ਅੱਜ ਦਿਖੇਗਾ 'ਬਲੂ ਮੂਨ' ਨਾਸਾ ਦੀ ਵੈੱਬਸਾਈਟ ਤੇ ਦੇਖ ਸਕਦੇ ਹੋ ਇਸਦਾ ਦ੍ਰਿਸ਼
ਇਹ ਹਰ ਢਾਈ ਸਾਲ ਵਿਚ ਇੱਕ ਵਾਰ ਵਿਖਾਈ ਦਿੰਦਾ ਹੈ
ਨਵੀਂ ਦਿੱਲੀ- ਮਈ ਮਹੀਨੇ ਦੇ ਪੂਰੇ ਚੰਦਰਮਾ ਨੂੰ ਫਲਾਵਰ ਮੂਨ ਵੀ ਕਿਹਾ ਜਾਂਦਾ ਹੈ। ਨਾਸਾ ਦੀ ਸਪੋਟ ਦ ਸਟੇਸ਼ਨ ਵੈੱਬਸਾਈਟ ਉੱਤੇ ਜਾ ਕੇ 'ਬਲੂ ਮੂਨ' ਨੂੰ ਵੇਖਿਆ ਜਾ ਸਕਦਾ ਹੈ। ਇੱਥੋਂ ਤੁਸੀਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਵੇਖ ਸਕਦੇ ਹੋ। ਦੱਸਿਆ ਜਾ ਰਿਹਾ ਹੈ ਕਿ ਇਹ ਖਗੋਲੀ ਘਟਨਾ ਅੱਜ ਸ਼ਾਮ 6.30 ਵਜੇ ਵੇਖੀ ਜਾ ਸਕਦੀ ਹੈ। 'ਬਲੂ ਮੂਨ' ਅਸਲ ਵਿਚ ਬਲੂ ਨਹੀਂ ਹੁੰਦਾ ਪਰ ਆਪਣੇ-ਆਪ ਵਿਚ ਇਹ ਬਿਲਕੁੱਲ ਵੱਖਰਾ ਹੁੰਦਾ ਹੈ।
ਇਹ ਹਰ ਢਾਈ ਸਾਲ ਵਿਚ ਇੱਕ ਵਾਰ ਵਿਖਾਈ ਦਿੰਦਾ ਹੈ। ਇਸ ਸੀਜਨ ਵਿਚ ਇਹ ਤੀਜਾ ਬਲੂ ਮੂਨ ਹੈ। 21 ਮਾਰਚ ਤੋਂ 21 ਜੂਨ ਦੇ ਵਿਚ ਤਿੰਨ ਮਹੀਨਿਆਂ ਵਿਚ ਪੈਣ ਵਾਲੀ ਇਸ ਤੀਜੀ ਪੂਰਨਮਾਸ਼ੀ ਨੂੰ 'ਫੁਲ ਮੂਨ' ਹੋਵੇਗਾ, ਇਸ ਲਈ ਇਸਨੂੰ 'ਬਲੂ ਮੂਨ' ਨਾਮ ਦਿੱਤਾ ਗਿਆ ਹੈ। ਸਾਲ ਦੀ ਚਾਰ ਰੁੱਤਾਂ ਵਿੱਚੋਂ ਪਹਿਲੀ ਰੁੱਤ ਵਿਚ ਜੇਕਰ 4 ਫੁਲ ਮੂਨ ਆ ਜਾਣ, ਤਾਂ ਤੀਜੀ ਪੂਰਨਮਾਸ਼ੀ ਦੇ ਮੂਨ ਨੂੰ 'ਬਲ ਮੂਨ' ਨਾਮ ਦਿੱਤਾ ਜਾਂਦਾ ਹੈ।
ਪਿਛਲਾ ਬਲੂ ਮੂਨ 21 ਮਈ 2016 ਨੂੰ ਹੋਇਆ ਸੀ। ਅਗਲਾ ਬਲੂ ਮੂਨ 22 ਅਗਸਤ 2021 ਨੂੰ ਹੋਵੇਗਾ। 1528 ਤੋਂ ਇਸ ਟਰਮ ਦਾ ਇਸਤੇਮਾਲ ਕੀਤਾ ਗਿਆ। ਅੰਗਰੇਜ਼ੀ ਦੀ ਕਹਾਵਤ betrayer Moon ਦਾ ਨਾਮ ਦਿੱਤਾ ਗਿਆ।1940 ਤੋਂ ਬਾਅਦ ਪਹਿਲੇ ਬਲੂ ਮੂਨ ਤੋਂ ਬਾਅਦ ਦੂਜੇ ਫੁਲ ਮੂਨ ਲਈ ਬਲੂ ਮੂਨ ਟਰਮ ਦਾ ਇਸਤੇਮਾਲ ਕੀਤਾ ਜਾਣ ਲਗਾ। ਨਾਸਾ ਦੀ ਵੈੱਬਸਾਈਟ ਦੇ ਅਨੁਸਾਰ ਹੁਣ 17 ਜੂਨ ਨੂੰ ਪੈਣ ਵਾਲੀ ਫੁਲ ਮੂਨ ਨੂੰ ਸਟਰੋਬਰੀ ਮੂਨ ਦਾ ਨਾਮ ਦਿੱਤਾ ਗਿਆ।