ਚੋਣ ਨਤੀਜਿਆਂ ਤੋਂ ਇਕ ਦਿਨ ਪਹਿਲਾਂ ਸ਼ੇਅਰ ਬਾਜ਼ਾਰ 140 ਅੰਕ ਵਧਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਦਿਨ ਵਿਚ ਕਾਰੋਬਾਰ ਦੌਰਾਨ 300 ਅੰਕ ਉਪਰ ਹੇਠਾਂ ਆਇਆ ਸੀ

Sensex ends 140 pts higher, holds above 39K ahead of poll results

ਮੁੰਬਈ : ਚੋਣ ਨਤੀਜਿਆਂ ਤੋਂ ਇਕ ਦਿਨ ਪਹਿਲਾਂ ਬੁਧਵਾਰ ਨੂੰ ਬੈਂਕਿੰਗ ਅਤੇ ਵਾਹਨ ਕੰਪਨੀਆਂ ਦੇ ਸ਼ੇਅਰਾਂ ਵਿਚ ਉਛਾਲ ਨਾਲ ਸੈਂਸੈਕਸ 140.41 ਅੰਕ ਚੜ੍ਹ ਗਿਆ। ਮੁੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਦਿਨ ਵਿਚ ਕਾਰੋਬਾਰ ਦੌਰਾਨ 300 ਅੰਕ ਉਪਰ ਨੀਚੇ ਹੋਇਆ। ਅੰਤ ਵਿਚ 140.41 ਅੰਕ ਜਾਂ 0.36 ਫ਼ੀ ਸਦੀ ਦੇ ਵਾਧੇ ਨਾਲ ਬੰਦ ਹੋਇਆ। ਆਮ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਤੇਲ ਅਤੇ ਗੈਸ, ਬੈਂਕਿੰਗ ਅਤੇ ਆਈ.ਟੀ. ਖੇਤਰ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਤੇਜ਼ੀ ਨਾਲ ਸੈਂਸੈਕਸ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ 153 ਅੰਕ ਚੜ੍ਹਿਆ।

ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕਾਂਕ ਸ਼ੁਰੂਆਤੀ ਕਾਰੋਬਾਰ 'ਚ 153.10 ਅੰਕ ਭਾਵ 0.39 ਫੀਸਦੀ ਵਧ ਕੇ 39,122.10 ਅੰਕ 'ਤੇ ਪਹੁੰਚ ਗਿਆ। ਉੱਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਸ਼ੁਰੂਆਤੀ ਦੌਰ 'ਚ 35.90 ਅੰਕ ਭਾਵ 0.31 ਫੀਸਦੀ ਵਧ ਕੇ 11,745.00 ਅੰਕ 'ਤੇ ਪਹੁੰਚ ਗਿਆ ਹੈ। ਸੈਨਸੈਕਸ ਦੀ ਕੰਪਨੀਆਂ ਵਿਚ ਇੰਨਡਸਇੰਨਡ ਬੈਂਕ ਦਾ ਸ਼ੇਅਰ ਸਭ ਤੋਂ ਵੱਧ 4.84 ਫ਼ੀ ਸਦੀ ਚੜ੍ਹਿਆ। ਸੰਫ਼ਾਰਮਾ, ਬਜਾਜ ਆਟੋ, ਭਾਰਤੀ ਏਅਰਟੈਲ, ਕੋਲ ਇੰਡੀਆ, ਟਾਟਾ ਮੋਟਰਜ਼, ਐਸਬੀਆਈ, ਆਈਸੀਆਈਸੀਆਈ ਬੈਂਕ, ਹੀਰੋ ਮੋਟਰਕਾਰਪ, ਓਐਨਜੀਸੀ, ਐਚਡੀਅੇਫ਼ਸੀ, ਵੇਦਾਂਤਾ, ਐਲਐਡਟੀ, ਕੋਟਕ ਬੈਂਕ, ਮਾਰੂਤੀ ਅਤੇ ਐਕਸਿਸ ਬੈਂਕ ਦੇ ਸ਼ੇਅਰ 2.92 ਫ਼ੀ ਸਦੀ ਤਕ ਲਾਭ ਵਿਚ ਰਹੇ।

ਉਥੇ ਦੂਸਰੇ ਪਾਸੇ ਯੈਸ ਬੈਂਕ, ਆਈਟੀਸੀ, ਪਾਵਰਗਰਿਡ, ਟੀਸੀਐਸ ਅਤੇ ਹਿੰਦੂਸਤਾਨ ਯੂਨੀਲੀਵਰ ਵਿਚ 2.34 ਫ਼ੀ ਸਦੀ ਤਕ ਦੀ ਗਿਰਾਵਟ ਆਈ। ਮਾਹਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਐਗਜ਼ਿਟ ਪੋਲ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਿਚ ਰਾਸ਼ਟਰੀ ਜਨਤਾਂਤਰਿਕ ਗਠਬੰਧਨ (ਰਾਜਗ) ਦੇ ਸੱਤਾ ਵਿਚ ਦੁਬਾਰਾ ਆਉਣ ਦਾ ਅੰਦਾਜ਼ਾ ਲਗਾਇਆਾ ਗਿਆ ਹੈ ਜਿਸ ਨਾਲ ਨਿਵੇਸ਼ਕਾਂ ਦੀ ਧਾਰਣਾ ਮਜ਼ਬੂਤ ਹੋਈ ਹੈ। ਇਸ ਵਿਚ ਸ਼ੇਅਰ ਬਾਜ਼ਾਰਾਂ ਦੇ ਅਸਥਾਈ ਅੰਕੜੇ ਅਨੁਸਾਰ ਵਿਦੇਸ਼ੀ ਨਿਵੇਸ਼ਕਾਂ ਨੇ ਮੰਗਲਵਾਰ ਨੂੰ 1,185.44 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ ਜਦੋਂ ਕਿ ਘਰੇਲੂ ਨਿਵੇਸ਼ਕਾਂ ਨੇ 1,090.32 ਕਰੋੜ ਰੁਪਏ ਦੇ ਸ਼ੇਅਰ ਵੇਚੇ।