ਹੁਣ ਸ਼ਰਾਬੀ ਡਰਾਇਵਰ ਦਾ ਸਾਹ ਸੁੰਘ ਕੇ ਆਪੇ ਬੰਦ ਹੋ ਜਾਵੇਗੀ ਕਾਰ, ਪਰਿਵਾਰ ਨੂੰ ਵੀ ਭੇਜੇਗੀ SMS

ਏਜੰਸੀ

ਜੀਵਨ ਜਾਚ, ਤਕਨੀਕ

ਕੋਰਬਾ ਸਥਿਤ 'ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ’ (IIT) ਦੇ ਇਲੈਕਟ੍ਰੀਕਲ ਤੇ ਇਲੈਕਟ੍ਰੌਨਿਕਸ ਇੰਜੀਨੀਅਰਿੰਗ (EEE) ਦੇ ਪੰਜ ਵਿਦਿਆਰਥੀਆਂ ਨੇ ਹੁਣ ਇੱਕ..

New alco sensor system discovered by iit students

ਨਵੀਂ ਦਿੱਲੀ : ਕੋਰਬਾ ਸਥਿਤ 'ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ’ (IIT) ਦੇ ਇਲੈਕਟ੍ਰੀਕਲ ਤੇ ਇਲੈਕਟ੍ਰੌਨਿਕਸ ਇੰਜੀਨੀਅਰਿੰਗ (EEE) ਦੇ ਪੰਜ ਵਿਦਿਆਰਥੀਆਂ ਨੇ ਹੁਣ ਇਕ ਅਜਿਹਾ ਸੈਂਸਰ ਬਣਾਇਆ ਹੈ, ਜੋ ਕਾਰ ਦੀ ਡਰਾਈਵਿੰਗ ਸੀਟ ਸਾਹਮਣੇ ਲੱਗੇ ਕੰਟਰੋਲ ਪੈਨਲ 'ਤੇ ਲੱਗੇਗਾ।  ਇਸ ਸੈਂਸਰ ਵਿਚ ਇੰਨੀ ਤਾਕਤ ਹੈ ਕਿ ਜੇ ਇਸ ਨੂੰ ਅਲਕੋਹਲ ਦੀ ਥੋੜ੍ਹੀ ਜਿਹੀ ਵੀ ਬੋਅ ਕਿਤੇ ਮਹਿਸੂਸ ਹੋ ਜਾਵੇ, ਤਾਂ ਇਹ ਕਾਰ ਨੂੰ ਆਟੋਮੈਟਿਕ ਲਾੱਕ ਕਰ ਦੇਵੇਗਾ।

ਇਸ ਨਾਲ ਇਗਨੀਸ਼ਨ ਤਾਂ ਆੱਨ ਹੋਵੇਗਾ ਪਰ ਇੰਜਣ ਸਟਾਰਟ ਨਹੀਂ ਹੋਵੇਗਾ। ਪਹਿਲਾਂ ਕਾਰ ਵਿਚ ਇਕ ਬਜ਼ਰ ਵੱਜੇਗਾ, ਜੋ ਡਰਾਇਵਰ ਨੂੰ ਡਰਾਇਵਿੰਗ ਨਾ ਕਰਨ ਲਈ ਅਲਰਟ ਕਰੇਗਾ। ਇਸ ਤੋਂ ਬਾਅਦ ਡਰਾਇਵਰ ਦੇ ਨਸ਼ੇ ਵਿਚ ਹੋਣ ਦੀ ਖ਼ਬਰ ਵੀ ਪੁਲਿਸ, ਵਾਹਨ ਮਾਲਕ ਜਾਂ ਪਰਿਵਾਰਕ ਮੈਂਬਰਾਂ ਨੂੰ SMS ਰਾਹੀਂ ਤੁਰੰਤ ਭੇਜੇਗਾ।

ਵਿਦਿਆਰਥੀਆਂ ਨੇ ਇਹ ਸੈਂਸਰ ਆਪਣੇ 8ਵੇਂ ਸਮੈਸਟਰ ਦੇ ਮੇਜਰ ਪ੍ਰੋਜੈਕਟ ਅਧੀਨ ਤਿਆਰ ਕੀਤਾ ਹੈ। ਅਲਕੋਹਲ ਸੈਂਸਿੰਗ ਪ੍ਰੋਜੈਕਟ ਵਿਦ ਇੰਜਨ ਲਾੱਕ ਐੱਸਐੱਮਐੱਸ ਅਲਰਟ ਸਿਸਟਮ ਉੱਤੇ ਕੰਮ ਕਰਨ ਵਾਲੇ ਈਈਈ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਪ੍ਰੋਜੈਕਟ ਨੇਪਰੇ ਚਾੜ੍ਹਨ ਵਿੱਚ ਅੱਠ ਮਹੀਨੇ ਲੱਗ ਗਏ ਹਨ।