ਫੇਸਬੁਕ ਦੀ ਇਕ ਖ਼ਰਾਬੀ ਨਾਲ 68 ਲੱਖ ਯੂਜ਼ਰ ਪ੍ਰਭਾਵਿਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਫੇਸਬੁਕ ਦਾ ਇਕ ਹੋਰ ਪ੍ਰਾਇਵੇਸੀ ਬਗ ਸਾਹਮਣੇ ਆਇਆ ਹੈ ਜਿਸ ਦੇ ਨਾਲ ਯੂਜ਼ਰ ਨੂੰ ਨੁਕਸਾਨ ਪਹੁੰਚਿਆ ਹੈ। ਇਸ ਬਗ ਜਾਂ ਟੈਕਨੀਕਲ ਗਲਿਚ (ਤਕਨੀਕੀ ਖਰਾਬੀ) ਦੇ ਕਾਰਨ ਕਰੀਬ ....

Facebook

ਨਵੀਂ ਦਿੱਲੀ (ਭਾਸ਼ਾ) :- ਫੇਸਬੁਕ ਦਾ ਇਕ ਹੋਰ ਪ੍ਰਾਇਵੇਸੀ ਬਗ ਸਾਹਮਣੇ ਆਇਆ ਹੈ ਜਿਸ ਦੇ ਨਾਲ ਯੂਜ਼ਰ ਨੂੰ ਨੁਕਸਾਨ ਪਹੁੰਚਿਆ ਹੈ। ਇਸ ਬਗ ਜਾਂ ਟੈਕਨੀਕਲ ਗਲਿਚ (ਤਕਨੀਕੀ ਖਰਾਬੀ) ਦੇ ਕਾਰਨ ਕਰੀਬ 68 ਲੱਖ ਫੇਸਬੁਕ ਯੂਜ਼ਰ ਦੇ ਅਕਾਉਂਟ ਪ੍ਰਭਾਵਿਤ ਹੋਏ ਹਨ। ਫੇਸਬੁਕ ਦਾ ਕਹਿਣਾ ਹੈ ਕਿ ਇਹ ਬਗ 12 ਦਿਨ 13 ਤੋਂ 25 ਸਤੰਬਰ ਤੱਕ ਰਿਹਾ ਹੈ। ਜਿਸ ਨੂੰ 25 ਸਤੰਬਰ ਨੂੰ ਠੀਕ ਕਰ ਦਿਤਾ ਗਿਆ ਸੀ। ਹਾਲਾਂਕਿ ਫੇਸਬੁਕ ਦਾ ਕਹਿਣਾ ਹੈ ਕਿ ਉਨ੍ਹਾਂ ਐਪ ਨੂੰ ਮੈਸੇਂਜਰ 'ਤੇ ਭੇਜੇ ਗਏ ਤਸਵੀਰਾਂ ਦਾ ਅਕਸੈਸ ਨਹੀਂ ਮਿਲਿਆ।

ਇਸ ਬਗ ਦੇ ਕਾਰਨ ਐਪ, ਯੂਜ਼ਰ ਦੇ ਟਾਈਮਲਾਈਨ ਤਸਵੀਰਾਂ, ਫੇਸਬੁਕ ਸਟੋਰੀਜ ਨੂੰ ਅਕਸੈਸ ਕਰਨ ਦਾ ਰਾਈਟ ਦਿੰਦਾ ਹੈ ਅਤੇ ਇੱਥੋ ਤੱਕ ਕਿ ਉਹ ਤਸਵੀਰਾਂ ਜੋ ਯੂਜ਼ਰ ਨੇ ਫੇਸਬੁਕ 'ਤੇ ਤਾਂ ਅਪਲੋਡ ਕੀਤੀਆਂ ਪਰ ਸ਼ੇਅਰ ਨਹੀਂ ਕੀਤੀਆਂ ਉਸ ਨੂੰ ਵੀ ਅਕਸੈਸ ਕੀਤਾ ਜਾ ਸਕਦਾ ਹੈ। ਫੇਸਬੁਕ ਦਾ ਕਹਿਣਾ ਹੈ ਕਿ ਉਹ ਅਲਰਟ ਦੇ ਜ਼ਰੀਏ ਉਨ੍ਹਾਂ ਲੋਕਾਂ ਨੂੰ ਚੇਤੰਨ ਕਰਨਗੇ ਜਿਨ੍ਹਾਂ ਦੀਆਂ ਤਸਵੀਰਾਂ ਅਕਸੈਸ ਹੋਈਆਂ ਹਨ। ਫੇਸਬੁਕ ਨੇ ਇਸ ਗਲਤੀ ਲਈ ਅਪਣੇ ਯੂਜ਼ਰ ਤੋਂ ਮਾਫੀ ਮੰਗੀ ਹੈ। ਇਸ ਬਗ ਨੇ 1500 ਥਰਡ ਪਾਰਟੀ ਐਪ ਨੂੰ ਖਪਤਕਾਰਾਂ ਦੇ ਪ੍ਰਾਈਵੇਟ ਤਸਵੀਰਾਂ ਨੂੰ ਅਕਸੈਸ ਕਰਨ ਦੀ ਆਗਿਆ ਦੇ ਦਿਤੀ।

