ਨਾਸਾ ਨੇ ਹਿੰਦੀ 'ਚ ਬਣਾਈ ਭਾਰਤ ਦੀਆਂ ਮਸ਼ਹੂਰ ਵਿਰਾਸਤਾਂ ਦੀ ਵੀਡੀਓ

ਏਜੰਸੀ

ਜੀਵਨ ਜਾਚ, ਤਕਨੀਕ

ਪ੍ਰਾਜੈਕਟ ਦੇ ਨਿਦੇਸ਼ਕ ਵੇਦ ਚੌਧਰੀ ਨੂੰ 90,000 ਡਾਲਰ ਦਾ ਫੰਡ ਮਿਲਿਆ

NASA funds programme to teach Hindi internationally through science-themed videos

ਵਾਸ਼ਿੰਗਟਨ : ਅਮਰੀਕਾ ਵਿਚ ਨਾਸਾ ਦੇ ਵਿੱਤ ਪੋਸ਼ਣ ਵਾਲੇ ਇਕ ਪ੍ਰੋਗਰਾਮ ਵਿਚ ਭਾਰਤ ਵਿਚ ਸਥਿਤ ਮਸ਼ਹੂਰ ਵਿਰਾਸਤੀ ਥਾਵਾਂ ਅਤੇ ਅਦਾਰਿਆਂ ਦਾ ਵੀਡੀਓ ਬਣਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੀ ਵਿਗਿਆਨਿਕ ਅਤੇ ਤਕਨੀਕ ਸਬੰਧੀ ਜਾਣਕਾਰੀ ਹਿੰਦੀ ਵਿਚ ਦਿਤੀ ਗਈ। ਇਹ ਵੀਡੀਓ ਜੈਪੁਰ ਵਿਚ ਆਮੇਰ ਦਾ ਕਿਲਾ ਅਤੇ ਹਵਾ ਮਹਿਲ, ਯੂਨੇਸੋਕ ਵਿਸ਼ਵ ਵਿਰਾਸਤ ਸਥਲ ਕੁਤੁਬ ਮੀਨਾਰ ਅਤੇ ਉਸ ਵਿਚ ਸਥਿਤ ਜੰਗ ਰੋਧਕ ਲੋਹੇ ਦਾ ਥੰਮ੍ਹ, ਚੰਨ ਬਾਵੜੀ ਦੀਆਂ ਪੌੜੀਆਂ ਅਤੇ ਜੈਪੂਰ ਫੁੱਟ ਦੇ ਹੈੱਡਕੁਆਰਟਰ 'ਤੇ ਕੇਂਦਰਿਤ ਹੈ।

ਨਾਸਾ ਵਲੋਂ ਵਿੱਤ ਪੋਸ਼ਿਤ ਪ੍ਰੋਗਰਾਮ ਸਟਾਰਟਾਕ ਨੇ ਹਿੰਦੀ, ਅਰਬੀ, ਚੀਨੀ ਅਤੇ ਦੁਨੀਆ ਦੀਆਂ ਹੋਰ ਭਾਸ਼ਾਵਾਂ ਨੂੰ ਪੜ੍ਹਾਉਣਾ ਅਤੇ ਸਿੱਖਣਾ ਅਪਣੇ ਲਈ ਤਰਜੀਹ ਦਾ ਮੁੱਦਾ ਬਣਾ ਲਿਆ ਹੈ। ਇਸ ਪ੍ਰਾਜੈਕਟ ਦੇ ਨਿਦੇਸ਼ਕ ਵੇਦ ਚੌਧਰੀ ਨੂੰ 90,000 ਡਾਲਰ ਦਾ ਫੰਡ ਮਿਲਿਆ ਹੈ। ਇਸ ਪ੍ਰੋਗਰਾਮ ਦਾ ਪ੍ਰਬੰਧਨ ਮੈਰੀਲੈਂਡ ਯੂਨੀਵਰਸਿਟੀ ਦਾ ਰਾਸ਼ਟਰੀ ਵਿਦੇਸ਼ੀ ਭਾਸ਼ਾ ਕੇਂਦਰ ਕਰ ਰਿਹਾ ਹੈ। ਇਸ ਪ੍ਰਾਜੈਕਟ ਦੇ ਪ੍ਰਧਾਨ ਇਨਵੈਸਟੀਗੇਟਰ ਆਲੋਕ ਕੁਮਾਰ ਨੇ ਕਿਹਾ, ''ਇਹ ਅਨੋਖਾ ਅਨੁਭਵ ਹੈ। ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਅਪਣੀ ਸ਼ੋਧ ਵਿਚ ਇੰਨਾ ਮਜ਼ਾ ਆਵੇਗਾ।'' 

ਮੈਰੀਲੈਂਡ ਯੂਨੀਵਰਸਿਟੀ ਨੇ ਦਸਿਆ ਕਿ ਵਿਗਿਆਨ ਆਧਾਰਿਤ ਇਹ ਖੋਜ ਉਨ੍ਹਾਂ ਸਥਾਨਾਂ 'ਤੇ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਚੋਣ ਕੁਮਾਰ ਨੇ ਕੀਤੀ ਹੈ। ਕੁਮਾਰ ਨੇ ਦਸਿਆ ਕਿ 1799 ਵਿਚ ਇਕ ਹਿੰਦੂ ਵਾਸਤੂਕਾਰ ਨੇ ਬਿਨਾਂ ਕਿਸੇ ਏ.ਸੀ. ਦੇ ਮਧੂਮੱਖੀ ਦੇ ਛੱਤੇ ਜਿਹਾ ਹਵਾ ਮਹਿਲ ਬਣਾਇਆ। ਇਸ ਮਹਿਲ ਦੀਆਂ ਛੋਟੀਆਂ-ਛੋਟੀਆਂ ਖਿੜਕੀਆਂ ਤੋਂ ਅੰਦਰ ਜਾਂਦੀ ਹਵਾ ਵਹਾਅ ਦੀ ਗਤੀ ਵਧਾਉਂਦੀ ਹੈ ਅਤੇ ਕੁਦਰਤੀ ਠੰਡਾਪਨ ਦਿੰਦੀ ਹੈ। ਯੂਨੀਵਰਸਿਟੀ ਨੇ ਕਿਹਾ ਹੈ ਕਿ ਦਿੱਲੀ ਵਿਚ 402 ਈਸਵੀ ਵਿਚ ਬਣਿਆ ਕਰੀਬ 24 ਫੁੱਟ ਲੰਬਾ ਲੋਹੇ ਦਾ ਥੰਮ੍ਹ ਹਿੰਦੂ ਲੁਹਾਰਾਂ ਦੇ ਕੌਸ਼ਲ ਦਾ ਸਬੂਤ ਹੈ, ਜਿਨ੍ਹਾਂ ਨੇ ਫਾਸਫੋਰਸ ਜਿਹੇ ਮਜ਼ਬੂਤ ਲੋਹੇ ਨਾਲ ਇਸ ਨੂੰ ਬਣਾਇਆ।