ਘਰ 'ਚ ਫ਼ੌਜੀ ਦੀ ਟੋਪੀ ਦੇਖਕੇ ਚੋਰ ਦੇ ਅੰਦਰ ਜਾਗੀ ਦੇਸ਼ ਭਗਤੀ, ਜਾਂਦਾ-ਜਾਂਦਾ ਲਿਖ ਗਿਆ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਦੇ ਕੌਚੀ ਵਿੱਚ ਇੱਕ ਦੇਸ਼ ਭਗਤ ਚੋਰ ਦਾ ਮਾਮਲਾ ਸਾਹਮਣੇ ਆਇਆ ਹੈ...

Indian Army Cap

ਕੌਚੀ: ਕੇਰਲ ਦੇ ਕੌਚੀ ਵਿੱਚ ਇੱਕ ਦੇਸ਼ ਭਗਤ ਚੋਰ ਦਾ ਮਾਮਲਾ ਸਾਹਮਣੇ ਆਇਆ ਹੈ, ਚੋਰ ‘ਤੇ ਉਸਦੀ ਦੇਸ਼ ਭਗਤੀ ਭਾਰੀ ਪੈ ਗਈ। ਦਰਅਸਲ, ਕੌਚੀ ਦੇ ਤੀਰੁਵਨਕੁਲਮ ਇਲਾਕੇ ਵਿੱਚ ਸਥਿਤ ਇੱਕ ਘਰ ਵਿੱਚ ਚੋਰੀ ਕਰਨ ਲਈ ਦਾਖਲ ਇੱਕ ਚੋਰ ਨੂੰ ਪਤਾ ਲੱਗਿਆ ਕਿ ਉਹ ਇੱਕ ਰਿਟਾਇਰਡ ਕਰਨਲ ਦਾ ਘਰ ਹੈ ਤਾਂ ਉਸਦੇ ਅੰਦਰ ਦਾ ਦੇਸ਼ ਭਗਤ ਜਾਗ ਗਿਆ। ਉਸਨੇ ਚੋਰੀ ਦੇ ਨਾਮ ‘ਤੇ 1500 ਰੁਪਏ ਲਏ। ਇਸਤੋਂ ਬਾਅਦ ਕਰਨਲ ਦੇ ਵਾਰਡਰੋਬ ਚੋਂ ਮਹਿੰਗੀ ਸ਼ਰਾਬ ਲੈ ਕੇ ਚਲਿਆ ਗਿਆ।

ਮਲਯਾਲਮ ਭਾਸ਼ਾ ਵਿੱਚ ਲਿਖ ਗਿਆ ਮੈਸੇਜ

ਇਸਤੋਂ ਇਲਾਵਾ ਜਾਂਦੇ-ਜਾਂਦੇ ਉਸਨੇ ਕੰਧ ‘ਤੇ ਇੱਕ ਸੁਨੇਹਾ ਲਿਖਕੇ ਰਿਟਾਇਰਡ ਕਰਨਲ ਤੋਂ ਮੁਆਫੀ ਮੰਗੀ। ਚੋਰ ਨੇ ਆਪਣੇ ਸੁਨੇਹੇ ਵਿੱਚ ਬਾਇਬਲ ਦਾ ਵੀ ਜਿਕਰ ਕੀਤਾ। ਚੋਰ ਨੇ ਲਿਖਿਆ ਕਿ ਚੋਰੀ ਦੇ ਦੌਰਾਨ ਜਦੋਂ ਮੈਂ ਕਰਨਲ ਦੀ ਟੋਪੀ ਵੇਖੀ ਤਾਂ ਸਮਝ ਆਇਆ ਕਿ ਇਹ ਘਰ ਤਾਂ ਫ਼ੌਜੀ ਅਫਸਰ ਦਾ ਹੈ। ਜੇਕਰ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਇਸ ਘਰ ‘ਚ ਕਦੇ ਨਾ ਆਉਂਦਾ। ਅਫਸਰ ਪਲੀ ਮੈਨੂੰ ਮਾਫ ਕਰ ਦਿਓ। ਮੈਂ ਬਾਇਬਲ ਦੇ ਸੱਤਵੇਂ ਆਦੇਸ਼ ਦੀ ਉਲੰਘਣਾ ਕੀਤੀ ਹੈ। ਤੁਸੀਂ ਨਰਕ ਤੱਕ ਮੇਰਾ ਪਿੱਛਾ ਕਰੁੰਗੇ।

