ਜ਼ਿੰਦਗੀ ਦਾ ਹਾਸਲ (ਭਾਗ 5)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਬੇਬੇ ਨੇ ਜੀਵਨ ਵਿਚ ਸਿਵਾਏ ਬਾਪੂ ਦੇ ਗੁੱਸੇ ਅਤੇ ਧੌਲ-ਧੱਫੇ ਦੇ ਕੁੱਝ ਨਹੀਂ ਵੇਖਿਆ। ਛੋਟਾ ਕੋਈ ਗ਼ਲਤੀ ਕਰੇ ਮਾਂ ਤੇ ਵੱਡੀ ਭੈਣ ਬਣ ਕੇ ਸਮਝਾਵੀਂ। ਅਪਣੇ ਤੇ ਹੁੰਦੇ ਅਣਮਨ..

Gain of Life

ਬੇਬੇ ਨੇ ਜੀਵਨ ਵਿਚ ਸਿਵਾਏ ਬਾਪੂ ਦੇ ਗੁੱਸੇ ਅਤੇ ਧੌਲ-ਧੱਫੇ ਦੇ ਕੁੱਝ ਨਹੀਂ ਵੇਖਿਆ। ਛੋਟਾ ਕੋਈ ਗ਼ਲਤੀ ਕਰੇ ਮਾਂ ਤੇ ਵੱਡੀ ਭੈਣ ਬਣ ਕੇ ਸਮਝਾਵੀਂ। ਅਪਣੇ ਤੇ ਹੁੰਦੇ ਅਣਮਨੁੱਖੀ ਤਸ਼ੱਦਦ ਨੂੰ ਸਹਿਣ ਬਿਲਕੁਲ ਨਾ ਕਰੀਂ। ਮੈਂ ਸਾਡੇ ਸਮਾਜ 'ਚ ਹੁੰਦੇ ਵਰਤਾਰੇ ਬਾਰੇ ਹੀ ਦੱਸ ਰਿਹਾ ਹਾਂ। ਕੋਈ ਘਰ ਔਰਤ ਦੀ ਸੁਘੜਤਾ ਬਗ਼ੈਰ ਸਵਰਗ ਨਹੀਂ ਬਣ ਸਕਦਾ। ਤੇਰਾ ਸਤਿਕਾਰ ਕਾਇਮ ਰਖਣਾ ਮੇਰੀ ਮੁਢਲੀ ਜ਼ਿੰਮੇਵਾਰੀ ਹੈ।'' ਐਨੀਆਂ ਸਿਆਣੀਆਂ ਗੱਲਾਂ ਦੀ ਉਸ ਨੂੰ ਕੋਈ ਸਮਝ ਨਾ ਪਈ। ਸ਼ਿੰਦੋ ਪਹਿਲੇ ਦਿਨ ਸਿਰਫ਼ ਸਰੋਤਾ ਹੀ ਸੀ। ਬਲਵੀਰ ਦੇ ਪਿਆਰ ਨੇ ਸ਼ਿੰਦੋ ਨੂੰ ਮਹਿਸੂਸ ਕਰਵਾ ਦਿਤਾ ਸੀ ਜਨਕੋ ਦੀ ਬੋਲੀ ਦੀ ਸੱਚਾਈ।

ਬਲਵੀਰ ਨੇ ਦੋ-ਤਿੰਨ ਛੁੱਟੀਆਂ ਵਿਚ ਹੀ ਚਿੱਠੀ ਪੜ੍ਹਨ-ਲਿਖਣ ਜੋਗੀ ਉਸ ਨੂੰ ਕਰ ਦਿਤਾ ਸੀ। ਜਦੋਂ ਵੀ ਛੁੱਟੀ ਆਉਂਦਾ ਕੁੱਝ ਨਾ ਕੁੱਝ ਨਵਾਂ ਸਿਖਣ ਲਈ ਦੇ ਜਾਂਦਾ। ਸੱਸ ਵਿਚਾਰੀ ਪੱਕੀ ਮਾਨਸਿਕ ਬੀਮਾਰ ਸੀ। ਸਹੁਰਾ ਨਿੱਤ ਦਾ ਸ਼ਰਾਬੀ ਜ਼ਰੂਰ ਸੀ ਪਰ ਨੂੰਹ ਦੇ ਰਿਸ਼ਤੇ ਦੀ ਉਸ ਨੂੰ ਸਮਝ ਸੀ। ਫ਼ੌਜੀ ਦੇ ਛੁੱਟੀ ਕੱਟ ਕੇ ਜਾਣ ਪਿਛੋਂ ਕੁੜੀਆਂ ਵਰਗੇ ਛੋਟੇ ਦਿਉਰ ਕੋਲੋਂ ਮਿੱਟੀ ਦੇ ਬਾਲਟੇ ਮੰਗਵਾ ਮੰਗਵਾ ਸ਼ਿੰਦੋ ਸਹੇਲੀ ਦੀ ਬੋਲੀ 'ਉਸ ਘਰ ਦੇਈਂ ਬਾਬਲਾ ਜਿਥੇ ਲਿਪਣੇ ਨਾ ਪੈਣ ਬਨੇਰੇ' ਗੁਣਗੁਣਾਉਂਦੀ ਨੇ ਬਾਹਰਲੀ ਕੱਚੀ ਕੰਧ ਲਿੰਬ-ਪੋਚ ਕੇ ਉਸ ਉਤੇ ਘਰ ਦੇ ਰਾਖੇ ਸ਼ੇਰ ਬਣਾ ਕੇ ਚੰਗੀ ਸੁਆਣੀ ਹੋਣ ਦਾ ਲੋਹਾ ਸ਼ਰੀਕੇ 'ਚ ਮਨਵਾ ਲਿਆ ਸੀ।

ਘਰੇਲੂ ਵਰਤੋਂ ਦੀਆਂ ਚੀਜ਼ਾਂ ਤੋਂ ਬਗ਼ੈਰ ਖ਼ਾਲੀ ਖ਼ਾਲੀ ਘਰ ਜਦੋਂ ਫ਼ੌਜੀ ਛੁੱਟੀ ਆਉਂਦਾ ਭਰਿਆ ਭਰਿਆ ਲੱਗਣ ਲਗਦਾ। ਬੇਸ਼ੱਕ ਬਲਵੀਰ ਦਾ ਮੱਧਵਰਗੀ ਪਰਿਵਾਰ ਪੂਰੀਆਂ ਸਹੂਲਤਾਂ ਨਾਲ ਲੈਸ ਨਹੀਂ ਸੀ ਪਰ ਇਹ ਘਾਟਾਂ ਬਲਵੀਰ ਦੇ ਪਿਆਰ ਅਤੇ ਸ਼ਿੰਦੋ ਦੀ ਸੁਘੜਤਾ ਅੱਗੇ ਬੌਣੀਆਂ ਹੋ ਗਈਆਂ ਸਨ। ਉਸ ਨੂੰ ਅਜੇ ਵੀ ਯਾਦ ਹੈ, ਇਕ ਵਾਰ ਉਸ ਦੀ ਵੱਡੀ ਨਘੋਚਣ ਮਾਸੀ, ਜੋ ਉਸ ਦੀ ਤਾਈ ਵੀ ਲਗਦੀ ਸੀ ਉਸ ਦੀ ਬੀਬੀ ਨਾਲ ਉਸ ਦੇ ਸਹੁਰੇ ਪਿੰਡ ਘਰ ਵੇਖਣ ਦੀ ਮਨਸ਼ਾ ਨਾਲ ਉਸ ਨੂੰ ਮਿਲਣ ਬਹਾਨੇ ਆਈ ਸੀ।