ਇਕ ਭਾਰਤੀ ਫ਼ੌਜ਼ੀ ਦਾ ਮੰਦਿਰ...ਜਿੱਥੇ ਚੀਨੀ ਫ਼ੌਜ ਵੀ ਝੁਕਾਉਂਦੀ ਹੈ ਸਿਰ

ਏਜੰਸੀ

ਜੀਵਨ ਜਾਚ, ਯਾਤਰਾ

ਲੋਕਾਂ ਦਾ ਵੀ ਇਹੀ ਮੰਨਣਾ ਹੈ ਅਤੇ ਦੂਰ-ਦੂਰ ਤੋਂ ਲੋਕ ਇੱਥੇ ਬਾਬਾ ਹਰਭਜਨ ਸਿੰਘ...

Know every thing about baba harbhajan singh mandir east sikkim

ਨਵੀਂ ਦਿੱਲੀ: ਸਿੱਕਮ ਵਿਚ ਭਾਰਤ-ਚੀਨ ਸਰਹੱਦ ਤੇ ਅਜਿਹੇ ਵੀ ਫੌਜ਼ੀ ਹਨ ਜਿਹੜੇ ਮੌਤ ਦੇ 48 ਸਾਲ ਬਾਅਦ ਵੀ ਸਰਹੱਦ ਦੀ ਰੱਖਿਆ ਕਰ ਰਹੇ ਹਨ। ਸੁਣਨ ਵਿਚ ਥੋੜਾ ਅਜੀਬ ਲਗ ਸਕਦਾ ਹੈ ਪਰ ਭਾਰਤੀ ਫੌਜ਼ੀ ਹਰਭਜਨ ਸਿੰਘ ਦੇ ਮੰਦਿਰ ਵਿਚ ਚੀਨੀ ਫੌਜ਼ ਵੀ ਸਿਰ ਝੁਕਾਉਂਦੀ ਹੈ। ਆਖਿਰ ਕੌਣ ਹੈ ਇਹ ਬਾਬਾ ਜਿਸ ਦਾ ਭਾਰਤੀ ਫੌਜ਼ ਨੇ 14 ਹਜ਼ਾਰ ਫੁੱਟ ਦੀ ਉਚਾਈ ਤੇ ਮੰਦਿਰ ਬਣਵਾਇਆ ਹੋਇਆ ਹੈ।

ਲੋਕਾਂ ਦਾ ਵੀ ਇਹੀ ਮੰਨਣਾ ਹੈ ਅਤੇ ਦੂਰ-ਦੂਰ ਤੋਂ ਲੋਕ ਇੱਥੇ ਬਾਬਾ ਹਰਭਜਨ ਸਿੰਘ ਦੇ ਮੰਦਿਰ ਵਿਚ ਪੂਜਾ ਕਰ ਰਹੇ ਹਨ। ਸਿੱਕਮ ਦੀ ਰਾਜਧਾਨੀ ਗੰਗਟੋਕ ਵਿਚ ਜੇਲੇਪ ਦਰਾਂ ਅਤੇ ਨਾਥੂਲਾ ਦਰਾਂ ਵਿਚ ਬਣਿਆ ਬਾਬਾ ਹਰਭਜਨ ਸਿੰਘ ਮੰਦਿਰ ਲਗਭਗ 14 ਹਜ਼ਾਰ ਫੁੱਟ ਦੀ ਉਚਾਈ ਤੇ ਸਥਿਤ ਹੈ। ਭਾਰਤੀ ਫ਼ੌਜ਼ ਦਾ ਅਜਿਹਾ ਕੋਈ ਸਿਪਾਹੀ ਅਤੇ ਅਧਿਕਾਰੀ ਨਹੀਂ ਹੈ ਜੋ ਭਾਰਤ-ਚੀਨ ਬਾਰਡਰ ਤੇ 14 ਹਜ਼ਾਰ ਫੁੱਟ ਦੀ ਉਚਾਈ ਵਾਲੇ ਬਰਫੀਲੇ ਪਹਾੜਾਂ ਵਿਚ ਬਣੇ ਬਾਬੇ ਦੇ ਮੰਦਿਰ ਵਿਚ ਮੱਥਾ ਨਾ ਟੇਕਦੇ ਹੋਣ।

