9 ਮਹੀਨੇ ਬਾਅਦ ਪਟਰੌਲ, 6 ਮਹੀਨੇ ਬੰਦ ਡੀਜ਼ਲ ਸਭ ਤੋਂ ਸਸਤਾ ਹੋਇਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇੰਟਰਨੈਸ਼ਨਲ ਮਾਰਕੀਟ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਦਾ ਅਸਰ ਘਰੇਲੂ ਬਾਜ਼ਾਰ ਵਿਚ ਬਣਿਆ ਹੋਇਆ ਹੈ। ਮੰਗਲਵਾਰ ਨੂੰ ਲਗਾਤਾਰ 13ਵੇਂ ਦਿਨ ਪਟਰੌਲ ਅਤੇ ਡੀਜ਼ਲ ...

Petrol Diesel

ਨਵੀਂ ਦਿੱਲੀ (ਭਾਸ਼ਾ) :- ਇੰਟਰਨੈਸ਼ਨਲ ਮਾਰਕੀਟ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਦਾ ਅਸਰ ਘਰੇਲੂ ਬਾਜ਼ਾਰ ਵਿਚ ਬਣਿਆ ਹੋਇਆ ਹੈ। ਮੰਗਲਵਾਰ ਨੂੰ ਲਗਾਤਾਰ 13ਵੇਂ ਦਿਨ ਪਟਰੌਲ ਅਤੇ ਡੀਜ਼ਲ ਦੀ ਕੀਮਤ ਵਿਚ ਕਟੌਤੀ ਹੋਈ। ਦਿੱਲੀ ਵਿਚ 13ਵੇਂ ਦਿਨ ਪਟਰੌਲ ਦੀ ਕੀਮਤ ਵਿਚ 21 ਪੈਸੇ ਅਤੇ ਡੀਜ਼ਲ ਵਿਚ 29 ਪੈਸੇ ਦੀ ਕਮੀ ਆਈ। ਇਸ ਕਟੌਤੀ ਤੋਂ ਬਾਅਦ ਪਟਰੌਲ 71.72 ਅਤੇ ਡੀਜ਼ਲ 66.39 ਰੁਪਏ ਪ੍ਰਤੀ ਲੀਟਰ ਦੇ ਪੱਧਰ ਉੱਤੇ ਆ ਗਿਆ। ਕੋਲਕਾਤਾ ਵਿਚ ਮੰਗਲਵਾਰ ਨੂੰ ਪਟਰੌਲ ਦੀ ਕੀਮਤ 73.75 ਰੁਪਏ ਲੀਟਰ ਹੋ ਗਿਆ ਹੈ, ਉਥੇ ਹੀ ਮੁੰਬਈ ਪਟਰੌਲ ਦੀ ਕੀਮਤ 77.29 ਰੁਪਏ ਲੀਟਰ ਦਰਜ ਕੀਤੀ ਗਈ ਹੈ।  

2 ਮਾਰਚ 2018 ਨੂੰ 71.75 ਰੁਪਏ ਸੀ ਰੇਟ - ਪਿਛਲੇ ਕੁੱਝ ਮਹੀਨਿਆਂ ਉੱਤੇ ਗੌਰ ਕਰੀਏ ਤਾਂ ਮੰਗਲਵਾਰ ਨੂੰ ਪਟਰੌਲ ਦੀਆਂ ਕੀਮਤਾਂ ਪਿਛਲੇ 9 ਮਹੀਨੇ ਵਿਚ ਸਭ ਤੋਂ ਘੱਟ ਹਨ। ਇਸ ਤੋਂ ਪਹਿਲਾਂ ਦਿੱਲੀ ਵਿਚ 2 ਮਾਰਚ 2018 ਨੂੰ ਪਟਰੌਲ 71.75 ਰੁਪਏ ਪ੍ਰਤੀ ਲੀਟਰ ਦੇ ਪੱਧਰ 'ਤੇ ਸੀ। ਇਸ ਤਰ੍ਹਾਂ ਕਰੀਬ 9 ਮਹੀਨੇ ਬਾਅਦ ਪਟਰੌਲ ਦੀ ਕੀਮਤ ਇਸ ਪੱਧਰ 'ਤੇ ਆਇਆ ਹੈ। 2 ਮਾਰਚ 2018 ਨੂੰ ਮੁੰਬਈ ਵਿਚ ਪਟਰੌਲ 79.63 ਰੁਪਏ ਪ੍ਰਤੀ ਲੀਟਰ ਸੀ।  

16 ਮਈ ਨੂੰ 66.57 ਰੁਪਏ ਸੀ ਡੀਜ਼ਲ ਦਾ ਰੇਟ - ਇਸੇ ਤਰ੍ਹਾਂ ਜੇਕਰ ਡੀਜ਼ਲ ਦੀਆਂ ਕੀਮਤਾਂ 'ਤੇ ਧਿਆਨ ਦਈਏ ਤਾਂ 16 ਮਈ 2018 ਨੂੰ ਡੀਜ਼ਲ ਦੇ ਰੇਟ 66.57 ਰੁਪਏ ਪ੍ਰਤੀ ਲੀਟਰ ਸਨ। ਕਰੀਬ ਸਾਢੇ ਛੇ ਮਹੀਨੇ ਬਾਅਦ ਡੀਜ਼ਲ ਦੇ ਮੁੱਲ 66.39 ਰੁਪਏ ਪ੍ਰਤੀ ਲੀਟਰ ਦੇ ਪੱਧਰ 'ਤੇ ਪੁੱਜੇ ਹਨ। ਜਾਣਕਾਰਾਂ ਦਾ ਕਹਿਣਾ ਹੈ ਜੇਕਰ ਕੱਚੇ ਤੇਲ ਵਿਚ ਹੋਰ ਗਿਰਾਵਟ ਆਉਂਦੀ ਹੈ ਤਾਂ ਪਟਰੌਲ 70 ਰੁਪਏ ਤੋਂ ਹੇਠਾਂ ਜਾ ਸਕਦਾ ਹੈ, ਉਥੇ ਹੀ ਡੀਜ਼ਲ ਦੇ ਵੀ 65 ਰੁਪਏ ਦੇ ਆਸਪਾਸ ਬਣੇ ਰਹਿਣ ਦੀ ਉਮੀਦ ਹੈ।  

ਦੂਜੇ ਪਾਸੇ ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਦੀ ਵੀਰਵਾਰ ਨੂੰ ਬੈਠਕ ਹੋਣੀ ਹੈ। ਓਪੇਕ ਦੀ ਬੈਠਕ ਵਿਚ ਕੱਚੇ ਤੇਲ ਦੇ ਉਤਪਾਦਨ ਵਿਚ ਕਟੌਤੀ ਦੇ ਸੰਕੇਤ ਮਿਲ ਰਹੇ ਹਨ। ਅਜਿਹੇ ਵਿਚ ਆਉਣ ਵਾਲਾ ਹਫ਼ਤਾ ਕਾਫ਼ੀ ਨਿਰਣਾਇਕ ਹੋਵੇਗਾ, ਉਥੇ ਹੀ ਰੁਪਿਆ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਹੁਣ ਡਾਲਰ ਦੇ ਮੁਕਾਬਲੇ 70 ਦੇ ਪੱਧਰ 'ਤੇ ਆ ਗਿਆ ਹੈ।