ਜੈੱਟ ਏਅਰਵੇਜ਼ ਨੇ ਏਤਿਹਾਦ ਏਅਰਵੇਜ਼ ਤੋਂ ਮੰਗੀ 2500 ਕਰੋੜ ਦੀ ਮਦਦ
ਨਕਦੀ ਦੇ ਸੰਕਟ ਨਾਲ ਜੂਝ ਰਹੀ ਨਿਜੀ ਹਵਾਈ ਕੰਪਨੀ ਜੈੱਟ ਏਅਰਵੇਜ਼ ਨੇ ਬੁਰੇ ਸਮੇਂ ਵਿਚ ਇਕ ਵਾਰ ਫਿਰ ਅਪਣੇ ਸਾਥੀ ਏਤਿਹਾਦ ਏਅਰਵੇਜ਼ ਤੋਂ ਮਦਦ ਮੰਗੀ ਹੈ। ਘਟਨਾਕਰਮ ਨਾਲ ...
ਮੁੰਬਈ (ਪੀਟੀਆਈ) :- ਨਕਦੀ ਦੇ ਸੰਕਟ ਨਾਲ ਜੂਝ ਰਹੀ ਨਿਜੀ ਹਵਾਈ ਕੰਪਨੀ ਜੈੱਟ ਏਅਰਵੇਜ਼ ਨੇ ਬੁਰੇ ਸਮੇਂ ਵਿਚ ਇਕ ਵਾਰ ਫਿਰ ਅਪਣੇ ਸਾਥੀ ਏਤਿਹਾਦ ਏਅਰਵੇਜ਼ ਤੋਂ ਮਦਦ ਮੰਗੀ ਹੈ। ਘਟਨਾਕਰਮ ਨਾਲ ਜੁੜੇ ਇਕ ਨਿਯਮ ਨੇ ਦੱਸਿਆ ਕਿ ਨਰੇਸ਼ ਗੋਇਲ ਨਿਯੰਤਰਿਤ ਜੈੱਟ ਏਅਰਵੇਜ਼ ਨੇ ਅਬੂ ਧਾਬੀ ਸਥਿਤ ਏਤਿਹਾਦ ਏਅਰਵੇਜ਼ ਤੋਂ ਆਸਾਨ ਸ਼ਰਤਾਂ ਉੱਤੇ 35 ਕਰੋੜ ਡਾਲਰ (ਲਗਭੱਗ 2,500 ਕਰੋੜ ਰੁਪਏ) ਦਾ ਕਰਜ਼ ਮੰਗਿਆ ਹੈ।
ਇਸ ਦੇ ਬਦਲੇ ਕੰਪਨੀ ਏਤਿਹਾਦ ਏਅਰਵੇਜ਼ ਨੂੰ ਜ਼ਿਆਦਾ ਸ਼ੇਅਰ ਦੀ ਵੀ ਪੇਸ਼ਕਸ਼ ਕਰੇਗੀ। ਹਾਲਾਂਕਿ ਸੂਤਰ ਦਾ ਇਹ ਵੀ ਕਹਿਣਾ ਹੈ ਕਿ ਏਤਿਹਾਦ ਜ਼ਿਆਦਾ ਤੋਂ ਜ਼ਿਆਦਾ 20 ਕਰੋੜ ਡਾਲਰ (ਕਰੀਬ 1,425 ਕਰੋੜ ਰੁਪਏ) ਤੱਕ ਦੀ ਮਦਦ ਕਰਨ ਨੂੰ ਤਿਆਰ ਹੈ ਪਰ ਇਸ ਪੂਰੇ ਮਸਲੇ ਉੱਤੇ ਉਸ ਨੇ ਹਲੇ ਅੰਤਮ ਫੈਸਲਾ ਨਹੀਂ ਕੀਤਾ ਹੈ। ਮਾਮਲੇ ਉੱਤੇ ਜੈੱਟ ਏਅਰਵੇਜ਼ ਅਤੇ ਏਤਿਹਾਦ ਏਅਰਵੇਜ਼ ਦੋਨਾਂ ਨੇ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿਤਾ।
