ ਹੋਣ ਦੀ ਗੱਲ ਕਹੀ ਹੈ।

ਮੀਡੀਆ ਰਿਪਰੋਟਾ ਮੁਤਾਬਕ ਸਾਈਬਰ ਸਿਕਊਰਿਟੀ ਰਿਸਰਚ ਫਾਰਮ ਨੇ ਟਿਕ-ਟੋਕ ਮੋਬਾਇਲ ਐਪ ਵਿਚ ਛਿਪੇ ਹੋਏ ਖਤਰਿਆਂ ਦੀ ਪਹਿਚਾਣ ਕੀਤੀ ਹੈ। ਐਪ ਵਿਚ ਮੌਜੂਦ ਕਮਜ਼ੋਰੀਆ ਦੇ ਚੱਲਦੇ ਹੈਕਰ ਯੂਜ਼ਰਾ ਦਾ ਅਕਾਊਂਟਰ ਹੈਕ ਕਰ ਉਨ੍ਹਾਂ ਦੀ ਨਿੱਜੀ ਜਾਣਕਾਰੀ ਨੂੰ ਚੋਰੀ ਕਰ ਸਕਦੇ ਹਨ। ਫਰਮ ਦਾ ਕਹਿਣਾ ਹੈ ਕਿ ਇਸ ਬਾਰੇ ਟਿਕ-ਟੋਕ ਅਥਾਰਿਟੀਜ਼ ਨੂੰ ਜਾਣਕਾਰੀ ਵੀ ਦਿੱਤੀ ਹੈ ਅਤੇ ਇਸ ਨਾਲ ਨਿਪਟਨ ਲਈ ਹੱਲ ਵੀ ਦੱਸ ਦਿੱਤਾ ਹੈ।

ਰਿਪੋਰਟਾ ਅਨੁਸਾਰ ਚੈਕ ਪਵਾਇੰਟ ਰਿਸਰਚ ਨੇ ਦੱਸਿਆ ਕਿ ਹੈਕਰ ਮੈਸੇਜ ਦੇ ਜਰੀਏ ਟਿਕ-ਟੋਕ ਅਕਾਊਂਟ ਨੂੰ ਹੈਕ ਕਰ ਸਕਦੇ ਹਨ। ਜੇਕਰ ਯੂਜ਼ਰ ਉਸ ਲਿੰਕ 'ਤੇ ਕਲਿੱਕ ਕਰਦਾ ਹੈ ਜੋ ਕਿ ਹੈਕਰ ਦੁਆਰਾ ਭੇਜਿਆ ਜਾਂਦਾ ਹੈ ਤਾਂ ਹੈਕਰ ਨੂੰ ਉਸ ਦੇ ਟਿਕ-ਟੋਕ ਦਾ ਕੰਟਰੋਲ ਮਿਲ ਜਾਂਦਾ ਹੈ ਜਿਸ ਨਾਲ ਉਹ ਯੂਜ਼ਰ ਦੇ ਅਕਾਊਂਟ 'ਤੇ ਕੁੱਝ ਵੀ ਸ਼ੇਅਰ ਕਰ ਸਕਦਾ ਹੈ। ਇਸ ਦਾ ਮਤਲਬ ਇਹ ਹੈ ਕਿ ਹੈਕਰ ਯੂਜ਼ਰ ਦੇ ਨਿੱਜੀ ਵੀਡੀਓ ਨੂੰ ਪਬਲਿਕ ਕਰ ਸਕਦਾ ਹੈ ਅਤੇ ਦੂਜੇ ਵੀਡੀਓ ਡਿਲੀਟ ਕਰ ਸਕਦਾ ਹੈ।

ਚੈਕ ਪਵਾਇੰਟ ਦਾ ਕਹਿਣਾ ਹੈ ਕਿ ਇਸ ਕਮੀ ਦੀ ਵਜ੍ਹਾ ਕਰਕੇ ਯੂਜ਼ਰ ਦੀ ਪਰਸਨਲ ਜਾਣਕਾਰੀ ਲਿਕ ਹੋ ਸਕਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟਿਕ-ਟੋਕ ਦਾ ਸਬ-ਡੋਮੇਨ ਇਸ ਤਰ੍ਹਾਂ ਦੇ ਹਮਲੇ ਦਾ ਕਾਰਨ ਹੈ।ਟਿਕ-ਟੋਕ ਦੇ ਦੁਨੀਆਂ ਭਰ ਵਿਚ 150 ਕਰੋੜ ਯੂਜ਼ਰ ਹੋ ਚੁੱਕੇ ਹਨ। ਪਿਛਲੇ ਸਾਲ 68 ਕਰੋੜ ਯੂਜ਼ਰ ਇਸ ਐਪ ਨਾਲ ਜੁੜੇ ਸਨ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇਸ ਵੇਲੇ ਲਗਭਗ 30 ਕਰੋੜ ਤੋਂ ਵੱਧ ਐਕਟੀਵ ਯੂਜ਼ਰ ਹਨ।