ਨਵੇਂ ਸਾਲ 'ਚ ਕਾਰ ਖਰੀਦਣਾ ਹੋ ਜਾਵੇਗਾ ਮਹਿੰਗਾ, ਇਨ੍ਹਾਂ ਕਾਰਾਂ 'ਤੇ ਇਕ ਲੱਖ ਤੱਕ ਵਧੇਗੀ ਕੀਮਤ
ਜੇਕਰ ਤੁਸੀਂ ਕਾਰ ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਨਵੇਂ ਸਾਲ (ਜਨਵਰੀ) ਵਿਚ ਤੁਹਾਨੂੰ ਜ਼ਿਆਦਾ ਕੀਮਤ ਚੁਕਾਉਣੀ ਹੋਵੋਗੀ। ਜ਼ਿਆਦਾਤਰ ਕਾਰ ਕੰਪਨੀਆਂ ਨੇ ਅਪਣੀ ਗੱਡੀਆਂ
ਨਵੀਂ ਦਿੱਲੀ (ਭਾਸ਼ਾ) : ਜੇਕਰ ਤੁਸੀਂ ਕਾਰ ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਨਵੇਂ ਸਾਲ (ਜਨਵਰੀ) ਵਿਚ ਤੁਹਾਨੂੰ ਜ਼ਿਆਦਾ ਕੀਮਤ ਚੁਕਾਉਣੀ ਹੋਵੋਗੀ। ਜ਼ਿਆਦਾਤਰ ਕਾਰ ਕੰਪਨੀਆਂ ਨੇ ਅਪਣੀ ਗੱਡੀਆਂ ਦੀ ਕੀਮਤ ਵਿਚ ਇਕ ਲੱਖ ਰੁਪਏ ਤੱਕ ਦਾ ਵਾਧਾ ਕੀਤਾ ਹੈ। ਹਾਲਾਂਕਿ, ਇਹ ਵਾਧਾ ਮਾਡਲ ਦੇ ਅਨੁਸਾਰ ਕੀਤਾ ਗਿਆ ਹੈ। ਕਾਰ ਕੰਪਨੀਆਂ ਨੇ ਗੱਡੀਆਂ ਦੀ ਕੀਮਤ ਵਧਾਉਣ ਦੀਆਂ ਕਈ ਵਜ੍ਹਾ ਦੱਸੀਆਂ ਹਨ।
ਇਹਨਾਂ ਵਿਚ ਡਾਲਰ ਦੇ ਮੁਕਾਬਲੇ ਰੁਪਏ ਦਾ ਕਮਜ਼ੋਰ ਹੋਣਾ, ਜਿਸ ਦੀ ਲਾਗਤ ਵਧਣ ਨਾਲ ਉਸਾਰੀ ਲਾਗਤ ਵਧਣਾ ਅਤੇ ਹੋਰ ਬਾਹਰੀ ਆਰਥਕ ਕਾਰਨ ਸ਼ਾਮਲ ਹਨ। ਇਸ ਦੀ ਵਜ੍ਹਾ ਨਾਲ ਕੰਪਨੀਆਂ ਦੀ ਲਾਗਤ ਵਿਚ ਵਾਧਾ ਹੋਇਆ ਹੈ। ਇਸ ਤੋਂ ਬਿਨਾਂ ਈਂਧਣ ਦੀਆਂ ਕੀਮਤਾਂ ਵਧਣ ਦੀ ਵਜ੍ਹਾ ਨਾਲ ਵੀ ਲਾਗਤ ਉਤੇ ਅਸਰ ਹੋਇਆ ਹੈ।
ਕੰਪਨੀ ਕੀਮਤ ਵਿਚ ਵਾਧਾ - ਰੁਪਏ / ਫ਼ੀ ਸਦੀ ਵਿਚ
ਟਾਟਾ ਮੋਟਰਸ 40,000 ਰੁਪਏ ਤੱਕ ਮਹਿੰਗੀ
ਹੋਂਡਾ ਕਾਰਸ ਇੰਡੀਆ 35,000 ਰੁਪਏ ਤੱਕ
ਮਹਿੰਦਰਾ ਐਂਡ ਮਹਿੰਦਰਾ 40,000 ਰੁਪਏ ਤੱਕ
ਇਸੁਜੁ ਮੋਟਰਸ 100,000 ਰੁਪਏ ਤੱਕ
ਫੋਰਡ ਇੰਡੀਆ 2.5 ਫ਼ੀ ਸਦੀ
ਰੀਨਾਲਟ 1.5 ਫ਼ੀ ਸਦੀ ਤੱਕ
ਟੋਯੋਟਾ 4 ਫ਼ੀ ਸਦੀ ਤੱਕ
ਸਕੋਡਾ ਇੰਡੀਆ 2 ਫ਼ੀ ਸਦੀ ਤੱਕ
ਦੇਸ਼ ਦੇ ਯਾਤਰੀ ਕਾਰ ਬਾਜ਼ਾਰ ਦੇ 52.54 ਫ਼ੀ ਸਦੀ ਹਿੱਸੇ ਉਤੇ ਕਬਜਾ ਰੱਖਣ ਵਾਲੀ ਸੱਭ ਤੋਂ ਵੱਡੀ ਕਾਰ ਕੰਪਨੀ ਮਰੁਤੀ ਸੁਜ਼ੁਕੀ ਨੇ ਵੀ ਜਨਵਰੀ ਤੋਂ ਅਪਣੀ ਗੱਡੀਆਂ ਦੀ ਕੀਮਤ ਵਧਾਉਣ ਦਾ ਐਲਾਨ ਕੀਤੀ ਹੈ। ਹਾਲਾਂਕਿ, ਕੰਪਨੀ ਨੇ ਇਸ ਦਾ ਖੁਲਾਸਾ ਨਹੀਂ ਕੀਤਾ ਕਿ ਉਹ ਕੀਮਤ ਵਿਚ ਕਿੰਨਾ ਵਾਧਾ ਕਰੇਗੀ। ਲਗਜ਼ਰੀ ਕਾਰ ਕੰਪਨੀਆਂ ਨੇ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿਚ ਅਪਣੀ ਕਾਰਾਂ ਦੀਆਂ ਕੀਮਤਾਂ ਵਿਚ ਵਾਧਾ ਕਰ ਚੁੱਕੀ ਹੈ। ਅਪ੍ਰੈਲ ਵਿਚ ਆਡੀ, ਜੇਐਲਆਰ ਅਤੇ ਮਰਸਿਡੀਜ਼ ਬੇਂਜ ਨੇ ਅਪਣੀ ਗੱਡੀਆਂ ਦੇ ਮੁੱਲ ਵਿਚ 1 ਤੋਂ 10 ਲੱਖ ਰੁਪਏ ਤੱਕ ਦਾ ਵਾਧਾ ਕੀਤਾ ਸੀ। ਹਿਉਂਡਈ ਮੋਟਰ ਇੰਡੀਆ ਵੀ ਜੂਨ ਤੋਂ ਅਪਣੀ ਕਾਰਾਂ ਦੇ ਮੁੱਲ 2 ਫ਼ੀ ਸਦੀ ਤੱਕ ਵਧਾ ਚੁੱਕੀ ਹੈ। ਬੀਐਮਡਬਲਿਊ ਵੀ ਜਨਵਰੀ ਤੋਂ ਅਪਣੀ ਕਾਰਾਂ ਦੀ ਕੀਮਤ ਵਿਚ ਵਾਧਾ ਕਰੇਗੀ।