ਡਾਇਰੈਕਟਰ ਆਫ ਇੰਜੀਨੀਅਰਿੰਗ ਟਾਮਰ ਬਾਰ ਨੇ ਇਕ ਸੁਨੇਹੇ ਵਿਚ ਡਿਵੈਲਪਰਸ ਨੂੰ ਕਿਹਾ ਜਦੋਂ ਕੋਈ ਵਿਅਕਤੀ ਫੇਸਬੁਕ 'ਤੇ ਅਪਣੇ ਫੋਟੋ ਤੱਕ ਪਹੁੰਚ ਲਈ ਕਿਸੇ ਐਪ ਨੂੰ ਆਗਿਆ ਦਿੰਦਾ ਹੈ ਤਾਂ ਅਸੀਂ ਅਕਸਰ ਅਜਿਹੇ ਐਪ ਨੂੰ ਲੋਕਾਂ ਦੁਆਰਾ ਉਨ੍ਹਾਂ ਦੀ ਟਾਈਮਲਾਈਨ 'ਤੇ ਸਾਂਝੀ ਕੀਤੀ ਗਈ ਤਸਵੀਰ ਤੱਕ ਪੁੱਜਣ ਦੀ ਆਗਿਆ ਦੇ ਦਿੰਦੇ ਹਾਂ। ਉਨ੍ਹਾਂ ਨੇ ਕਿਹਾ ਇਸ ਕੇਸ ਵਿਚ ਬਗ ਨੇ ਡਿਵੈਲਪਰ ਨੂੰ ਅਜਿਹੀ ਤਸਵੀਰ ਤੱਕ ਪੁੱਜਣ ਦੀ ਆਗਿਆ ਦੇ ਦਿਤੀ ਸੀ ਜਿਨ੍ਹਾਂ ਨੂੰ ਲੋਕਾਂ ਨੇ ਮਾਰਕੀਟ ਪਲੇਸ ਜਾਂ ਫੇਸਬੁਕ ਸਟੋਰੀਜ ਉੱਤੇ ਸਾਂਝਾ ਕੀਤਾ ਸੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਕਰੀਬ 5 ਕਰੋੜ ਤੋਂ ਜ਼ਿਆਦਾ ਫੇਸਬੁਕ ਯੂਜ਼ਰ ਦੇ ਪ੍ਰੋਫਾਈਲ ਦਾ ਡੇਟਾ ਲੀਕ ਹੋ ਗਿਆ ਸੀ। ਡੇਟਾ ਹੈਂਡਲਿੰਗ ਏਜੰਸੀ 'ਕੈਂਬਰਿਜ ਏਨਾਲਿਟਿਕਾ' 'ਤੇ ਇਲਜ਼ਾਮ ਹੈ ਕਿ ਉਸ ਨੇ ਗਲਤ ਤਰੀਕੇ ਨਾਲ 5 ਕਰੋੜ ਤੋਂ ਜ਼ਿਆਦਾ ਫੇਸਬੁਕ ਯੂਜ਼ਰ ਦੇ ਪ੍ਰੋਫਾਈਲ ਤੋਂ ਜਾਣਕਾਰੀਆਂ ਇਕੱਠੀਆ ਕਰ ਕੇ ਚੋਣਾਂ ਨੂੰ ਪ੍ਰਭਾਵਿਤ ਕੀਤਾ। ਇਸ ਮਾਮਲੇ ਦੇ ਆਉਣ ਹੋਣ ਤੋਂ ਬਾਅਦ ਅਮਰੀਕਾ ਅਤੇ ਬ੍ਰਿਟੇਨ ਦੀਆਂ ਏਜੰਸੀਆਂ ਫੇਸਬੁਕ ਅਤੇ ਕੈਂਬਰਿਜ ਏਨਾਲਿਟਿਕਾ ਦੀ ਜਾਂਚ ਕਰ ਰਹੀ ਹੈ, ਉਥੇ ਹੀ ਬੀਜੇਪੀ - ਕਾਂਗਰਸ ਨੇ ਇੱਕ ਦੂਜੇ 'ਤੇ ਕੈਬਰਿਜ ਏਨਾਲਿਟਿਕਾ ਦੀਆਂ ਸੇਵਾਵਾਂ ਲੈਣ ਦਾ ਇਲਜ਼ਾਮ ਲਗਾਇਆ ਹੈ।