ਪਿਛਲੇ ਮਹੀਨੇ ਜੈੱਟ ਏਅਰਵੇਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਿਨੈ ਦੁਬੇ ਨੇ ਕਿਹਾ ਸੀ ਕਿ ਕੰਪਨੀ ਪੂੰਜੀ ਜੁਟਾਉਣ ਲਈ ਕਈ ਨਿਵੇਸ਼ਕਾਂ ਨਾਲ ਗੱਲਬਾਤ ਕਰ ਰਹੀ ਹੈ। ਸਾਲ 2013 ਵਿਚ ਅਜਿਹੇ ਮੁਸ਼ਕਲ ਸਮੇਂ ਵਿਚ ਏਤਿਹਾਦ ਏਅਰਵੇਜ਼ ਨੇ ਜੈੱਟ ਏਅਰਵੇਜ਼ ਵਿਚ 2,060 ਕਰੋੜ ਰੁਪਏ ਨਿਵੇਸ਼ ਦੇ ਮਾਧੀਅਮ ਨਾਲ ਉਸ ਦੀ 24 ਫੀਸਦੀ ਹਿੱਸੇਦਾਰੀ ਖਰੀਦੀ ਸੀ। ਇਸ ਤੋਂ ਇਲਾਵਾ ਉਸ ਨੇ ਕੰਪਨੀ ਨੂੰ ਘੱਟ ਵਿਆਜ ਦਰ 'ਤੇ 15 ਕਰੋੜ ਡਾਲਰ ਦਾ ਕਰਜ ਵੀ ਦਿਤਾ ਸੀ ਅਤੇ ਜੈੱਟ ਦੇ ਲਾਇਲਟੀ ਪ੍ਰੋਗਰਾਮ ਜੈੱਟ ਪ੍ਰਿਵਿਲੇਜ ਵਿਚ 50.1 ਫ਼ੀ ਸਦੀ ਹਿੱਸੇਦਾਰੀ ਦਾ ਐਕੁਆਇਰ ਕਰ ਲਿਆ ਸੀ।
ਜ਼ਿਕਰਯੋਗ ਹੈ ਕਿ ਇਸ ਸਾਲ ਸਤੰਬਰ ਦੇ ਅਖੀਰ ਵਿਚ ਜੈੱਟ ਏਅਰਵੇਜ਼ ਉੱਤੇ 8,052 ਕਰੋੜ ਰੁਪਏ ਦਾ ਕਰਜ਼ ਸੀ। ਕੰਪਨੀ ਪਿਛਲੇ ਤਿੰਨ ਮਹੀਨਿਆਂ ਤੋਂ ਸੀਨੀਅਰ ਕਰਮਚਾਰੀਆਂ ਨੂੰ ਸਮੇਂ ਤੇ ਤਨਖਾਹ ਨਹੀਂ ਦੇ ਪਾ ਰਹੀ ਹੈ। ਤਨਖਾਹ ਨਾ ਮਿਲਣ ਨਾਲ ਨਰਾਜ਼ ਕਈ ਪਾਇਲਟਾਂ ਨੇ ਇਸ ਹਫ਼ਤੇ ਬਿਮਾਰੀ ਦਾ ਬਹਾਨਾ ਬਣਾ ਕੇ ਕੰਮ ਉੱਤੇ ਆਉਣੋਂ ਮਨ੍ਹਾ ਕਰ ਦਿਤਾ ਸੀ। ਇਸ ਕਾਰਨ ਜੈੱਟ ਏਅਰਵੇਜ਼ ਨੂੰ 14 ਉਡਾਣਾਂ ਰੱਦ ਕਰਨੀਆਂ ਪਈਆਂ ਸਨ।