ਯੂਏਈ ਜਾਣ ਵਾਲੇ ਭਾਰਤੀਆਂ ਨੂੰ ਪਾਸਪੋਰਟ 'ਤੇ ਮਿਲੇਗਾ ਵੀਜ਼ਾ ਆਨ ਅਰਾਈਵਲ
ਇਸ ਦਾ ਨਵੀਨੀਕਰਣ 250 ਦਿਰਹਮ ਫ਼ੀਸ ਅਤੇ 20 ਦਿਰਹਮ ਸੇਵਾ ਫ਼ੀਸ ਦੇ ਕੇ ਵਧਾਇਆ ਜਾ ਸਕਦਾ ਹੈ।
ਨਵੀਂ ਦਿੱਲੀ: ਜੇ ਤੁਸੀਂ ਪਰਵਾਰ ਅਤੇ ਦੋਸਤਾਂ ਨਾਲ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਹੁਣ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਪਰ ਇਸ ਦੇ ਲਈ ਤੁਹਾਡੇ ਕੋਲ ਪਹਿਲਾਂ ਤੋਂ ਬ੍ਰਿਟੇਨ ਜਾਂ ਯੂਰੋਪੀਏ ਸੰਘ ਦਾ ਨਿਵਾਸ ਵੀਜ਼ਾ ਹੋਣਾ ਚਾਹੀਦਾ ਹੈ। ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ ਜਨਰਲ ਡਾਇਰੈਕਟੋਰੇਟ ਆਫ ਰੇਜੀਡੈਂਸੀ ਅਤੇ ਫਾਰੇਨਸਰ ਅਫੇਅਰਸ ਨੇ ਦੁਬਈ ਵਿਚ ਨਿਵਾਸੀਆਂ ਨੂੰ ਯਾਦ ਦਿਵਾਉਂਦੇ ਹੋਏ ਕਿਹਾ ਕਿ ਉਹ ਅਪਣੇ ਪਰਵਾਰ ਦੇ ਮੈਂਬਰਾਂ ਅਤੇ ਦੋਸਤਾਂ ਨੂੰ ਯੂਏਈ ਦੀ ਯਾਤਰਾ 'ਤੇ ਲਿਜਾ ਸਕਦੇ ਹਨ।
ਇਸ ਹਫ਼ਤੇ ਦੀ ਸ਼ੁਰੂਆਤ ਵਿਚ ਜੀਡੀਆਰਐਫਏ ਵੱਲੋਂ ਸੋਸ਼ਲ ਨੈਟਵਰਕਿੰਗ ਸਾਈਟਸ 'ਤੇ ਅਪਲੋਡ ਕੀਤੇ ਗਏ ਵੀਡੀਉ ਵਿਚ ਕਿਹਾ ਗਿਆ ਕਿ ਭਾਰਤੀ ਨਾਗਰਿਕ ਜਿਸ ਕੋਲ ਆਮ ਪਾਸਪੋਰਟ ਹਨ ਉਹਨਾਂ ਕੋਲ ਬ੍ਰਿਟੇਨ ਜਾਂ ਯੂਰੋਪੀਏ ਸੰਘ ਦੇ ਦੇਸ਼ਾਂ ਦਾ ਨਿਵਾਸ ਵੀਜ਼ਾ ਹੈ ਉਹ ਸਾਰੇ ਯੂਏਈ ਦਾਖਲੇ ਦੇ ਸਥਾਨ ਤੋਂ ਜਾਣ ਦੀ ਇਜ਼ਾਜਤ ਲੈ ਸਕਦੇ ਹਨ। ਇਸ ਦੇ ਲਈ ਬ੍ਰਿਟੇਨ ਜਾਂ ਯੂਰੋਪੀਆ ਸੰਘ ਦੁਆਰਾ ਛੇ ਮਹੀਨੇ ਦਾ ਨਿਵਾਸ ਵੀਜ਼ਾ ਹੋਣਾ ਚਾਹੀਦਾ ਹੈ।
ਭਾਰਤੀ ਯਾਤਰੀ ਇਸ ਤੋਂ ਬਾਅਦ 100 ਦਿਰਹਮ ਦੀ ਫ਼ੀਸ ਅਤੇ 20 ਦਿਰਹਮ ਸੇਵਾ ਫ਼ੀਸ ਦੇ ਕੇ ਅਪਣਾ ਦਾਖਲਾ ਪਰਮਿਟ ਪ੍ਰਾਪਤ ਕਰ ਸਕਦੇ ਹਨ। ਇਸ ਦੇ ਲਈ ਉਹਨਾਂ ਨੂੰ ਮਰਹਬਾ ਸਰਵਿਸ ਕਾਉਂਟਰ 'ਤੇ ਜਾਣਾ ਪਵੇਗਾ। ਸੰਯੁਕਤ ਅਰਬ ਅਮੀਰਾਤ ਵਿਚ ਰਹਿਣ ਦਾ ਸਮਾਂ ਵਧ ਤੋਂ ਵਧ 14 ਦਿਨਾਂ ਦਾ ਹੈ ਅਤੇ ਇਸ ਦਾ ਨਵੀਨੀਕਰਣ 250 ਦਿਰਹਮ ਫ਼ੀਸ ਅਤੇ 20 ਦਿਰਹਮ ਸੇਵਾ ਫ਼ੀਸ ਦੇ ਕੇ ਵਧਾਇਆ ਜਾ ਸਕਦਾ ਹੈ। ਇਕ ਵਾਰ ਵਿਸਤਾਰ ਦਿੱਤੇ ਜਾਣ ਤੋਂ ਬਾਅਦ ਵੱਧ ਤੋਂ ਵੱਧ 28 ਦਿਨ ਰਿਹਾ ਜਾ ਸਕਦਾ ਹੈ।