501 ਰੁਪਏ ਵਿਚ ਪੁਰਾਣੇ ਫ਼ੀਚਰ ਫ਼ੋਨ ਬਦਲੇ ਜੀਓਫ਼ੋਨ ਦੀ ਪੇਸ਼ਕਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਦੇਸ਼ ਦੇ ਸੱਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਨੇ 15 ਸਾਲ ਬਾਅਦ ਇਕ ਵਾਰ ਮੁੜ ਸਸਤੇ ਹੈਂਡਸੈੱਟ ਦੀ ਪੇਸ਼ਕਸ਼ ਕੀਤੀ ਹੈ.........

Reliance launches new phone

ਮੁੰਬਈ, 5 ਜੁਲਾਈ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਦੇਸ਼ ਦੇ ਸੱਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਨੇ 15 ਸਾਲ ਬਾਅਦ ਇਕ ਵਾਰ ਮੁੜ ਸਸਤੇ ਹੈਂਡਸੈੱਟ ਦੀ ਪੇਸ਼ਕਸ਼ ਕੀਤੀ ਹੈ। ਇਸ ਤਹਿਤ ਮਹਿਜ਼ 501 ਰੁਪਏ 'ਚ ਉਪਭੋਗਤਾ 4ਜੀ ਸਮਾਰਟਫ਼ੋਨ ਪਾ ਸਕਣਗੇ।

ਅੰਬਾਨੀ ਨੇ ਕੰਪਨੀ ਦੀ 41ਵੀਂ ਸਾਲਾਨਾ ਆਮ ਸਭਾ 'ਚ ਅੱਜ 'ਜੀਓਫ਼ੋਨ ਮੌਨਸੂਨ ਹੰਗਾਮਾ' ਪੇਸ਼ਕਸ਼ ਤਹਿਤ ਪੁਰਾਣੇ ਫ਼ੀਚਰ ਫ਼ੋਨ ਨੂੰ 501 ਰੁਪਏ 'ਚ ਬਦਲ ਕੇ ਉਸ ਦੀ ਥਾਂ ਜੀਓਫ਼ੋਨ ਲਿਆ ਜਾ ਸਕੇਗਾ। ਇਸ ਪੇਸ਼ਕਸ਼ ਦੀ ਸ਼ੁਰੂਆਤ 21 ਜੁਲਾਈ ਤੋਂ ਹੋਵੇਗੀ। ਇਸ ਤੋਂ ਇਲਾਵਾ ਕੰਪਨੀ ਨੇ 2,999 ਰੁਪਏ 'ਚ ਜੀਓਫ਼ੋਨ ਦੀ ਪੇਸ਼ਕਸ਼ ਵੀ ਕੀਤੀ ਹੈ।   (ਏਜੰਸੀ)