RBI ਨੇ 5.40 ਫ਼ੀਸਦੀ ਕੀਤੀ ਰੇਪੋ ਰੇਟ, ਹੋਮ ਲੋਨ ਦੀ ਦਰਾਂ ‘ਚ ਹੋ ਸਕਦੀ ਹੈ ਕਟੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਜਲਦ ਹੀ ਤੁਹਾਡੀ ਈ. ਐੱਮ. ਆਈ. ਘੱਟ ਹੋਣ ਵਾਲੀ ਹੈ ਅਤੇ ਹੋਮ, ਕਾਰ ਤੇ ਬਿਜ਼ਨੈੱਸ ਲੋਨ ਵੀ ਹੋਰ ਸਸਤੇ ਹੋ ਸਕਦੇ ਹਨ...

Rbi Governor

ਮੁੰਬਈ: ਜਲਦ ਹੀ ਤੁਹਾਡੀ ਈ. ਐੱਮ. ਆਈ. ਘੱਟ ਹੋਣ ਵਾਲੀ ਹੈ ਅਤੇ ਹੋਮ, ਕਾਰ ਤੇ ਬਿਜ਼ਨੈੱਸ ਲੋਨ ਵੀ ਹੋਰ ਸਸਤੇ ਹੋ ਸਕਦੇ ਹਨ। ਭਾਰਤੀ ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ 'ਚ ਬੁੱਧਵਾਰ ਨੂੰ ਖਤਮ ਹੋਈ ਤਿੰਨ ਦਿਨਾਂ ਨੀਤੀਗਤ ਬੈਠਕ 'ਚ ਮਾਨਿਟਰੀ ਪਾਲਿਸੀ ਕਮੇਟੀ (ਐੱਨ. ਪੀ. ਸੀ.) ਨੇ ਪ੍ਰਮੁੱਖ ਵਿਆਜ ਦਰਾਂ 'ਚ 0.35 ਫੀਸਦੀ ਦੀ ਕਮੀ ਕਰ ਦਿੱਤੀ ਹੈ। ਸੁਸਤ ਇਕਨੋਮਿਕ ਰਫਤਾਰ ਵਿਚਕਾਰ ਆਰ. ਬੀ. ਆਈ. ਨੇ ਇਸ ਸਾਲ ਇਹ ਲਗਾਤਾਰ ਚੌਥੀ ਵਾਰ ਕਟੌਤੀ ਕੀਤੀ ਹੈ। ਹੁਣ ਰੇਪੋ ਦਰ 5.40 ਫੀਸਦੀ ਹੋ ਗਈ ਹੈ ਜੋ ਪਹਿਲਾਂ 5.75 ਫੀਸਦੀ ਸੀ। 

ਇਸ ਨਾਲ ਹੋਮ ਲੋਨ, ਕਾਰ ਲੋਨ ਸਮੇਤ ਸਾਰੇ ਤਰ੍ਹਾਂ ਦੇ ਕਰਜ਼ ਜਲਦ ਸਸਤੇ ਹੋਣਗੇ, ਨਾਲ ਹੀ ਫਲੋਟਿੰਗ 'ਤੇ ਚੱਲ ਰਹੇ ਕਰਜ਼ ਦੀ ਈ. ਐੱਮ. ਆਈ. ਵੀ ਘੱਟ ਹੋਵੇਗੀ। ਰੇਪੋ ਦਰ ਉਹ ਦਰ ਹੈ ਜਿਸ 'ਤੇ ਬੈਂਕ ਰੋਜ਼ਾਨਾ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕੇਂਦਰੀ ਬੈਂਕ ਤੋਂ ਉਧਾਰ ਲੈਂਦੇ ਹਨ। ਇਸ 'ਚ ਕਮੀ  ਹੋਣ ਨਾਲ ਬੈਂਕਾਂ ਦੀ ਲਾਗਤ ਘੱਟ ਹੁੰਦੀ ਹੈ ਅਤੇ ਇਸ ਦਾ ਫਾਇਦਾ ਉਹ ਗਾਹਕਾਂ ਨੂੰ ਦਿੰਦੇ ਹਨ। ਰਿਜ਼ਰਵ ਬੈਂਕ ਨੇ ਇਸ ਤੋਂ ਪਹਿਲਾਂ ਫਰਵਰੀ, ਅਪ੍ਰੈਲ ਅਤੇ ਜੂਨ 'ਚ ਤਿੰਨੋਂ ਵਾਰ 0.25 ਫੀਸਦੀ ਦੀ ਕਮੀ ਸੀ, ਯਾਨੀ ਰੇਪੋ ਰੇਟ 'ਚ ਕੁਲ 0.75 ਫੀਸਦੀ ਦੀ ਕਮੀ ਹੋਈ ਸੀ।

ਕੇਂਦਰੀ ਬੈਂਕ ਨੇ ਫਰਵਰੀ ਵਿਚ 18 ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਕੇਂਦਰੀ ਬੈਂਕ ਨੇ ਰੈਪੋ ਦੀ ਦਰ ਵਿਚ 0.25 ਫੀਸਦੀ ਕਟੌਤੀ ਕੀਤੀ ਸੀ। ਲਗਾਤਾਰ ਦੂਜੇ ਸਾਲ ਵਿਆਜ ਦੀ ਦਰ ਵਿਚ ਕਮੀ ਇਸ ਚੋਣ ਸੀਜ਼ਨ ਵਿਚ ਉਧਾਰ ਲੈਣ ਵਾਲਿਆਂ ਲਈ ਵੱਡੀ ਰਾਹਤ ਹੋ ਸਕਦੀ ਹੈ। ਰਿਜ਼ਰਵ ਬੈਂਕ ਦੀ ਰੈਪੋ ਦਰ ਅਜੇ 6.25 ਫੀਸਦੀ ਸੀ। ਅਸਲ ਵਿੱਚ ਆਰਬੀਆਈ ਖੁਦਰਾ ਮਹਿੰਗਾਈ ਦਰ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਆਜ ਦਰਾਂ ਉੱਤੇ ਫੈਸਲਾ ਕਰਦਾ ਹੈ।

ਮੁਦਰਾਸਫੀਤੀ ਦਰ ਸਾਲਾਨਾ ਆਧਾਰ 'ਤੇ ਅਜੇ ਵੀ ਘੱਟ ਹੈ। ਇਹੋ ਕਾਰਨ ਹੈ ਕਿ ਵਿਆਜ ਦਰਾਂ ਨੂੰ ਕਟੌਤੀ ਕਰਨ ਲਈ ਆਰਬੀਆਈ ਉੱਤੇ ਦਬਾਅ ਸੀ। ਦੱਸਣਾ ਚਾਹੁੰਦਾ ਹਾਂ ਕਿ ਜੁਲਾਈ 2018 ਅਤੇ ਜਨਵਰੀ 2019 ਦੌਰਾਨ ਮਹਿੰਗਾਈ ਦਰ ਵਿੱਚ ਲਗਾਤਾਰ ਗਿਰਾਵਟ ਆਈ ਹੈ।