WhatsApp 'ਚ ਹੁਣ ਚੈਟ ਦੇ ਨਾਲ ਵੇਖ ਸਕੋਗੇ ਵੀਡੀਓ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਵਟਸਐਪ ਯੂਜ਼ਰਸ ਲਈ ਖੁਸ਼ਖਬਰੀ ਹੈ। ਮੈਸੇਜਿੰਗ ਐਪ ਵਟਸਐਪ ਨੇ ਲੇਟੈਸਟ ਅਪਡੇਟ ਵਿਚ ਅਪਣੇ Android ਐਪ ਲਈ Picture-in-Picture (PIP) Mode ਪੇਸ਼ ਕਰ ਦਿਤਾ ਹੈ...

Whatsapp New Feature

ਵਟਸਐਪ ਯੂਜ਼ਰਸ ਲਈ ਖੁਸ਼ਖਬਰੀ ਹੈ। ਮੈਸੇਜਿੰਗ ਐਪ ਵਟਸਐਪ ਨੇ ਲੇਟੈਸਟ ਅਪਡੇਟ ਵਿਚ ਅਪਣੇ Android ਐਪ ਲਈ Picture-in-Picture (PIP) Mode ਪੇਸ਼ ਕਰ ਦਿਤਾ ਹੈ। ਯਾਨੀ, ਐਂਡਰਾਇਡ ਯੂਜ਼ਰ ਹੁਣ ਵਟਸਐਪ ਦੇ ਇਸ ਸ਼ਾਨਦਾਰ ਫੀਚਰ ਦੀ ਵਰਤੋਂ ਕਰ ਪਾਉਣਗੇ। PIP ਮੋਡ ਇਸ ਸਾਲ ਦੀ ਸ਼ੁਰੂਆਤ ਵਿਚ iOS ਵਿਚ ਆ ਗਿਆ ਸੀ। ਵਟਸਐਪ ਦਾ ਇਹ ਫੀਚਰ ਦੋ ਮਹੀਨੇ ਤੋਂ ਵੱਧ ਸਮੇਂ ਤੋਂ beta ਮੋਡ ਵਿਚ ਹੈ। ਵਟਸਐਪ ਬੇਟਾ ਯੂਜ਼ਰਸ ਲਈ ਇਸ ਨੂੰ ਇਸ ਸਾਲ ਅਕਤੂਬਰ ਵਿਚ ਸਪੌਟ ਕੀਤਾ ਗਿਆ ਸੀ।  

Android ਯੂਜ਼ਰਸ ਲਈ PIP ਮੋਡ ਵਟਸਐਪ ਸਟੇਬਲ ਵਰਜਨ 2.18.380 ਦੇ ਨਾਲ Play Store ਦੇ ਜ਼ਰੀਏ ਆ ਰਿਹਾ ਹੈ।  ਇਸ ਨਵੇਂ ਫੀਚਰ ਦੀ ਮਦਦ ਨਾਲ ਵਟਸਐਪ ਦੀ ਵਰਤੋਂ ਕਰਨ ਵਾਲੇ ਐਂਡਰਾਇਡ ਯੂਜ਼ਰਸ ਚੈਟ ਛੱਡੇ ਬਿਨਾਂ ਹੀ ਵੀਡੀਓ ਵੀ ਵੇਖ ਸਕੋਗੇ। ਯਾਨੀ, ਜੇਕਰ ਕੋਈ ਯੂਜ਼ਰ ਚੈਟਿੰਗ ਕਰ ਰਿਹਾ ਹੈ ਅਤੇ ਉਦੋਂ ਕੋਈ ਵੀਡੀਓ ਲਿੰਕ ਆ ਜਾਂਦਾ ਹੈ ਤਾਂ ਯੂਜ਼ਰ ਨੂੰ ਵੀਡੀਓ ਦੇਖਣ ਲਈ ਚੈਟਿੰਗ ਨਹੀਂ ਛੱਡੀ ਹੋਵੇਗੀ, ਉਹ ਉਥੇ ਹੀ ਉਤੇ ਭੇਜਿਆ ਗਿਆ ਵੀਡੀਓ ਵੇਖ ਸਕੋਗੇ।  

ਫਿਲਹਾਲ, ਇਹ ਫੀਚਰ YouTube, Facebook ਅਤੇ Instagram ਤੋਂ ਆਉਣ ਵਾਲੇ ਵੀਡੀਓ ਲਈ ਹੈ। ਜਿਵੇਂ ਹੀ ਕਿਸੇ ਯੂਜ਼ਰ ਕੋਲ ਇਹਨਾਂ ਵਿਚੋਂ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਕੋਈ ਲਿੰਕ ਆਵੇਗਾ ਇਹ ਫੀਚਰ ਐਕਟਿਵੇਟ ਹੋ ਜਾਵੇਗਾ।  ਯੂਜ਼ਰ ਜਿਵੇਂ ਹੀ ਲਿੰਕ ਉਤੇ ਕਲਿਕ ਕਰੇਗਾ, ਵੀਡੀਓ ਪਿਕਚਰ-ਇਨ-ਪਿਕਚਰ ਮੋਡ ਵਿਚ ਪਲੇ ਹੋਣ ਲਗੇਗਾ। ਇਸ ਵਿਚ ਯੂਜ਼ਰ ਨੂੰ ਚੈਟ ਨਹੀਂ ਛੱਡਣੀ ਪਵੇਗੀ।  

ਵਟਸਐਪ ਅਪਣੇ ਯੂਜ਼ਰਸ ਲਈ ਛੇਤੀ ਹੀ ਕਈ ਨਵੇਂ ਫ਼ੀਚਰਸ ਲਿਆਉਣ ਦੀ ਤਿਆਰੀ ਵਿਚ ਹੈ। ਇਸ ਫ਼ੀਚਰ ਵਿਚ ਡਾਰਕ ਮੋਡ,  QR ਕੋਡ ਦੇ ਜ਼ਰੀਏ ਕੰਟੈਕਟ ਸ਼ੇਅਰਿੰਗ, ਮਲਟੀ ਸ਼ੇਅਰਸ ਫਾਈਲ ਸ਼ਾਮਿਲ ਹਨ। ਵਟਸਐਪ ਵਿਚ ਆਉਣ ਵਾਲਾ ਡਾਰਕ ਮੋਡ,  YouTube, Google Maps, Twitter ਵਰਗੇ ਦੂਜੇ ਪਲੇਟਫਾਰਮ ਵਿਚ ਪੇਸ਼ ਕੀਤੇ ਗਏ ਡਾਰਕ ਮੋਡ ਦੀ ਤਰ੍ਹਾਂ ਹੋਵੇਗਾ।  ਵਟਸਐਪ ਨੇ ਹਾਲ ਹੀ ਵਿਚ iPhone ਯੂਜ਼ਰਸ ਲਈ Group Video ਕਾਲਸ ਲਈ ਨਵਾਂ ਬਟਨ ਪੇਸ਼ ਕੀਤਾ ਹੈ।