Swiss Bank ਵਿਚ ਕਿੰਨੇ ਭਾਰਤੀਆਂ ਦੀ ਖਾਤੇ? ਇਸੇ ਮਹੀਨੇ ਭਾਰਤ ਸਰਕਾਰ ਨੂੰ ਮਿਲੇਗੀ ਤੀਜੀ ਸੂਚੀ

ਏਜੰਸੀ

ਖ਼ਬਰਾਂ, ਵਪਾਰ

ਆਟੋਮੈਟਿਕ ਐਕਸਚੇਂਜ ਆਫ ਇਨਫਰਮੇਸ਼ਨ ਤਹਿਤ ਇਹ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਸੈੱਟ ਵਿਚ ਪਹਿਲੀ ਵਾਰ ਭਾਰਤੀਆਂ ਦੀ ਮਲਕੀਅਤ ਵਾਲੀ ਅਚੱਲ ਸੰਪਤੀ ਦੇ ਵੇਰਵੇ ਵੀ ਹੋਣਗੇ।

India to get third set of Swiss bank details this month

ਨਵੀਂ ਦਿੱਲੀ: ਸਵਿਸ ਬੈਂਕ ਵਿਚ ਭਾਰਤੀਆਂ ਦੇ ਖਾਤਿਆਂ (Swiss bank account details) ਸਬੰਧੀ ਭਾਰਤ ਸਰਕਾਰ ਨੂੰ ਇਸੇ ਮਹੀਨੇ ਤੀਜੀ ਲਿਸਟ ਮਿਲ ਜਾਵੇਗੀ। ਨਿਊਜ਼ ਏਜੰਸੀ ਮੁਤਾਬਕ ਆਟੋਮੈਟਿਕ ਐਕਸਚੇਂਜ ਆਫ ਇਨਫਰਮੇਸ਼ਨ (AEOI) ਦੇ ਤਹਿਤ ਇਹ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਸੈੱਟ ਵਿਚ ਪਹਿਲੀ ਵਾਰ ਭਾਰਤੀਆਂ ਦੀ ਮਲਕੀਅਤ ਵਾਲੀ ਅਚੱਲ ਸੰਪਤੀ ਦੇ ਵੇਰਵੇ ਵੀ ਹੋਣਗੇ। ਅਧਿਕਾਰੀਆਂ ਅਨੁਸਾਰ ਇਸ ਸੈੱਟ ਵਿਚ ਬਹੁਤ ਮਹੱਤਵਪੂਰਨ ਜਾਣਕਾਰੀ ਮਿਲੇਗੀ। ਜਿਵੇਂ ਕਿ ਸਵਿਟਜ਼ਰਲੈਂਡ ਵਿਚ ਭਾਰਤੀਆਂ ਦੇ ਕਿੰਨੇ ਫਲੈਟ ਅਤੇ ਅਪਾਰਟਮੈਂਟ ਹਨ।

ਹੋਰ ਪੜ੍ਹੋ: ਪੰਜਾਬੀ ਪਹਿਰਾਵੇ 'ਚ ਕ੍ਰਿਸ ਗੇਲ ਦੀਆਂ ਤਸਵੀਰਾਂ ਨੇ ਛੇੜੀ ਚਰਚਾ, ਹਰਭਜਨ ਸਿੰਘ ਨੇ ਕੀਤੀ ਤਾਰੀਫ਼

ਇਸ ਦੇ ਨਾਲ ਹੀ ਅਜਿਹੀਆਂ ਸੰਪਤੀਆਂ 'ਤੇ ਕਿੰਨਾ ਟੈਕਸ ਬਕਾਇਆ ਹੈ। ਸਵਿਸ ਬੈਂਕ (Swiss bank) ਵੱਲੋਂ ਭਾਰਤ ਨੂੰ ਤੀਜੀ ਵਾਰ ਭਾਰਤੀ ਖਾਤਾ ਧਾਰਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਨੂੰ ਕਾਲੇ ਧਨ ਖਿਲਾਫ਼ ਲੜਾਈ ਵਿਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਸਵਿਸ ਬੈਂਕ ਭਾਰਤੀਆਂ ਦੀ ਅਚੱਲ ਸੰਪਤੀ ਦਾ ਡਾਟਾ ਵੀ ਭਾਰਤ ਨੂੰ ਦੇਵੇਗਾ।