ਦੂਜੀਆਂ ਥਾਵਾਂ ਦੀ ਚੋਰੀ ਦਾ ਸਾਮਾਨ ਵੀ ਛੱਡਿਆ

ਦੱਸ ਦਈਏ ਕਿ ਚੋਰ ਨੇ ਕੋਲ ਹੀ ਕਿਸੇ ਘਰ ਤੋਂ ਚੋਰੀ ਕੀਤੇ ਡਾਕੂਮੇਂਟਸ ਨਾਲ ਭਰਿਆ ਇੱਕ ਬੈਗ ਵੀ ਛੱਡਿਆ। ਬੈਗ ਦੇ ਨਾਲ ਇੱਕ ਨੋਟ ਵਿੱਚ ਉਸਨੇ ਲਿਖਿਆ ਪਲੀਜ, ਇਸ ਬੈਗ ਨੂੰ ਉਸ ਦੁਕਾਨਦਾਰ ਨੂੰ ਪਹੁੰਚਾ ਦਿਓ। ਪੁਲਿਸ ਦੇ ਮੁਤਾਬਿਕ ਅਜਿਹੀ ਸੰਭਾਵਨਾ ਹੈ ਕਿ ਚੋਰ ਜਦੋਂ ਘਰ ਵਿੱਚ ਘੁੰਮ ਰਿਹਾ ਸੀ ਉਦੋਂ ਉਸਨੇ ਕਰਨਲ ਦੀ ਟੋਪੀ ਵੇਖੀ ਹੋਵੇਗੀ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਚੋਰ ਦਾ ਪਛਤਾਵਾ ਉਸਦੇ ਮਾਫੀਨਾਮੇ ਵਿੱਚ ਦਿਖ ਰਿਹਾ ਸੀ।

ਰਿਟਾਇਰਡ ਕਰਨਲ ਘਰ ‘ਤੇ ਨਹੀਂ ਸਨ

ਦੱਸ ਦਈਏ ਕਿ ਘਟਨਾ ਦੇ ਦੌਰਾਨ ਰਿਟਾਇਰਡ ਕਰਨਲ ਘਰ ‘ਚ ਨਹੀਂ ਸਨ। ਦੱਸਿਆ ਗਿਆ ਕਿ ਪਿਛਲੇ ਦੋ ਮਹੀਨੇ ਤੋਂ ਕਰਨਲ ਆਪਣੇ ਪਰਵਾਰ ਦੇ ਨਾਲ ਬਹਿਰੀਨ ਵਿੱਚ ਹਨ।

ਘਟਨਾ ਦੇ ਅਗਲੇ ਦਿਨ ਜਦੋਂ ਨੌਕਰ ਘਰ ਦੀ ਸਫਾਈ ਕਰਨ ਆਏ ਤਾਂ ਉਨ੍ਹਾਂ ਨੂੰ ਚੋਰ ਦਾ ਇਹ ਮਾਫੀਨਾਮਾ ਦਿਖਿਆ। ਘਟਨਾ ਦੀ ਜਾਣਕਾਰੀ ਮਿਲਣ ਉੱਤੇ ਪੁਲਿਸ ਪਹੁੰਚੀ ਤਾਂ ਪਤਾ ਲਗਿਆ ਕਿ ਚੋਰ ਲੋਹੇ ਦੀ ਰਾਡ ਨਾਲ ਘਰ ਦਾ ਦਰਵਾਜਾ ਤੋੜਕੇ ਅੰਦਰ ਆਇਆ ਸੀ।