ਗ਼ਲਤ ਖ਼ਾਤੇ 'ਚ ਗਏ ਪੈਸੇ ਵਾਪਿਸ ਲੈਣ ਲਈ ਅਪਣਾਓ ਇਹ ਤਰੀਕਾ
ਆਨਲਾਇਨ ਬੈਂਕਿੰਗ ਨਾਲ ਲੈਣ - ਦੇਣ ਦੀ ਪ੍ਰਕਿਰਿਆ ਬਹੁਤ ਆਸਾਨ ਹੋ ਗਈ ਹੈ। ਇਸ ਨਾਲ ਇਹ ਬਹੁਤ ਤੇਜੀ ਨਾਲ ਲੋਕਾਂ ਨੂੰ ਪਸੰਦ ਆ ਰਹੀ ਹੈ। ਕਿਸੇ ਦੇ ਵੀ ਖਾਤੇ ਵਿਚ ਪੈਸਾ ...
ਨਵੀਂ ਦਿੱਲੀ (ਭਾਸ਼ਾ) :- ਆਨਲਾਇਨ ਬੈਂਕਿੰਗ ਨਾਲ ਲੈਣ - ਦੇਣ ਦੀ ਪ੍ਰਕਿਰਿਆ ਬਹੁਤ ਆਸਾਨ ਹੋ ਗਈ ਹੈ। ਇਸ ਨਾਲ ਇਹ ਬਹੁਤ ਤੇਜੀ ਨਾਲ ਲੋਕਾਂ ਨੂੰ ਪਸੰਦ ਆ ਰਹੀ ਹੈ। ਕਿਸੇ ਦੇ ਵੀ ਖਾਤੇ ਵਿਚ ਪੈਸਾ ਜਮ੍ਹਾ ਕਰਨਾ ਮਿੰਟਾਂ ਦਾ ਕੰਮ ਹੋ ਗਿਆ ਹੈ। ਇਸ ਦੇ ਲਈ ਕਿਸੇ ਬੈਂਕ ਜਾਣ ਦੀ ਜ਼ਰੂਰਤ ਨਹੀਂ ਰਹਿ ਗਈ ਹੈ। ਦਿਨ ਹੋਵੇ ਜਾਂ ਰਾਤ ਆਨਲਾਇਨ ਬੈਂਕਿੰਗ ਦੇ ਜ਼ਰੀਏ ਕਿਸੇ ਵੀ ਖਾਤੇ ਵਿਚ ਰਿਅਲ ਟਾਈਮ ਵਿਚ ਪੈਸਾ ਟਰਾਂਸਫਰ ਕੀਤਾ ਜਾ ਰਿਹਾ ਹੈ ਪਰ ਤਕਨੀਕ ਜਿੰਨੀ ਐਡਵਾਂਸ ਹੁੰਦੀ ਹੈ, ਸਾਵਧਾਨੀ ਦੀ ਵੀ ਓਨੀ ਹੀ ਜ਼ਰੂਰਤ ਹੁੰਦੀ ਹੈ, ਕਿਉਂਕਿ ਛੋਟੀ ਜਿਹੀ ਗਲਤੀ ਨਾਲ ਪੈਸਾ ਕਿਸੇ ਦੇ ਵੀ ਖ਼ਾਤੇ ਵਿਚ ਟਰਾਂਸਫਰ ਹੋ ਸਕਦਾ ਹੈ।
ਅਜਿਹੇ ਵਿਚ ਜੇਕਰ ਤੁਸੀਂ ਗਲਤੀ ਨਾਲ ਕਿਸੇ ਹੋਰ ਖ਼ਾਤੇ ਵਿਚ ਪੈਸਾ ਟਰਾਂਸਫਰ ਕਰ ਦਿਤਾ ਹੈ ਤਾਂ ਜਾਣੋ ਕਿਵੇਂ ਪੈਸਾ ਵਾਪਸ ਆ ਸਕਦਾ ਹੈ। ਗਲਤ ਖ਼ਾਤੇ ਵਿਚ ਪੈਸਾ ਟਰਾਂਸਫਰ ਹੋਣ 'ਤੇ ਸੱਭ ਤੋਂ ਪਹਿਲਾਂ ਅਪਣੇ ਬੈਂਕ ਨੂੰ ਇਸ ਦੀ ਸੂਚਨਾ ਦੇਣੀ ਚਾਹੀਦੀ ਹੈ। ਇਹ ਸੂਚਨਾ ਤੁਸੀਂ ਮੇਲ ਜਾਂ ਫੋਨ ਰਾਹੀਂ ਦੇ ਸਕਦੇ ਹੋ। ਇਸ ਦੇ ਲਈ ਅਪਣਾ ਖਾਤਾ ਨੰਬਰ, ਮੋਬਾਈਲ ਨੰਬਰ, ਟਰਾਂਜੈਕਸ਼ਨ ਦਾ ਸਕਰੀਨ ਸ਼ਾਟ, ਜਿਸ ਨੰਬਰ 'ਤੇ ਗਲਤੀ ਨਾਲ ਪੈਸੇ ਟਰਾਂਸਫਰ ਹੋ ਗਏ ਹਨ ਇਹ ਸਾਰੀ ਜਾਣਕਾਰੀ ਤੁਹਾਨੂੰ ਅਪਣੇ ਬੈਂਕ ਨੂੰ ਦੇਣੀ ਹੈ।