ਹੋਰ ਪੜ੍ਹੋ: ਸਤੰਬਰ ਦੇ ਮੀਂਹ ਨੇ ਪੂਰੇ ਪੰਜਾਬ ਨੂੰ ਕੀਤਾ ਪਾਣੀ-ਪਾਣੀ, ਕਈ ਥਾਈਂ ਫ਼ਸਲਾਂ ਤਬਾਹ ਤੇ ਸੜਕਾਂ ਟੁੱਟੀਆਂ

ਆਟੋਮੈਟਿਕ ਐਕਸਚੇਂਜ ਆਫ ਇਨਫਰਮੇਸ਼ਨ (AEOI) ਦੇ ਤਹਿਤ ਭਾਰਤ ਨੂੰ ਸਵਿਸ ਬੈਂਕ ਤੋਂ ਪਹਿਲਾ ਸੈੱਟ ਸਤੰਬਰ 2019 ਵਿਚ ਅਤੇ ਦੂਜਾ ਸੈੱਟ ਸਤੰਬਰ 2020 ਵਿਚ ਮਿਲਿਆ ਸੀ। ਸਵਿਟਜ਼ਰਲੈਂਡ ਸਰਕਾਰ (Switzerland Government) ਨੇ ਇਸ ਸਾਲ ਵਿਦੇਸ਼ੀ ਨਿਵੇਸ਼ਾਂ ਬਾਰੇ ਜਾਣਕਾਰੀ ਸਾਂਝੀ ਕਰਨ ਦਾ ਵੀ ਫੈਸਲਾ ਕੀਤਾ ਸੀ। ਹਾਲਾਂਕਿ ਡਿਜੀਟਲ ਕਰੰਸੀ ਦੇ ਵੇਰਵੇ ਸਾਂਝੇ ਕਰਨ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

ਹੋਰ ਪੜ੍ਹੋ: ਸਿੱਖਾਂ ਤੇ ਮੁਸਲਮਾਨਾਂ ਦੇ ਹੱਕ ’ਚ ਉਠਿਆ ਸਵਾਲ ਕੈਨੇਡਾ ਦੇ ਸਿਆਸਤਦਾਨਾਂ ਨੂੰ ਬਿਲਕੁਲ ਪਸੰਦ ਨਹੀਂ

ਸਵਿਟਜ਼ਰਲੈਂਡ ਪਿਛਲੇ ਦੋ ਸਾਲਾਂ ਵਿਚ ਹਰ ਵਾਰ ਲਗਭਗ 30 ਲੱਖ ਖਾਤਾਧਾਰਕਾਂ ਦੇ ਵੇਰਵੇ ਸਾਂਝੇ ਕਰ ਚੁੱਕਾ ਹੈ। ਇਸ ਵਾਰ ਇਹ ਗਿਣਤੀ ਵਧਣ ਦੀ ਸੰਭਾਵਨਾ ਹੈ। ਮਾਹਰਾਂ ਦੇ ਅਨੁਸਾਰ ਇਹ ਅੰਕੜੇ ਸਰਕਾਰ ਨੂੰ ਉਹਨਾਂ ਲੋਕਾਂ ਖਿਲਾਫ਼ ਕਾਰਵਾਈ ਕਰਨ ਵਿਚ ਸਹਾਇਤਾ ਕਰਦੇ ਹਨ ਜਿਨ੍ਹਾਂ ਕੋਲ ਬੇਹਿਸਾਬੀ ਜਾਇਦਾਦ ਹੈ ।