ਚੰਨ ਦੀ ਪਰਤ ਵਿਚ ਛੁਪਿਆ ਹੈ ਸੂਰਜ ਦਾ ਇਤਿਹਾਸ, ਨਾਸਾ ਦੇ ਵਿਗਿਆਨਕ ਨੇ ਕੀਤਾ ਖ਼ੁਲਾਸਾ
ਨਾਸਾ ਦੇ ਵਿਗਿਆਨਕਾਂ ਅਨੁਸਾਰ ਚੰਨ ‘ਤੇ ਸੂਰਜ ਦੇ ਪ੍ਰਾਚੀਨ ਭੇਤਾਂ ਦੇ ਸੁਰਾਗ ਮੌਜੂਦ ਹਨ ਜੋ ਜੀਵਨ ਦੇ ਵਿਕਾਸ ਨੂੰ ਸਮਝਣ ਲਈ ਜ਼ਰੂਰੀ ਹਨ।
ਨਵੀਂ ਦਿੱਲੀ: ਨਾਸਾ ਦੇ ਵਿਗਿਆਨਕਾਂ ਅਨੁਸਾਰ ਚੰਨ ‘ਤੇ ਸੂਰਜ ਦੇ ਪ੍ਰਾਚੀਨ ਭੇਤਾਂ ਦੇ ਸੁਰਾਗ ਮੌਜੂਦ ਹਨ ਜੋ ਜੀਵਨ ਦੇ ਵਿਕਾਸ ਨੂੰ ਸਮਝਣ ਲਈ ਜ਼ਰੂਰੀ ਹਨ। ਕਰੀਬ ਚਾਰ ਅਰਬ ਸਾਲ ਪਹਿਲਾਂ ਸੂਰਜ ਸੌਰ ਮੰਡਲ ਵਿਚ ਤੇਜ਼ ਰੇਡੀਏਸ਼ਨ, ਉੱਚ ਉਰਜਾ ਵਾਲੇ ਬੱਦਲਾਂ ਅਤੇ ਘਾਤਕ ਕਣਾਂ ‘ਚੋਂ ਲੰਘਿਆ ਸੀ। ਅਮਰੀਕਾ ਵਿਚ ਨਾਸਾ ਦੇ ਗੋਡਾਰਡ ਸਪੇਸ ਫਲਾਈਟ ਸੈਂਟਰ ਦੇ ਖੋਜਕਰਤਾਵਾਂ ਨੇ ਦੱਸਿਆ ਕਿ ਇਸ ਪ੍ਰਕੋਪ ਨੇ ਧਰਤੀ ਦੀ ਸ਼ੁਰੂਆਤ ਵਿਚ ਜੀਵਨ ਦੀ ਕੁਸ਼ਲਤਾ ਵਿਚ ਸਹਾਇਤਾ ਕੀਤੀ ਅਤੇ ਅਜਿਹਾ ਧਰਤੀ ਨੂੰ ਗਰਮ ਅਤੇ ਨਮੀਂ ਵਾਲੇ ਰਸ ਰਸਾਇਣਕ ਪ੍ਰਤੀਕਰਮ ਨਾਲ ਹੋਇਆ।
ਸੈਂਟਰ ਦੇ ਤਾਰਾ ਭੌਤਿਕ ਵਿਗਿਆਨੀ ਪ੍ਰਬਲ ਸਕਸੇਨਾ ਨੇ ਹੈਰਾਨੀ ਜਤਾਈ ਕਿ ਧਰਤੀ ਦੀ ਮਿੱਟੀ ਦੇ ਮੁਕਾਬਲੇ ਚੰਦਰਮਾ ਦੀ ਮਿੱਟੀ ਵਿਚ ਘੱਟ ਸੋਡੀਅਮ ਅਤੇ ਪੋਟਾਸ਼ੀਅਮ ਕਿਉਂ ਹਨ ਜਦਕਿ ਚੰਨ ਅਤੇ ਧਰਤੀ ਦਾ ਢਾਂਚਾ ਸਮਾਨ ਤੱਤਾਂ ਨਾਲ ਤਿਆਰ ਹੋਇਆ ਹੈ। ਇਸ ਸਵਾਲ ਦਾ ਜਵਾਬ ਅਪੋਲੋ ਕਾਲ ਦੇ ਚੰਨ ਨਮੂਨਿਆਂ ਅਤੇ ਧਰਤੀ ‘ਤੇ ਪਾਏ ਗਏ ਚੰਨ ਦੇ ਉਲਕਾਪਿੰਡਾਂ ਦਾ ਵਿਸ਼ਲੇਸ਼ਣ ਕਰਨ ਨਾਲ ਪਤਾ ਲੱਗਿਆ ਜੋ ਕਿ ਵਿਗਿਆਨਕਾਂ ਲਈ ਕਈ ਦਹਾਕਿਆਂ ਤੱਕ ਪਹੇਲੀ ਰਹੀ।
ਨਾਸਾ ਦੇ ਗ੍ਰਹਿ ਸਬੰਧੀ ਵਿਗਿਆਨਕ ਰੋਜ਼ਮੈਰੀ ਕਿਲੇਨ ਨੇ ਕਿਹਾ ਕਿ ਧਰਤੀ ਅਤੇ ਚੰਨ ਸਮਾਨ ਤੱਤਾਂ ਨਾਲ ਬਣੇ ਹਨ ਤਾਂ ਸਵਾਲ ਇਹ ਕਿ ਚੰਨ ‘ਤੇ ਇਹ ਤੱਤ ਕਿਉਂ ਖ਼ਤਮ ਹੋ ਗਏ ਹਨ। ਇਸ ਤੋਂ ਬਾਅਦ ਦੋਵੇਂ ਵਿਗਿਆਨਕਾਂ ਨੇ ਸ਼ੱਕ ਪ੍ਰਗਟਾਇਆ ਕਿ ਸੂਰਜ ਦਾ ਇਤਿਹਾਸ ਚੰਨ ਦੀਆਂ ਪਰਤਾਂ ‘ਤੇ ਛੁਪਿਆ ਹੈ।