ਜੀਓ ਨੇ 27 ਹੋਰ ਸ਼ਹਿਰਾਂ ’ਚ 5ਜੀ ਸੇਵਾਵਾਂ ਦਾ ਕੀਤਾ ਵਿਸਤਾਰ, ਪੂਰੇ ਭਾਰਤ ਵਿਚ ਕੁੱਲ 331 ਸ਼ਹਿਰ ਸ਼ਾਮਲ

ਏਜੰਸੀ

ਖ਼ਬਰਾਂ, ਵਪਾਰ

ਇਹਨਾਂ 27 ਸ਼ਹਿਰਾਂ 'ਚ ਜੀਓ ਯੂਜ਼ਰਸ ਨੂੰ 'ਵੈਲਕਮ ਆਫਰ' ਦਿੱਤਾ ਜਾਵੇਗਾ

Reliance Jio Launches 5G in 27 Cities

 

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਬੁੱਧਵਾਰ ਨੂੰ 13 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 27 ਹੋਰ ਸ਼ਹਿਰਾਂ ਵਿਚ ਆਪਣੀਆਂ 5ਜੀ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜੀਓ ਨੇ ਹੁਣ ਤੱਕ ਦੇਸ਼ ਦੇ 331 ਸ਼ਹਿਰਾਂ ਵਿਚ 5ਜੀ ਸੇਵਾਵਾਂ ਦਾ ਵਿਸਤਾਰ ਕੀਤਾ ਹੈ।

ਇਹ ਵੀ ਪੜ੍ਹੋ: International Women's Day: ਏਅਰ ਇੰਡੀਆ ਦੇ ਕੁੱਲ 1825 ਪਾਇਲਟਾਂ ਵਿਚੋਂ 15 ਫੀਸਦੀ ਔਰਤਾਂ  

ਕੰਪਨੀ ਨੇ ਕਿਹਾ ਕਿ Jio True 5G ਹੁਣ ਪੰਜਾਬ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਜੰਮੂ ਅਤੇ ਕਸ਼ਮੀਰ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੱਛਮੀ ਬੰਗਾਲ ਵਰਗੇ ਸੂਬਿਆਂ ਦੇ 27 ਹੋਰ ਸ਼ਹਿਰਾਂ ਵਿਚ ਉਪਲਬਧ ਹੈ।

ਇਹ ਵੀ ਪੜ੍ਹੋ: ਨਵ-ਵਿਆਹੇ ਜੋੜੇ ਸਣੇ 4 ਦੀ ਡੁੱਬਣ ਕਾਰਨ ਮੌਤ, ਛੱਪੜ ’ਚ ਡੁੱਬ ਰਹੇ ਭਰਾਵਾਂ ਨੂੰ ਬਚਾਉਣ ਸਮੇਂ ਵਾਪਰਿਆ ਹਾਦਸਾ  

ਬਿਆਨ ਮੁਤਾਬਕ 8 ਮਾਰਚ 2023 ਤੋਂ ਇਹਨਾਂ 27 ਸ਼ਹਿਰਾਂ 'ਚ ਜੀਓ ਯੂਜ਼ਰਸ ਨੂੰ 'ਵੈਲਕਮ ਆਫਰ' ਦਿੱਤਾ ਜਾਵੇਗਾ। ਇਸ ਦੇ ਤਹਿਤ ਬਿਨਾਂ ਕਿਸੇ ਵਾਧੂ ਖਰਚੇ ਦੇ 1 Gbps ਤੱਕ ਦੀ ਸਪੀਡ 'ਤੇ ਅਸੀਮਤ ਡਾਟਾ ਪ੍ਰਾਪਤ ਕੀਤਾ ਜਾ ਸਕਦਾ ਹੈ।