ਇਕ ਹਫ਼ਤੇ 'ਚ ਸੋਨਾ 1,857 ਰੁਪਏ ਅਤੇ ਚਾਂਦੀ 2,636 ਰੁਪਏ ਹੋਈ ਮਹਿੰਗੀ
ਕੌਮਾਂਤਰੀ ਬਾਜ਼ਾਰ ਵਿਚ 7 ਮਹੀਨਿਆਂ ਦੀ ਸੱਭ ਤੋਂ ਜ਼ਿਆਦਾ ਤੇਜ਼ੀ
ਨਵੀਂ ਦਿੱਲੀ: ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਇਕ ਹਫਤੇ 'ਚ ਸੋਨਾ 1,857 ਰੁਪਏ ਅਤੇ ਚਾਂਦੀ 2,636 ਰੁਪਏ ਮਹਿੰਗੀ ਹੋ ਗਈ ਹੈ। ਇੰਡੀਆ ਬੁਲੀਅਨ ਐਂਡ ਜਵੇਲਜ਼ ਐਸੋਸੀਏਸ਼ਨ ਮੁਤਾਬਕ ਪਿਛਲੇ ਹਫਤੇ ਸ਼ੁਕਰਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ 56,539 ਰੁਪਏ ਸੀ, ਜੋ ਹੁਣ 58,396 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਇਸ ਦੌਰਾਨ ਚਾਂਦੀ ਦੀ ਕੀਮਤ 67,095 ਰੁਪਏ ਤੋਂ ਵਧ ਕੇ 69,731 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।
ਇਹ ਵੀ ਪੜ੍ਹੋ: ਭਾਰਤ-ਕੈਨੇਡਾ ਤਣਾਅ: MP ਸੁਸ਼ੀਲ ਰਿੰਕੂ ਨੇ ਪ੍ਰਧਾਨ ਮੰਤਰੀ ਕੋਲ ਚੁੱਕਿਆ ਵੀਜ਼ਾ ਸਬੰਧੀ ਸਮੱਸਿਆਵਾਂ ਦਾ ਮਸਲਾ
ਇਸ ਹਫ਼ਤੇ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਵੀ 7 ਮਹੀਨਿਆਂ 'ਚ ਸੱਭ ਤੋਂ ਵੱਡੀ ਤੇਜ਼ੀ ਦੇਖਣ ਨੂੰ ਮਿਲੀ। ਸ਼ੁਕਰਵਾਰ ਤਕ ਸੋਨਾ ਇਕ ਹਫਤੇ 'ਚ 3 ਫ਼ੀ ਸਦੀ ਵਧ ਕੇ 1,886.40 ਡਾਲਰ ਪ੍ਰਤੀ ਔਂਸ (ਲਗਭਗ 55,385 ਰੁਪਏ ਪ੍ਰਤੀ 10 ਗ੍ਰਾਮ) 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ: ਪਾਕਿਸਤਾਨ ਵਿਚ ਹਿੰਦੂ ਪ੍ਰਵਾਰ ਦੀ ਬੱਚੀ ਅਗਵਾ! ਪ੍ਰਵਾਰ ਨੇ ਜਤਾਇਆ ਧਰਮ ਪਰਿਵਰਤਨ ਦਾ ਸ਼ੱਕ
ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ ਵਧਣ ਦੇ ਦੋ ਕਾਰਨ ਮੰਨੇ ਜਾ ਰਹੇ ਹਨ। ਬਾਜ਼ਾਰ ਨੂੰ ਲੱਗਦਾ ਹੈ ਕਿ ਅਮਰੀਕਾ 'ਚ ਵਧਦੀਆਂ ਵਿਆਜ ਦਰਾਂ ਹੁਣ ਰੁਕ ਜਾਣਗੀਆਂ। ਇਹ ਸੋਨੇ ਲਈ ਸੱਭ ਤੋਂ ਵੱਡਾ ਸਕਾਰਾਤਮਕ ਸੰਕੇਤ ਹੈ। ਇਸ ਤੋਂ ਇਲਾਵਾ ਬਾਂਡ ਯੀਲਡ ਡਿੱਗਣ, ਡਾਲਰ ਵਿਚ ਤੇਜ਼ੀ ਰੁਕਣ ਅਤੇ ਇਜ਼ਰਾਈਲ-ਫਲਸਤੀਨ ਯੁੱਧ ਕਾਰਨ ਸੋਨੇ ਵਿਚ ਨਿਵੇਸ਼ ਵਧਣਾ ਸ਼ੁਰੂ ਹੋ ਗਿਆ ਹੈ।