ਬਰਫ਼ਾਂ ਲੱਦੀ ਰਾਣੀ ਸੂਈ ਝੀਲ ਲਭਦੇ ਹੋਏ (ਭਾਗ 5)

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਫੇਰ ਜਾਕੇ ਟਰੈਕ ਸਫਲ ਹੁੰਦਾ ਹੈ। ਅਸੀ ਤਿੰਨੇ ਸ਼ਾਮ ਨੂੰ ਵਾਪਸ ਟੈਂਟਾ 'ਚ' ਮੁੜੇ ਤਾ ਬਾਕੀ ਮੈਬਰ ਬੜੀ ਉਤਸੁਕਤਾ ਨਾਲ ਉਡੀਕ ਰਹੇ ਸਨ। ਅਸੀ ਝੀਲ ਦੀਆ ਬਰਫ ਦੀਆ...

Rani Sui Lake

ਫੇਰ ਜਾਕੇ ਟਰੈਕ ਸਫਲ ਹੁੰਦਾ ਹੈ। ਅਸੀ ਤਿੰਨੇ ਸ਼ਾਮ ਨੂੰ ਵਾਪਸ ਟੈਂਟਾ 'ਚ' ਮੁੜੇ ਤਾ ਬਾਕੀ ਮੈਬਰ ਬੜੀ ਉਤਸੁਕਤਾ ਨਾਲ ਉਡੀਕ ਰਹੇ ਸਨ। ਅਸੀ ਝੀਲ ਦੀਆ ਬਰਫ ਦੀਆ ਗੱਲਾ ਸੁਣਾਈਆ ਤੇ ਬਾਕੀ ਮੈਂਬਰ ਥੋੜੇ ਨਾਗਜ਼ ਵੀ ਹੋਏ ਕਿ ਅਸੀ ਤਾ ਰਹਿ ਹੀ ਗਏ। ਸ਼ਾਇਦ ਉਹ ਰਸਤੇ ਚੋ ਵਾਪਸ ਆਉਣ ਦੇ ਫੈਸਲੇ ਤੇ ਪਛਤਾ ਰਹੇ ਸੀ। ਬਹੁਤ ਲੋਕਾ ਨੂੰ ਆਦਤ ਹੁੰਦੀ ਹੈ ਕਿ ਉਹ ਜਿੱਤ ਦੇ ਐਨ ਨੇੜੇ ਹੋਣ ਕਰਕੇ ਵੀ ਡੋਲ ਜਾਦੇ ਹਨ। ਇਹ ਸਰੀਰਕ ਨਹੀ ਮਾਨਸਿਕ ਸਮੱਸਿਆ ਹੁੰਦੀ ਹੈ। 

ਸਾਡੀ ਆਸਟਰੇਲੀਅਨ ਸਾਥੀ ਕਹਿੰਦੀ ਕਿ .ਕ ਣਜਅਅਕਗ ਖਾ ਕੇ ਤੁਸੀ ਤਾ ਘੋੜੇ ਵੇਚ ਕੇ ਸੋਉਗੇ ਟੈਂਟ 'ਚ', ਕਿਉਕਿ ਥਕਾਵਟ ਬਹੁਤ ਹੋਉਗੀ। ਪਰ ਬਲਦੀ ਹੋਈ ਵਡੀ ਧੂਣੀ ਤੇ ਮੇਹਰ ਚੰਦ ਦੀ ਦਾਲ ਤੇ ਸਲਾਦ ਦਾ ਕੋਲਾ ਦੇਖ ਕੇ ਸੋਣਾ ਭੁਲ ਗਏ । ਉਪਰੋ ‘ਸਭ ਨੇ ਕਿਹਾ ਕਿ ਆਹ ਘਿਉ ਦਾ ਡੱਬਾ ਬੰਨੇ ਲਾਵੋ। ਸਾਰਿਆ ਨੇ ਦੱਬ ਕੇ ਦੇਸੀ ਘਿਉ ਸਿੱਟਿਆ ਬਾਕੀ ਦਾ ਮੈ ਕੜਾਹ ਬਣਾ ਦਿੱਤਾ ਜੋ ਕਿ ਗੋਰੇ ਬਹੁਤ ਹੀ ਪਸੰਦ ਕਰਦੇ ਹਨ। ਵਾਪਸੀ ਤੇ ਜਦ ਥੱਲੇ ਇਕ ਰੈਸਟੋਰੈਂਟ 'ਚ ਕੱਠੇ ਹੋਏ ਤਾ ਸਭ ਮੈਬਰਾ ਨੂੰ 1800 ਰੁਪੈ ਹਿੱਸੇ ਆਇਆ।

ਗਾਈਡ 4000 ਤੇ ਪੋਟਰ 3000 ਲੈ ਗਏੇ। ਇਹ ਸਾਨੂੰ ਵੀ ਵਾਰਾ ਖਾਂਦਾ ਸੀ ਤੇ ਸਾਡੇ ਗਾਈਡ ਨੂੰ ਵੀ ਕਿਉਂਕਿ ਵਿੱਚ ਟਰੈਕਿੰਗ ਦੇ ਦੁਕਾਨਦਾਰ ਨਹੀ ਸਨ । ਨਹੀ ਤਾ ਇਹ ਟਰੈਕ 25000 ਦਾ ਹੈ। ਬਾਕੀ ਸਾਰੇ ਇਕ ਦੂਜੇ ਨਾਲ ਫੋਟੋਆ ਵਟਾਉਣ ਦਾ ਵਾਅਦਾ ਕਰ ਕੇ ਥਠ ਬਦਲ ਕੇ ਆਪਣੇ ਕਮਰਿਆ ਵੱਲ ਹੋ ਤੁਰੇ। ਪਹਾੜ ਉਥੇ ਹੀ ਹਨ। ਇਹ ਪਹਿਲਾ ਵੀ ਉਥੇ ਹੀ ਸਨ ਬਸ ਅਸੀ ਹੀ ਹਿੰਮਤ ਕਰਕੇ ਟਾਈਮ ਕੱਢਦੇ ਜਾਣਾ ਹੈ। ਸੁੱਖਪ੍ਰੀਤ ਸਿੰਘ ਆਰਟਿਸਟ
296 ਮਾਡਲ ਗ੍ਰਾਮ, ਲੁਧਿਆਣਾ