Zoom ਨੂੰ ਟੱਕਰ ਦੇਵੇਗਾ FB ਦਾ ਨਵਾਂ ਫੀਚਰ, ਹੁਣ ਮੋਬਾਈਲ ਤੇ Desktop ਦੀ ਸਕੀਰਨ ਕਰ ਸਕੋਗੇ ਸ਼ੇਅਰ

ਏਜੰਸੀ

ਜੀਵਨ ਜਾਚ, ਤਕਨੀਕ

ਫੇਸਬੁੱਕ ਹੁਣ ਵੀਡੀਓ ਕਾਲਿੰਗ ਪਲੇਟਫਾਰਮ ਜ਼ੂਮ ਨੂੰ ਟੱਕਰ ਦੇਣ ਲਈ ਨਵੇਂ ਫੀਚਰ ਲੈ ਕੇ ਆ ਰਿਹਾ ਹੈ।

Messenger

ਨਵੀਂ ਦਿੱਲੀ: ਫੇਸਬੁੱਕ ਹੁਣ ਵੀਡੀਓ ਕਾਲਿੰਗ ਪਲੇਟਫਾਰਮ ਜ਼ੂਮ ਨੂੰ ਟੱਕਰ ਦੇਣ ਲਈ ਨਵੇਂ ਫੀਚਰ ਲੈ ਕੇ ਆ ਰਿਹਾ ਹੈ। ਹੁਣ ਮੈਸੇਂਜਰ ਵਿਚ ਵੀ ਇਕ ਅਜਿਹਾ ਫੀਚਰ ਜੋੜਿਆ ਗਿਆ ਹੈ ਜੋ ਜ਼ੂਮ ਵੀਡੀਓ ਕਾਲਿੰਗ ਪਲੇਟਫਾਰਮ ਨਾਲ ਮਿਲਦਾ-ਜੁਲਦਾ ਹੈ। ਹੁਣ ਮੈਸੇਂਜਰ ਵਿਚ ਵੀ ਵੀਡੀਓ ਕਾਲਿੰਗ ਦੌਰਾਨ ਤੁਸੀਂ ਸਕਰੀਨ ਸ਼ੇਅਰ ਕਰ ਸਕੋਗੇ।

ਇਸ ਫੀਚਰ ਨੂੰ ਐਂਡ੍ਰਾਇਡ ਅਤੇ ਆਈਓਐਸ ਦੇ ਮੈਸੇਂਜਰ ਐਪ ਵਿਚ ਦਿੱਤਾ ਜਾਵੇਗਾ। ਇਸ ਦੇ ਤਹਿਤ ਗਰੁੱਪ ਵੀਡੀਓ ਕਾਲ ਜਾਂ ਫਿਰ ਵਨ ਆਨ ਵਨ ਵੀਡੀਓ ਕਾਲ ਦੌਰਾਨ ਇਕ ਦੂਜੇ ਦੇ ਨਾਲ ਸਕਰੀਨ ਸ਼ੇਅਰ ਕੀਤੀ ਜਾ ਸਕੇਗੀ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਸ਼ੁਰੂ ਹੋਏ ਲੌਕਡਾਊਨ ਤੋਂ ਬਾਅਦ ਹੀ ਵੀਡੀਓ ਕਾਲਿੰਗ ਪਲੇਟਫਾਰਮ ਦੀ ਮੰਗ ਤੇਜ਼ੀ ਨਾਲ ਵਧੀ ਹੈ।

ਇਸ ਦੇ ਚਲਦਿਆਂ ਫੇਸਬੁੱਕ ਨੇ ਵੀ ਮੈਸੇਂਜਰ ਦੇ ਗਰੁੱਪ ਵੀਡੀਓ ਕਾਲਿੰਗ ਸਰਵਿਸ ਰੂਮ ਦੀ ਸ਼ੁਰੂਆਤ ਕੀਤੀ ਸੀ। ਇਸ ਸਕਰੀਨ ਸ਼ੇਅਰਿੰਗ ਫੀਚਰ ਨੂੰ 8 ਲੋਕਾਂ ਨਾਲ ਵੀਡੀਓ ਕਾਲਿੰਗ ਦੌਰਾਨ ਵਰਤਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਰੂਮਸ ਦੀ ਗੱਲ਼ ਕਰੀਏ ਤਾਂ ਇੱਥੇ 16 ਲੋਕਾਂ ਦੇ ਨਾਲ ਸਕਰੀਨ ਸ਼ੇਅਰ ਕੀਤੀ ਜਾ ਸਕਦੀ ਹੈ।

ਮੈਸੇਂਜਰ ਵਿਚ ਦਿੱਤੇ ਜਾਣ ਵਾਲੇ ਸਕਰੀਨ ਸ਼ੇਅਰ ਫੀਚਰ ਦੀ ਗੱਲ਼ ਕਰੀਏ ਤਾਂ ਇਸ ਦੇ ਤਹਿਤ ਤੁਸੀਂ ਵੀਡੀਓ ਕਾਲਿੰਗ ਵਿਚ ਹਿੱਸਾ ਲੈ ਰਹੇ ਲੋਕਾਂ ਨੂੰ ਅਪਣੇ ਸਮਾਰਟਫੋਨ ਦੀ ਸਕਰੀਨ ਦਿਖਾ ਸਕੋਗੇ। ਉਦਾਹਰਣ ਦੇ ਤੌਰ ‘ਤੇ ਜੇਕਰ ਤੁਸੀਂ ਕੋਈ ਵੀਡੀਓ ਦੇਖ ਰਹੇ ਹੋ ਜਾਂ ਫਿਰ ਕੋਈ ਪ੍ਰਜੈਕਟ ਦੇਖ ਰਹੇ ਹੋ ਤਾਂ ਤੁਸੀਂ ਸਕਰੀਨ ਸ਼ੇਅਰਿੰਗ ਦੇ ਜ਼ਰੀਏ ਗਰੁੱਪ ਕਾਲਿੰਗ ਨਾਲ ਜੁੜੇ ਲੋਕਾਂ ਦੇ ਨਾਲ ਸਕਰੀਨ ਸ਼ੇਅਰ ਕਰ ਸਕੋਗੇ।

ਸਕਰੀਨ ਸ਼ੇਅਰਿੰਗ ਦਾ ਇਹ ਫੀਚਰ ਨਾ ਸਿਰਫ ਮੋਬਾਈਲ ਐਪ ‘ਤੇ ਉਪਲਬਧ ਹੋਵੇਗਾ ਬਲਕਿ ਮੈਸੇਂਜਰ ਰੂਮ ਵੈੱਬ ‘ਤੇ ਵੀ ਇਸ ਦੀ ਵਰਤੋਂ ਕੀਤੀ ਜਾ ਸਕੇਗੀ। ਯਾਨੀ ਅਜਿਹਾ ਕਰ ਕੇ ਤੁਸੀਂ ਅਪਣੇ ਕੰਪਿਊਟਰ ਦੀ ਸਕਰੀਨ ਵੀ ਸ਼ੇਅਰ ਕਰ ਸਕੋਗੇ।