ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ 12ਵੇਂ ਦਿਨ ਕਟੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪਟਰੌਲ ਅਤੇ ਡੀਜ਼ਲ ਦੇ ਮੁੱਲ ਵਿਚ ਸੋਮਵਾਰ ਨੂੰ ਲਗਾਤਾਰ 12ਵੇਂ ਦਿਨ ਕਟੌਤੀ ਜਾਰੀ ਰਹੀ। ਪਟਰੌਲ ਦੀਆਂ ਕੀਮਤਾਂ ਵਿੱਚ 30 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 36 ...

Petrol-Diesel

ਨਵੀਂ ਦਿੱਲੀ (ਭਾਸ਼ਾ) : ਪਟਰੌਲ ਅਤੇ ਡੀਜ਼ਲ ਦੇ ਮੁੱਲ ਵਿਚ ਸੋਮਵਾਰ ਨੂੰ ਲਗਾਤਾਰ 12ਵੇਂ ਦਿਨ ਕਟੌਤੀ ਜਾਰੀ ਰਹੀ। ਪਟਰੌਲ ਦੀਆਂ ਕੀਮਤਾਂ ਵਿੱਚ 30 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 36 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ। ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੇ ਮੁੱਲ ਵਿਚ ਆਈ ਗਿਰਾਵਟ ਤੋਂ ਬਾਅਦ ਪਟਰੌਲ ਅਤੇ ਡੀਜ਼ਲ ਦਾ ਆਯਾਤ ਹੋਰ ਸਸਤਾ ਹੋ ਗਿਆ ਹੈ। ਨਾਲ ਹੀ ਡਾਲਰ ਦੇ ਮੁਕਾਬਲੇ ਰੁਪਇਆ ਵੀ ਲਗਾਤਾਰ ਮਜ਼ਬੂਤ ਹੋ ਰਿਹਾ ਹੈ।

ਅਜਿਹੇ ’ਚ ਪਟਰੌਲ - ਡੀਜ਼ਲ ਦੀਆਂ ਕੀਮਤਾਂ ਵਿਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ।ਜਿਸ ਨਾਲ ਖ਼ਪਤਕਾਰਾਂ ਨੂੰ ਰਾਹਤ ਮਿਲ ਰਹੀ ਹੈ। ਹੁਣ ਦਿੱਲੀ ’ਚ ਪਟਰੌਲ ਦੇ ਮੁੱਲ 71.93 ਰੁਪਏ, ਮੁੰਬਈ ਵਿਚ 77.50 ਰੁਪਏ, ਬੈਂਗਲੁਰੂ ਵਿਚ 72.49 , ਚੇਨਈ ਵਿਚ 74.63 ਰੁਪਏ ਅਤੇ ਕਲਕੱਤਾ ਵਿਚ 73.96 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਉੱਥੇ ਹੀ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਸੋਮਵਾਰ ਨੂੰ ਡੀਜ਼ਲ ਦੇ ਭਾਅ ਕ੍ਰਮਵਾਰ : 66.66 ਰੁਪਏ, 68.39 ਰੁਪਏ, 69.77 ਰੁਪਏ ਅਤੇ 68.39 ਰੁਪਏ ਪ੍ਰਤੀ ਲੀਟਰ ਦਰਜ ਕੀਤੇ ਗਏ। ਹੁਣ ਦਿੱਲੀ ਵਿਚ ਪਟਰੌਲ ਦੇ ਮੁੱਲ ਫਰਵਰੀ ਦੇ ਪੱਧਰ ਉੱਤੇ ਆ ਰਹੇ ਹਨ ਜਦੋਂ ਕਿ ਡੀਜ਼ਲ ਦੇ ਮੁੱਲ ਮਈ  ਦੇ ਪੱਧਰ ਉੱਤੇ ਆ ਗਏ ਹਨ।


15 ਅਗਸਤ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਸ਼ੁਰੂ ਹੋਇਆ ਸੀ। ਉਸ ਸਮੇਂ ਕਾਰੋਬਾਰੀਆਂ ਨੇ ਇਸਦੇ 100 ਡਾਲਰ ਪ੍ਰਤੀ ਬੈਰਲ ਦੇ ਪੱਧਰ ਉੱਤੇ ਪਹੁੰਚਣ ਦੀ ਗੱਲ ਕਹੀ ਸੀ। 15 ਅਕਤੂਬਰ ਤੱਕ ਆਉਂਦੇ-ਆਉਂਦੇ ਚੀਜ਼ਾਂ ਬਦਲਣ ਲੱਗੀਆਂ ਅਤੇ ਕੱਚੇ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ ਲੱਗੀ ਹੈ।  

 
ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਚੀਨ ਦੇ ਰਾਸ਼ਟਰਪਤੀ ‘ਸ਼ੀ ਚਿਨ ਫਿੰਗ’ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਚਕਾਰ ਅਰਜਨਟੀਨਾ ਵਿਚ ਜੀ20 ਸਿਖ਼ਰ ਸਮੇਲਨ ਦੇ ਦੌਰਾਨ ਅਲੱਗ ਤੋਂ ਹੋਈ ਲੰਮੀ ਚਰਚਾ ਤੋਂ ਬਾਅਦ ਆਪਸ ਵਿਚ ਵਪਾਰ ਵਿਚ ਅਮਰੀਕਾ ਵਲੋਂ 90 ਦਿਨ ਲਈ ਕਿਸੇ ਵੀ ਤਰ੍ਹਾਂ ਦਾ ਨਵਾਂ ਸ਼ੁਲਕ ਨਹੀਂ ਲਗਾਉਣ ਉੱਤੇ ਸਹਿਮਤੀ ਬਣੀ ਹੈ।

ਇਸ ਬੈਠਕ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿਚ ਕੱਲ ਵਾਧਾ ਦੇਖਣ ਨੂੰ ਮਿਿਲਆ। ਬਰੈਂਟ ਕ੍ਰੂਡ ਦੀ ਖਰੀਦਾਰੀ 5 % ਤੇਜ਼ੀ ਦੇ ਨਾਲ 62.40 ਡਾਲਰ ਪ੍ਰਤੀ ਬੈਰਲ ਦੇ ਪੱਧਰ ਉੱਤੇ ਹੋਈ।  ਉੱਧਰ ਹੀ, ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਦੀ ਅਗਲੀ ਬੈਠਕ ਵੀਰਵਾਰ ਨੂੰ ਹੋਣ ਜਾ ਰਹੀ ਹੈ। ਓਪੇਕ ਦੀ ਬੈਠਕ ਵਿਚ ਕੱਚੇ ਤੇਲ  ਦੇ ਉਤਪਾਦਨ ਵਿਚ ਕਟੌਤੀ ਦੇ ਸੰਕੇਤ ਮਿਲ ਰਹੇ ਹਨ।ਅਜਿਹੇ ਵਿਚ ਆਉਣ ਵਾਲਾ ਹਫ਼ਤਾ ਕਾਫ਼ੀ ਨਿਰਣਾਇਕ ਹੋਵੇਗਾ। ਉਥੇ ਹੀ ਰੁਪਇਆ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਅਤੇ ਹੁਣ ਡਾਲਰ ਦੇ ਮੁਕਾਬਲੇ 70 ਦੇ ਪੱਧਰ ਉੱਤੇ ਆ ਗਿਆ ਹੈ।