WhatsApp Dark mode ਦੀ ਪਹਿਲੀ ਝਲਕ ਆਈ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇੰਸਟੈਂਟ ਮੈਸੇਜਿੰਗ ਐਪ ਛੇਤੀ ਹੀ ਡਾਰਕ ਮੋਡ ਫੀਚਰ ਪੇਸ਼ ਕਰਨ ਦੀ ਤਿਆਰੀ ਵਿਚ ਹੈ। ਇਹ ਫ਼ੀਚਰ ਪਿਛਲੇ ਕਾਫ਼ੀ ਸਮੇਂ ਤੋਂ ਖਬਰਾਂ ਵਿਚ ਬਣਿਆ ਹੋਇਆ ਹੈ। ਹੁਣ ਇਸ ...

WhatsApp Dark Mode

ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਐਪ ਛੇਤੀ ਹੀ ਡਾਰਕ ਮੋਡ ਫੀਚਰ ਪੇਸ਼ ਕਰਨ ਦੀ ਤਿਆਰੀ ਵਿਚ ਹੈ। ਇਹ ਫ਼ੀਚਰ ਪਿਛਲੇ ਕਾਫ਼ੀ ਸਮੇਂ ਤੋਂ ਖਬਰਾਂ ਵਿਚ ਬਣਿਆ ਹੋਇਆ ਹੈ। ਹੁਣ ਇਸ ਨਾਲ ਸਬੰਧਤ ਇਕ ਅਤੇ ਡਿਵੈਲਪਮੈਂਟ ਦੀ ਜਾਣਕਾਰੀ ਮਿਲੀ ਹੈ। WABetainfo ਨੇ ਇਕ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ ਜਿਸ ਦੇ ਨਾਲ ਇਹ ਵਿਖਾਇਆ ਗਿਆ ਹੈ ਕਿ ਵਟਸਐਪ ਡਾਰਕ ਮੋਡ ਕਿਸ ਤਰ੍ਹਾਂ ਨਾਲ ਵਿਖਾਈ ਦੇਵੇਗਾ। ਇਸ ਕੰਸੈਪਟ ਇਮੇਜ ਦੇ ਮੁਤਾਬਕ, ਇਹ ਫ਼ੀਚਰ ਵਟਸਐਪ ਦੇ ਐਂਡਰਾਇਡ ਪਲੇਟਫਾਰਮ 'ਤੇ ਪੇਸ਼ ਕੀਤਾ ਜਾਵੇਗਾ।

ਉਥੇ ਹੀ, ਇਸ ਨੂੰ iOS ਪਲੇਟਫਾਰਮ 'ਤੇ ਵੀ ਪੇਸ਼ ਕੀਤੇ ਜਾਣ ਦੀ ਪੂਰੀ ਉਮੀਦ ਹੈ। ਤੁਹਾਨੂੰ ਦੱਸ ਦਈਏ ਕਿ YouTube, Google Maps, Twitter ਵਰਗੀ ਐਪਸ 'ਤੇ ਪਹਿਲਾਂ ਹੀ ਡਾਰਕ ਮੋਡ ਪੇਸ਼ ਕਰ ਦਿਤਾ ਗਿਆ ਹੈ। ਉਥੇ ਹੀ, ਇੰਸਟਾਗ੍ਰਾਮ ਅਤੇ ਵਟਸਐਪ 'ਤੇ ਇਸ ਨੂੰ ਛੇਤੀ ਹੀ ਪੇਸ਼ ਕੀਤਾ ਜਾਵੇਗਾ। 

ਜਿਵੇਂ ਕਿ ਨਾਮ ਤੋਂ ਹੀ ਪਤਾ ਚਲਦਾ ਹੈ ਇਸ ਫ਼ੀਚਰ ਦੇ ਤਹਿਤ ਵਾਈਟ ਬੈਗਰਾਉਂਡ ਨੂੰ ਬਲੈਕ ਵਿਚ ਕਨਵਰਟ ਕਰ ਦਿਤਾ ਜਾਵੇਗਾ। ਇਸ ਦੀ ਵਰਤੋਂ ਨਾਲ ਅੱਖਾਂ 'ਤੇ ਘੱਟ ਅਸਰ ਪਵੇਗਾ। ਇਸ ਨਵੇਂ ਮੋਡ ਨਾਲ ਸਮਾਰਟਫੋਨ ਦੀ ਬੈਟਰੀ ਲਾਈਫ਼ ਵੀ ਵੱਧ ਜਾਵੇਗੀ। ਗੂਗਲ ਨੇ ਮੰਨਿਆ ਸੀ ਕਿ ਇਸ ਫ਼ੀਚਰ ਦੇ ਜ਼ਰੀਏ 43 ਫ਼ੀ ਸਦੀ ਤੱਕ ਘੱਟ ਪਾਵਰ ਖਪਤ ਹੋਵੇਗੀ। ਖਬਰਾਂ ਦੀਆਂ ਮੰਨੀਏ ਤਾਂ ਇਸ ਫ਼ੀਚਰ ਨੂੰ ਐਂਡਰਾਇਡ 9 ਪਾਈ ਦੇ ਨਾਲ ਉਪਲੱਬਧ ਕਰਾਇਆ ਜਾਵੇਗਾ। 

ਉਥੇ ਹੀ ਵਟਸਐਪ ਨੇ ਦੁਨੀਆਭਰ ਦੇ ਯੂਜ਼ਰਸ ਲਈ ਮੈਸੇਜ ਫਾਰਵਰਡ ਕਰਨ ਦੀ ਮਿਆਦ ਨੂੰ 5 ਤੱਕ ਸੀਮਿਤ ਕਰ ਦਿਤਾ ਹੈ। ਇਸ ਦੇ ਤਹਿਤ ਕੋਈ ਵੀ ਯੂਜ਼ਰ ਕਿਸੇ ਮੈਸੇਜ ਨੂੰ 5 ਲੋਕਾਂ ਤੱਕ ਨੂੰ ਫਾਰਵਰਡ ਕਰ ਸਕਦਾ ਸੀ। ਹੁਣ ਇਹ ਫ਼ੀਚਰ ਦੁਨੀਆਭਰ ਦੇ ਸਾਰੇ ਯੂਜ਼ਰਸ ਲਈ ਰੋਲਆਉਟ ਕਰ ਦਿਤਾ ਗਿਆ ਹੈ।

ਹੁਣ ਦੁਨੀਆ ਵਿਚ ਕੋਈ ਵੀ ਯੂਜ਼ਰ ਇਕ ਮੈਸੇਜ ਨੂੰ ਸਿਰਫ਼ 5 ਲੋਕਾਂ ਤੱਕ ਹੀ ਫਾਰਵਰਡ ਕਰ ਪਾਵੇਗਾ। ਜੇਕਰ ਉਹ ਛੇਵੇਂ ਵਿਅਕਤੀ ਨੂੰ ਮੈਸੇਜ ਫਾਰਵਰਡ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਐਪ 'ਤੇ ਪੌਪ-ਅਪ ਆਵੇਗਾ ਕਿ ਤੁਸੀਂ ਸਿਰਫ਼ ਪੰਜ ਲੋਕਾਂ ਨੂੰ ਹੀ ਇਕੱਠੇ ਮੈਸੇਜ ਭੇਜ ਸਕਦੇ ਹੋ।