ਅਪਣੇ ਬੈਂਕ ਨਾਲ ਸਾਰੀ ਜਾਣਕਾਰੀ ਸਾਂਝਾ ਕਰਨ ਤੋਂ ਬਾਅਦ ਜਿਸ ਬੈਂਕ ਅਕਾਉਂਟ ਵਿਚ ਗਲਤੀ ਨਾਲ ਪੈਸੇ ਟਰਾਂਸਫਰ ਹੋ ਗਏ ਹਨ, ਉਸ ਬੈਂਕ ਵਿਚ ਜਾ ਕੇ ਇਸ ਦੀ ਸ਼ਿਕਾਇਤ ਕਰੋ। RBI ਦੇ ਨਿਰਦੇਸ਼ ਮੁਤਾਬਕ ਕਿਸੇ ਵੀ ਬੈਂਕ ਨੂੰ ਇਹ ਹੱਕ ਨਹੀਂ ਹੈ ਕਿ ਅਪਣੇ ਗਾਹਕ ਦੀ ਆਗਿਆ ਤੋਂ ਬਿਨਾਂ ਉਹ ਉਨ੍ਹਾਂ ਦੇ ਖ਼ਾਤੇ ਤੋਂ ਕਿਸੇ ਤਰ੍ਹਾਂ ਦਾ ਟਰਾਂਜੈਕਸ਼ਨ ਕਰਨ ਅਤੇ ਨਾਲ ਹੀ ਉਹ ਅਪਣੇ ਗਾਹਕ ਦੀ ਸੂਚਨਾ ਵੀ ਕਿਸੇ ਹੋਰ ਨਾਲ ਸਾਂਝਾ ਨਹੀਂ ਕਰ ਸਕਦੇ ਹਨ। ਅਜਿਹੇ ਵਿਚ ਤੁਹਾਡੀ ਸ਼ਿਕਾਇਤ 'ਤੇ ਸਬੰਧਤ ਬੈਂਕ ਉਸ ਅਕਾਉਂਟ ਹੋਲਡਰ ਤੋਂ ਪੈਸੇ ਵਾਪਸ ਕਰਨ ਦੀ ਆਗਿਆ ਮੰਗੇਗਾ।
ਆਗਿਆ ਮਿਲਣ ਤੋਂ ਬਾਅਦ ਹੀ ਟਰਾਂਜੈਕਸ਼ਨ ਨੂੰ ਰਿਵਰਟ ਕੀਤਾ ਜਾਵੇਗਾ। ਜੇਕਰ ਉਹ ਅਕਾਊਂਟ ਹੋਲਡਰ ਪੈਸਾ ਨਹੀਂ ਰਿਟਰਨ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਕਾਨੂੰਨੀ ਸਹਾਰਾ ਲੈ ਸਕਦੇ ਹੋ। ਤੁਹਾਡੀ ਅਪੀਲ 'ਤੇ ਤੁਹਾਡਾ ਬੈਂਕ ਸਬੰਧਤ ਅਕਾਉਂਟ ਹੋਲਡਰ ਦੇ ਵਿਰੁੱਧ ਮਾਮਲਾ ਦਰਜ ਕਰਵਾਏਗਾ। ਰਿਜ਼ਰਵ ਬੈਂਕ ਦਾ ਇਹ ਸਪੱਸ਼ਟ ਨਿਰਦੇਸ਼ ਹੈ ਕਿ ਜੇਕਰ ਗਲਤੀ ਨਾਲ ਕਿਸੇ ਦੂਜੇ ਖ਼ਾਤੇ ਵਿਚ ਪੈਸਾ ਟਰਾਂਸਫਰ ਹੋ ਗਿਆ ਹੈ ਤਾਂ ਬੈਂਕ ਤੁਹਾਡੇ ਬਦਲੇ ਛੇਤੀ ਤੋਂ ਛੇਤੀ ਕਦਮ ਚੁੱਕੇਗਾ।
ਇਹ ਜ਼ਿੰਮੇਦਾਰੀ ਤੁਹਾਡੇ ਬੈਂਕ ਦੀ ਹੈ ਕਿ ਉਹ ਟਰਾਂਜੈਕਸ਼ਨ ਨੂੰ ਰਿਵਰਟ ਕਰਨ ਦੀ ਪੂਰੀ ਕੋਸ਼ਿਸ਼ ਅਤੇ ਵਿਵਸਥਾ ਕਰੇ। ਕਿਸੇ ਵੀ ਖ਼ਾਤੇ ਵਿਚ ਦੋ ਤਰੀਕੇ - NEFT ਅਤੇ RTGS ਨਾਲ ਪੈਸੇ ਟਰਾਂਸਫਰ ਹੁੰਦੇ ਹਨ। ਜਿਸ ਖ਼ਾਤੇ ਵਿਚ ਪੈਸੇ ਟਰਾਂਸਫਰ ਕਰਨੇ ਹਨ ਪਹਿਲਾਂ ਉਸ ਨੂੰ ਅਪਣੇ ਅਕਾਊਂਟਰ ਨਾਲ ਲਿੰਕ ਕਰੋ। ਅਕਾਊਂਟ ਲਿੰਕ ਹੋਣ ਤੋਂ ਬਾਅਦ ਕਿਸੇ ਵੀ ਸਮੇਂ ਪੈਸੇ ਟਰਾਂਸਫਰ ਕੀਤੇ ਜਾ ਸਕਦੇ ਹਨ।