Google ਨੇ ਹਟਾਏ ਵਾਇਰਸ ਵਾਲੇ 22 ਐਪ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਗੂਗਲ ਇੰਨੀ ਦਿਨੀਂ ਪਲੇ ਸਟੋਰ 'ਤੇ ਵਾਇਰਸ ਦੇ ਨਾਲ ਅਪਲੋਡ ਹੋਈ ਐਪ ਨੂੰ ਲੱਭਣ ਵਿਚ ਲੱਗੀ ਹੈ। ਇਸ ਕੜੀ ਵਿਚ ਉਸ ਨੇ ਅਪਣੇ ਪਲੇ ਸਟੋਰ ਤੋਂ 22 ਐਪ ਹਟਾਈਆਂ ਹਨ। ਇਸ ਐਪ ...

Google

ਨਵੀਂ ਦਿੱਲੀ (ਭਾਸ਼ਾ) :- ਗੂਗਲ ਇੰਨੀ ਦਿਨੀਂ ਪਲੇ ਸਟੋਰ 'ਤੇ ਵਾਇਰਸ ਦੇ ਨਾਲ ਅਪਲੋਡ ਹੋਈ ਐਪ ਨੂੰ ਲੱਭਣ ਵਿਚ ਲੱਗੀ ਹੈ। ਇਸ ਕੜੀ ਵਿਚ ਉਸ ਨੇ ਅਪਣੇ ਪਲੇ ਸਟੋਰ ਤੋਂ 22 ਐਪ ਹਟਾਈਆਂ ਹਨ। ਇਸ ਐਪ ਵਿਚ ਵਾਇਰਸ ਹੋਣ ਦੀ ਗੱਲ ਕਹੀ ਜਾ ਰਹੀ ਹੈ। ਗੂਗਲ ਦੇ ਮੁਤਾਬਕ ਇਸ ਐਪ ਵਿਚ ਖ਼ਤਰਨਾਕ ਵਾਇਰਸ ਛਿਪੇ ਹੋਏ ਸਨ। ਇਸ ਸਾਰੇ ਐਪ ਦਾ ਇਸਤੇਮਾਲ ਆਨਲਾਈਨ ਫਰੌਡ ਲਈ ਕੀਤਾ ਜਾਂਦਾ ਹੈ।

ਇਸ ਐਪ ਨੂੰ 2 ਮਿਲੀਅਨ ਮਤਲਬ 20 ਲੱਖ ਵਾਰ ਡਾਉਨਲੋਡ ਕੀਤਾ ਜਾ ਚੁੱਕਿਆ ਹੈ। ਗੂਗਲ ਨੂੰ Sophos ਨਾਮ ਦੀ ਸਾਈਬਰ ਸਿਕਓਰਿਟੀ ਕੰਪਨੀ ਨੇ ਇਸ ਐਪ ਦੇ ਬਾਰੇ ਵਿਚ ਜਾਣਕਾਰੀ ਦਿਤੀ ਹੈ। Sophos ਨੇ ਅਪਣੇ ਜਾਂਚ ਵਿਚ ਪਾਇਆ ਕਿ ਇਹ ਐਪ Andr ਅਤੇ Clickr ਐਡ ਨੈੱਟਵਰਕ ਨਾਲ ਜੁੜੇ ਹੋਏ ਹਨ। ਇਸ ਸਿਕਓਰਿਟੀ ਕੰਪਨੀ ਨੇ ਅਪਣੀ ਜਾਂਚ ਰਿਪੋਰਟ ਵਿਚ ਲਿਖਿਆ ਕਿ ਇਹ ਸਾਰੇ ਚੰਗੀ ਤਰ੍ਹਾਂ ਨਾਲ ਆਰਗੇਨਾਈਜ਼ਡ ਕੀਤੇ ਹੋਏ ਵਾਇਰਸ ਹਨ ਜੋ ਯੂਜ਼ਰ ਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦੇ ਹਨ।

ਇੰਨਾ ਹੀ ਨਹੀਂ ਇਹ ਵਾਇਰਸ ਸਮੁੱਚੇ ਐਂਡਰਾਇਡ ਇਕੋਸਿਸਟਮ ਨੂੰ ਤਹਸ - ਨਹਸ ਕਰ ਸਕਦੇ ਹਨ, ਕਿਉਂਕਿ ਇਹ ਐਪ ਐਡ ਨੈੱਟਵਰਕ ਉੱਤੇ ਫੇਕ ਕਲਿਕ ਕਰਕੇ ਚੰਗੀ - ਖਾਸੀ ਰਿਵੇਨਿਊ ਜਨਰੇਟ ਕਰਦੇ ਹਨ ਅਤੇ ਫੇਕ ਰਿਕਵੇਸਟ ਭੇਜਦੇ ਹਨ। Sophos ਨੇ ਅਪਣੇ ਬਲੌਗ ਵਿਚ ਲਿਖਿਆ ਕਿ ਇਸ ਐਪ ਵਿਚ ਇਹ ਵਾਇਰਸ ਹੋਣ ਦੀ ਵਜ੍ਹਾ ਨਾਲ ਸਮਾਰਟਫੋਨ ਯੂਜ਼ਰ ਦੀ ਬੈਟਰੀ ਡਰੇਨ ਹੋਣ ਲੱਗਦੀ ਹੈ।

ਇਸ ਤੋਂ ਇਲਾਵਾ ਡਾਟਾ ਦੀ ਵੀ ਖਪਤ ਕਰਦਾ ਹੈ। ਜਿਸ ਦੀ ਮੁੱਖ ਵਜ੍ਹਾ ਇਸ ਵਾਇਰਸ ਦਾ ਬੈਕਗਰਾਉਂਡ ਵਿਚ ਕੰਪਨੀ ਦੇ ਸਰਵਰ ਨਾਲ ਕਨੈਕਟ ਹੋਣਾ ਹੈ ਅਤੇ ਕਨੈਕਟੀਵਿਟੀ ਕਾਇਮ ਕਰਨਾ ਹੈ। Sophos ਨੇ ਇਨ੍ਹਾਂ ਸਾਰਿਆਂ 22 ਖਤਰਨਾਕ ਐਪ ਦੀ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ ਵਿਚ ਇਹ ਖਤਰਨਾਕ ਵਾਇਰਸ ਦੀ ਮੌਜ਼ੂਦਗੀ ਹੈ। ਐਪ ਦੀ ਲਿਸਟ 'ਚ ਇਹ 22 ਐਪ ਸ਼ਾਮਲ ਹਨ।

Zombie Killer, Space Rocket, Neon Pong, Just Flashlight, Table Soccer, Cliff Diver, Box Stack, Jelly Slice, AK Blackjack, Color Tiles, Animal Match, Roulette Mania, HexaFall, HexaBlocks, PairZap, Magnifeye, Join Up, ShapeSorter, Tak A Trip, Snake Attack, Math Solver, Sparkle FlashLight