ਬਾਬਾ ਹਰਭਜਨ ਸਿੰਘ ਦਾ ਜਨਮ ਜ਼ਿਲ੍ਹਾ ਗੁਜਰਾਂਵਾਲਾ ਦੇ ਸਦਰਾਨਾ ਪਿੰਡ ਵਿਚ 30 ਅਗਸਤ 1946 ਨੂੰ ਹੋਇਆ ਸੀ। ਬਾਬਾ ਹਰਭਜਨ ਸਿੰਘ 23ਵੀਂ ਪੰਜਾਬ ਬਟਾਲੀਅਨ ਦੇ ਫ਼ੌਜ਼ੀ ਸਨ। ਇਹਨਾਂ ਨੇ ਸੰਨ 1966 ਵਿਚ ਫ਼ੌਜ਼ ਜੁਆਇੰਨ ਕੀਤੀ ਸੀ। ਭਾਰਤੀ ਫ਼ੌਜ਼ ਦੇ ਇਸ ਜਾਬਾਜ਼ ਫ਼ੌਜ਼ੀ ਨੂੰ ਨਾਥੁਲਾ ਦਾ ਹੀਰੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਭਾਰਤੀ ਫ਼ੌਜ਼ ਦੀ ਪੰਜਾਬ ਰੈਜ਼ੀਮੈਂਟ ਵਿਚ ਸਿਪਾਹੀ ਦੇ ਆਹੁਦੇ ਤੇ ਤੈਨਾਤ ਹਰਭਜਨ 4 ਅਕਤੂਬਰ 1968 ਨੂੰ ਅਪਣੇ ਕਾਫਿਲੇ ਦੇ ਨਾਲ ਜਾ ਰਹੇ ਸਨ ਤਾਂ ਇਕ ਡੂੰਘੇ ਨਾਲੇ ਵਿਚ ਡਿੱਗਣ ਨਾਲ ਉਹਨਾਂ ਦੀ ਮੌਤ ਹੋ ਗਈ।

ਉਸ ਸਮੇਂ ਨਾ ਤਾਂ ਉਹਨਾਂ ਦਾ ਸ਼ਰੀਰ ਮਿਲਿਆ ਅਤੇ ਨਾ ਹੀ ਕੋਈ ਜਾਣਕਾਰੀ ਮਿਲੀ। ਬਾਅਦ ਵਿਚ ਬਾਬਾ ਹਰਭਜਨ ਸਿੰਘ ਨੇ ਅਪਣੇ ਇਕ ਦੋਸਤ ਦੇ ਸੁਪਨੇ ਵਿਚ ਆ ਕੇ ਅਪਣੇ ਸ਼ਰੀਰ ਬਾਰੇ ਜਾਣਕਾਰੀ ਦਿੱਤੀ। ਉਦੋਂ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਉਦੋਂ ਤੋਂ ਲੈ ਕੇ ਅੱਜ ਤਕ ਬਾਬਾ ਹਰਭਜਨ ਸਿੰਘ ਦੀ ਆਤਮਾ ਇੱਥੇ ਸਰਹੱਦ ਤੇ ਰੱਖਿਆ ਕਰਦੀ ਹੈ।

ਅਜਿਹਾ ਕਿਹਾ ਜਾਂਦਾ ਹੈ ਕਿ ਅਪਣੀ ਮੌਤ ਤੋਂ ਬਾਅਦ ਵੀ ਹਰਭਜਨ ਸਿੰਘ ਫ਼ੌਜ਼ ਦੇ ਸਮੇਂ-ਸਮੇਂ ਤੇ ਬਹੁਤ ਸਾਰੀਆਂ ਜਾਣਕਾਰੀਆਂ ਉਪਲੱਬਧ ਕਰਵਾਉਂਦੇ ਰਹੇ ਅਤੇ ਅਲਰਟ ਕਰਦੇ ਰਹੇ ਹਨ। ਫ਼ੌਜ਼ ਨੇ ਇਸ ਤੋਂ ਬਾਅਦ ਹੀ ਬਾਬਾ ਦਾ ਮੰਦਿਰ ਬਣਵਾਇਆ। ਇਸ ਮੰਦਿਰ ਵਿਚ ਬਾਬਾ ਹਰਭਜਨ ਸਿੰਘ ਦੀ ਇਕ ਫੋਟੋ ਅਤੇ ਉਹਨਾਂ ਦਾ ਸਮਾਨ ਰੱਖਿਆ ਹੋਇਆ ਹੈ। ਸਿੱਕਮ ਦੇ ਲੋਕ ਦਸਦੇ ਹਨ ਕਿ ਬਾਰਡਰ ਤੇ ਹੋਣ ਵਾਲੀ ਭਾਰਤ ਅਤੇ ਚੀਨ ਦੀ ਫਲੈਗ ਮੀਟਿੰਗ ਵਿਚ ਬਾਬਾ ਹਰਭਜਨ ਲਈ ਇਕ ਵੱਖ ਕੁਰਸੀ ਰੱਖੀ ਜਾਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।